ਬਟਾਲਾ ਵਿੱਚ ਜੈ ਮਾਂ ਸ਼ੇਰਾਂਵਾਲੀ ਕਲੱਬ ਵੱਲੋਂ ਮਹਾਕਾਲ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਬਟਾਲਾ ਵਿੱਚ ਜੈ ਮਾਂ ਸ਼ੇਰਾਂਵਾਲੀ ਕਲੱਬ ਵੱਲੋਂ ਮਹਾਕਾਲ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ,
Publish Date: Fri, 27 Nov 2026 06:18 PM (IST)
Updated Date: Sat, 28 Nov 2026 04:08 AM (IST)
ਫੋਟੋ: 27ਬੀਟੀਐਲ23 ਮਹਾਕਾਲ ਜੀ ਦੀ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਦਾ ਦ੍ਰਿਸ਼। ਫੋਟੋ: 27ਬੀਟੀਐਲ24 ਜੈ ਮਾਂ ਸ਼ੇਰਾਂਵਾਲੀ ਕਲੱਬ ਵਲੋਂ ਵਿਧਾਇਕ ਤ੍ਰਿਪਤ ਬਾਜਵਾ ਸਮੇਤ ਮੇਅਰ ਤੇਜਾ, ਗੁੱਡੂ ਸੇਠ ਆਦਿ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ। ਫੋਟੋ: 27ਬੀਟੀਐਲ25 ਸਾਬਕਾ ਮੰਤਰੀ ਅਸ਼ਵਨੀ ਸੇਖੜੀ ਤੇ ਉਨ੍ਹਾਂ ਦੇ ਸਪੁੱਤਰ ਅਭਿਨਵ ਸੇਖੜੀ ਨੂੰ ਸਨਮਾਨਿਤ ਕਰਦੇ ਕਲੱਬ ਅਹੁਦੇਦਾਰ। ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਧਾਰਮਿਕ ਨਗਰੀ ਬਟਾਲਾ ’ਚ ਜੈ ਮਾਂ ਸ਼ੇਰਾਂਵਾਲੀ ਕਲੱਬ ਵੱਲੋਂ ਮਹਾਕਾਲ ਜੀ ਦੀ ਵਿਸ਼ਾਲ ਧਾਰਮਿਕ ਯਾਤਰਾ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ। ਇਸ ਯਾਤਰਾ ’ਚ ਉੱਜੈਨ ਤੋਂ ਮਹਾਕਾਲ ਜੀ ਦਾ ਪਵਿੱਤਰ ਸਰੂਪ ਲਿਆਂਦਾ ਗਿਆ, ਜਿਸ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ’ਚ ਸ਼ਰਧਾਲੂ ਤੇ ਸ਼ਹਿਰ ਵਾਸੀ ਪਹੁੰਚੇ। ਯਾਤਰਾ ਦੌਰਾਨ ਪੂਰਾ ਸ਼ਹਿਰ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ ਅਤੇ ਜਗ੍ਹਾ-ਜਗ੍ਹਾ ਸ਼ਰਧਾਲੂਆਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਯਾਤਰਾ ਦੀ ਸ਼ੁਰੂਆਤ ਬਟਾਲਾ ਦੀ ਪੁਰਾਣੀ ਦਾਣਾ ਮੰਡੀ ਤੋਂ ਹੋਈ। ਇਸ ਤੋਂ ਬਾਅਦ ਯਾਤਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਅਚਲੀ ਗੇਟ ਵਿਖੇ ਪਹੁੰਚ ਕੇ ਸਮਾਪਤ ਹੋਈ। ਯਾਤਰਾ ਵਿੱਚ ਢੋਲ-ਨਗਾਰਿਆਂ ਦੀਆਂ ਗੂੰਜਾਂ, ਧਾਰਮਿਕ ਸੰਗੀਤ ਅਤੇ ਵੱਖ-ਵੱਖ ਮਨਮੋਹਕ ਧਾਰਮਿਕ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਮਹਾਕਾਲ ਜੀ ਦੇ ਸਰੂਪ ਦੇ ਦਰਸ਼ਨ ਕਰਕੇ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਜੈ ਮਾਂ ਸ਼ੇਰਾਂਵਾਲੀ ਕਲੱਬ ਵੱਲੋਂ ਇਹ ਯਾਤਰਾ ਲਗਾਤਾਰ ਚੌਥੇ ਸਾਲ ਕਰਵਾਈ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਕੇਸੀ ਭਾਟੀਆ ਦੀ ਅਗਵਾਈ ਹੇਠ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਮੌਜੂਦਾ ਅਤੇ ਰਵਾਇਤੀ ਆਗੂਆਂ, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਕੇ ਮਹਾਕਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਾਚੀਨ ਮੰਦਿਰ ਕਾਲੀ ਦਵਾਰਾ ਦੇ ਮਹੰਤ ਅਮਿਤ ਸ਼ਾਹ, ਧੀਰਜ ਕੁੰਦਰਾ, ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਅਸ਼ਵਨੀ ਸੇਖੜੀ, ਅਭਿਨਵ ਸੇਖੜੀ, ਸਾਬਕਾ ਮੇਅਰ ਸੁਖਦੀਪ ਸਿੰਘ ਤੇਜਾ, ’ਆਪ’ ਆਗੂ ਅੰਮ੍ਰਿਤ ਕਲਸੀ, ਸਿਦਕ ਫਾਊਂਡੇਸ਼ਨ ਦੇ ਪ੍ਰਧਾਨ ਅਮਨ ਸ਼ਿੰਗਾਰੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ, ਅਜੇ ਰਿਸ਼ੀ, ਰਿੰਕੂ, ਕਾਂਗਰਸ ਦੇ ਸੀਨੀਅਰ ਆਗੂ ਗੌਤਮ ਸੇਠ ਗੁੱਡੂ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਹੋਏ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਪਹੁੰਚੀਆਂ ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।