- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸੱਖੋਵਾਲ ਤੋਂ ਵਿਅਕਤੀ ਦੀ ਤੂੜੀ ਵਾਲੇ ਕਮਰੇ ਤੋਂ ਗਲੀ ਸੜੀ ਲਾਸ਼ ਮਿਲੀ

ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ
ਘੁਮਾਣ : ਥਾਣਾ ਘੁਮਾਣ ਦੇ ਅਧੀਨ ਆਉਂਦੇ ਪਿੰਡ ਸੱਖੋਵਾਲ ਦੇ ਡੇਰਿਆਂ ’ਤੇ ਰਹਿੰਦੇ 58 ਸਾਲਾ ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ ਤੂੜੀ ਵਾਲੇ ਕਮਰੇ ਵਿੱਚ ਤੱਪੜ ਨਾਲ ਟੱਕ ਕੇ ਰੱਖਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਵੱਡੀ ਭੈਣ ਲਖਵਿੰਦਰ ਕੋਰ ਨੇ ਦੱਸਿਆ ਕਿ ਮੇਰਾ ਭਰਾ ਸਤਨਾਮ ਸਿੰਘ (58) ਪੁੱਤਰ ਜੋਗਿੰਦਰ ਜੋ ਕਿ ਘਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਇਕੱਲਾ ਹੀ ਰਹਿੰਦਾ ਹੈ, ਦੀ ਪਤਨੀ ਉਸਨੂੰ ਛੱਡਕੇ ਕਾਫੀ ਸਮਾਂ ਪਹਿਲਾਂ ਚਲੀ ਗਈ ਸੀ। ਉਸ ਦੱਸਿਆ ਕਿ ਮੇਰੀ ਮੇਰੇ ਭਰਾ ਨਾਲ ਰੋਜ਼ਾਨਾ ਫੋਨ ’ਤੇ ਗੱਲਬਾਤ ਹੁੰਦੀ ਸੀ, ਪਰ ਬੀਤੇ ਚਾਰ ਦਿਨਾਂ ਤੋਂ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਸੀ, ਜਿਸ ਦੇ ਚਲਦਿਆਂ ਮੈਂ ਅੱਜ ਆਪਣੇ ਚਾਚੇ ਦੇ ਮੁੰਡੇ ਨੂੰ ਫੋਨ ਕਰਕੇ ਪੁੱਛਿਆ, ਜੋ ਕਿ ਨਜ਼ਦੀਕ ਹੀ ਰਹਿੰਦਾ ਹੈ, ਨੇ ਦੱਸਿਆ ਕਿ ਘਰੋਂ ਦੋ ਜਣੇ ਕਣਕ ਚੁੱਕ ਕੇ ਜਾਂਦੇ ਦਿਸੇ ਸਨ, ਪਰ ਉਸ ਵਿੱਚ ਸਤਨਾਮ ਸਿੰਘ ਨਹੀਂ ਸੀ, ਜਿਸ ਕਰਕੇ ਮੈਂ ਅੱਜ ਘਰ ਆਣ ਕੇ ਦੇਖਿਆ ਤਾਂ
ਘਰ ਵਿੱਚ ਬਹੁਤ ਬਦਬੂ ਆ ਰਹੀ ਸੀ ਅਤੇ ਪਿੰਡ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਦੀ ਮੌਜੂਦਗੀ ਵਿੱਚ ਦੇਖਿਆ ਤਾਂ ਘਰ ਦੇ ਤੂੜੀ ਵਾਲੇ ਕਮਰੇ ਵਿੱਚ ਸਤਨਾਮ ਸਿੰਘ ਦੀ ਗਲੀ ਸੜੀ ਲਾਸ਼ ਬੋਰੀਆਂ ਨਾਲ ਟੱਕੀ ਹੋਈ ਬ੍ਰਾਮਦ ਹੋਈ। ਇਸ ਮੌਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਸ ਤੋਂ ਬਾਅਦ ਥਾਣਾ ਮੁੱਖੀ ਰਜਵੰਤ ਕੌਰ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਿਦਆਂ ਐੱਸਐੱਚਓ ਘੁਮਾਣ ਰਜਵੰਤ ਕੌਰ ਨੇ ਦੱਸਿਆ ਕਿ ਬਰਾਮਦ ਹੋਈ ਲਾਸ਼ ਕਾਫੀ ਖਰਾਬ ਹੋ ਗਈ ਹੈ ਅਤੇ ਉਸ ਵਿੱਚ ਕੀੜੇ ਪੈ ਗਏ ਹਨ, ਜਿਸ ਤੋਂ ਲੱਗਦਾ ਹੈ ਕਿ ਕਤਲ ਕੁਝ ਦਿਨ ਪਹਿਲਾਂ ਹੋਇਆ ਹੈ ਅਤੇ ਘਰ ਵਿੱਚ ਕਿਸੇ ਦਾ ਆਉਣਾ ਜਾਣਾ ਨਹੀਂ ਸੀ, ਜਿਸ ਕਰਕੇ ਇਸ ਕਤਲ ਦਾ ਪਤਾ ਨਹੀਂ ਲੱਗ ਸਕਿਆ। ਜਦ ਤਿੰਨ ਚਾਰ ਦਿਨਾਂ ਤੋਂ ਪਰਿਵਾਰ ਦੇ ਮੈਂਬਰਾਂ ਨੂੰ ਮ੍ਰਿਤਕ ਵਿਅਕਤੀ ਦਾ ਪਤਾ ਨਹੀਂ ਲੱਗਾ ਤਾਂ ਉਨ੍ਹਾਂ ਅੱਜ ਆਣਕੇ ਵੇਖਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾਉਣ ਲਈ ਭੇਜੀ ਜਾਵੇਗੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।