ਕੰਵਲਪ੍ਰੀਤ ਸਿੰਘ ਕਾਕੀ ਦੇ ਹੱਕ ’ਚ ਹੋਈ ਮੀਟਿੰਗ ਗੁਰਦੁਆਰਾ ਸ਼੍ਰੀ ਬੁਰਜ ਸਾਹਿਬ ਵਿਖੇ ਹਲਕਾ ਕਾਦੀਆਂ ਦੇ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਦੇ ਹੱਕ ਵਿੱਚ ਹੋਈ ਮੀਟਿੰਗ
Publish Date: Sat, 03 Oct 2026 03:41 PM (IST)
Updated Date: Sat, 03 Oct 2026 03:43 PM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ : ਗੁਰਦੁਆਰਾ ਸ਼੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਵਰਕਰਾਂ ਦੀ ਮੀਟਿੰਗ ਕੁਲਬੀਰ ਸਿੰਘ ਰਿਆੜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸਤਨਾਮ ਸਿੰਘ ਆਲੋਵਾਲ ਸੀਨੀਅਰ ਅਕਾਲੀ ਆਗੂ ਦੀ ਅਗਵਾਈ ’ਚ ਹਲਕਾ ਕਾਦੀਆਂ ਦੇ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਹੱਕ ’ਚ ਹੋਈl ਇਸ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਕਾਦੀਆਂ ਦੇ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀl ਇਸ ਮੌਕੇ ਹਲਕਾ ਕਾਦੀਆਂ ਦੀਆਂ ਸਿਆਸੀ ਤੇ ਜਥੇਬੰਦਕ ਸਰਗਰਮੀਆਂ ’ਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਹਲਕਾ ਕਾਦੀਆਂ ਦੇ ਅਕਾਲੀ ਵਰਕਰ ਅਤੇ ਆਗੂ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨਗੇ ਅਤੇ ਹਲਕੇ ’ਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਕੁਲਬੀਰ ਸਿੰਘ ਰਿਆੜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸਤਨਾਮ ਸਿੰਘ ਆਲੋਵਾਲ ਸੀਨੀਅਰ ਅਕਾਲੀ ਆਗੂ, ਬਾਬਾ ਨੱਥਾ ਸਿੰਘ ਸੰਧਵਾਂ, ਬਲਦੇਵ ਸਿੰਘ ਗਰਦੌਰ ਸਾਬਕਾ ਸਰਪੰਚ, ਦਲੇਰ ਸਿੰਘ ਥੇਹ ਤਿੱਖਾ ਸਾਬਕਾ ਸਰਪੰਚ, ਗੁਰਜੀਤ ਸਿੰਘ ਮਿੰਟਾ ਚੀਮਾ, ਮਨਜੀਤ ਸਿੰਘ ਕੰਗ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਗਟ ਸਿੰਘ ਬੱਲ ਸੀਨੀਅਰ ਆਗੂ, ਸੁਖਵਿੰਦਰ ਸਿੰਘ ਸੋਨੂ ਅਹਿਮਦਾਬਾਦ, ਜਿੰਦਰ ਸਿੰਘ ਆਲੋਵਾਲ, ਹਰਮਨਪ੍ਰੀਤ ਸਿੰਘ ਹਨੀ, ਸਮਨਪ੍ਰੀਤ ਸਿੰਘ, ਮਿਹਰਬਾਨ ਸਿੰਘ ਫੱਜੂਪੁਰ, ਸੁਰਿੰਦਰ ਸਿੰਘ ਅਕਾਲੀ ਆਗੂ, ਬਲਵਿੰਦਰ ਸਿੰਘ ਬੱਲ, ਲਾਡੀ ਸੁਜਾਨਪੁਰ ਦਿਲਬਾਗ ਸਿੰਘ ਗੁਰਦਾਸ ਨੰਗਲ ਤੋਂ ਇਲਾਵਾ ਹੋਰ ਵੀ ਅਕਾਲੀ ਵਰਕਰ ਹਾਜ਼ਰ ਸਨl