ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਹੋਈ ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਹੋਈ
Publish Date: Sun, 22 Nov 2026 05:07 PM (IST)
Updated Date: Mon, 23 Nov 2026 04:04 AM (IST)
- ਪੈਨਸ਼ਨਰ ਦਿਹਾੜਾ ਮਨਾਇਆ ਜਾਵੇਗਾ 19 ਦਸੰਬਰ ਨੂੰ ਜੀਆਰਪੀ- ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਆਗੂ। ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਜਵੰਦ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ ਹੋਈ। ਇਸ ਇਕੱਤਰਤਾ ਦੌਰਾਨ ਇਸ ਵਾਰ ਦਾ ਪੈਨਸ਼ਨਰ-ਦਿਹਾੜਾ 19 ਦਸੰਬਰ ਦਿਨ ਸ਼ਨਿਚਰਵਾਰ ਨੂੰ ਮਨਾਇਆ ਜਾਣ ਦਾ ਫੈਸਲਾ ਸਰਬਸੰਮਤੀ ਨਾਲ ਕੀਤਾ ਗਿਆ। ਇਹ ਸਮਾਗਮ ਹਰ ਵਾਰ ਦੀ ਤਰ੍ਹਾਂ ਚੰਦਨ ਪੈਲੇਸ ਕਾਹਨੂੰਵਾਨ ਰੋਡ ਗੁਰਦਾਸਪੁਰ ਵਿਖੇ ਮਨਾਇਆ ਜਾਣ ਦਾ ਫੈਸਲਾ ਹੋਇਆ। ਸਮਾਗਮ ਸਬੰਧੀ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਜਵੰਦ ਸਿੰਘ ਨੇ ਦੱਸਿਆ ਕਿ ਆਪਣੇ ਜੀਵਨ ਦੇ 80 ਸਾਲ ਪੂਰੇ ਕਰ ਚੁੱਕੇ ਪੈਨਸ਼ਨਰ ਸਾਥੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਸਬੰਧੀ ਫਾਰਮ ਬਲਾਕ ਆਗੂਆਂ ਨੂੰ ਦੇ ਦਿੱਤੇ ਗਏ ਹਨ ਅਤੇ ਇਹ ਫਾਰਮ ਭਰ ਕੇ ਨਾਲ ਪੀਪੀਓ ਦੀ ਕਾਪੀ ਲਾ ਕੇ ਆਪਣੇ ਅਪਣੇ ਬਲਾਕ ਆਗੂਆਂ ਤਕ 10 ਦਸੰਬਰ ਤੱਕ ਹਰ ਹਾਲ ਪੁਜਦੇ ਕਰ ਦਿੱਤੇ ਜਾਣੇ ਚਾਹੀਦੇ ਹਨ। ਇਸ ਮੌਕੇ ਪੈਨਸ਼ਨਰਾਂ ਦੇ ਮੈਡੀਕਲ ਕਲੇਮ ਬਿੱਲ ਜਿਨ੍ਹਾਂ ਦੀਆਂ ਮਨਜ਼ੂਰੀਆਂ ਅਤੇ ਬਜਟ ਸਬੰਧਤ ਬੀਪੀਈਓ ਦਫਤਰਾਂ ਵਿੱਚ ਮਈ ਮਹੀਨੇ ਦੀਆਂ ਪਹੁੰਚ ਚੁੱਕੀਆਂ ਹਨ ਪਰ ਕੁਝ ਨੂੰ ਛੱਡ ਕੇ ਬਹੁਤੇ ਦਫ਼ਤਰਾਂ ਵੱਲੋਂ ਪੇਮੈਂਟਾਂ ਨਹੀਂ ਕਢਵਾਈਆਂ ਜਾ ਰਹੀਆਂ ਅਤੇ ਜੇ ਚਾਲ ਇਹ ਹੀ ਰਹੀ ਤਾਂ ਮਨਜ਼ੂਰੀਆਂ ਵੀ ਟਾਈਮ-ਵਾਰਡ ਹੋ ਸਕਦੀਆਂ ਹਨ ਜਿਸ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। 1-1-16 ਤੋਂ ਮਗਰੋਂ ਰਿਟਾਇਰ ਹੋਏ ਪੈਨਸ਼ਨਰਾਂ ਦੇ ਪੇ-ਕਮਿਸ਼ਨ ਦੇ ਬਕਾਏ ਜੋ 1-4-26 ਤੋਂ ਕਿਸ਼ਤਾਂ ਵਿੱਚ ਕਢਵਾਏ ਜਾਣੇ ਸਨ ਉਹ ਵੀ ਨਹੀਂ ਕਢਵਾਏ ਜਾ ਰਹੇ। ਸਬੰਧਤ ਮਸਲਿਆਂ ਸਬੰਧੀ ਜਥੇਬੰਦੀ ਨੇ ਚਿੰਤਾ ਜਾਹਿਰ ਕਰਦਿਆਂ ਸਬੰਧਤ ਹਾਇਰ ਅਥਾਰਟੀਜ਼ ਨੂੰ ਉਪਰੋਕਤ ਮਸਲਿਆਂ ਦਾ ਨਿੱਜੀ ਤੌਰ ਤੇ ਨੋਟਿਸ ਲੈ ਕੇ ਪੈਨਸ਼ਨਰਾਂ ਨੂੰ ਖੱਜਲ-ਖੁਆਰੀ ਤੋਂ ਨਿਜਾਤ ਦਿਵਾਉਣ ਦੀ ਜੋਰਦਾਰ ਅਪੀਲ ਕੀਤੀ ਗਈ। ਇਸ ਮੌਕੇ ਜਵੰਦ ਸਿੰਘ ਪ੍ਰਧਾਨ, ਅਵਿਨਾਸ਼ ਸਿੰਘ ਬਲਾਕ ਪ੍ਰਧਾਨ, ਪ੍ਰਕਾਸ਼ ਚੰਦ ਬਲਾਕ ਪ੍ਰਧਾਨ, ਵਿਨੋਦ ਕੁਮਾਰ ਸ਼ਰਮਾ, ਅਮਰਜੀਤ ਸਿੰਘ ਸੈਣੀ, ਪਿਆਰਾ ਸਿੰਘ ਡਡਵਾਂ, ਰੂਪ ਚੰਦ ਸ਼ਰਮਾ, ਦਰਬਾਰੀ ਲਾਲ, ਪ੍ਰੇਮ ਨਾਥ, ਜੋਗਾ ਸਿੰਘ , ਨਰਿੰਦਰ ਸਿੰਘ, ਜਗਜੀਤ ਸਿੰਘ, ਸੇਵਾ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ ਭੰਗੂ, ਗੁਰਦੇਵ ਸਿੰਘ, ਸੇਵਾ ਸਿੰਘ ਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।