ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਵਿਖੇ ਮਸੀਹ ਸਮਾਗਮ ਕਰਵਾਇਆ ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਵਿਖੇ ਮਸੀਹ ਸਮਾਗਮ ਕਰਵਾਇਆ
Publish Date: Sun, 22 Nov 2026 04:24 PM (IST)
Updated Date: Mon, 23 Nov 2026 04:01 AM (IST)
ਜੀਆਰਪੀ- ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਵਿਖੇ ਬਿਸ਼ਪ ਰਿਆਜ਼ ਮਸੀਹ ਤੇਜਾ ਆਸ਼ੀਰਵਾਦ ਦਿੰਦੇ ਹੋਏ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਵਿਖੇ ਐਤਵਾਰ ਨੂੰ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਤੇ ਉਨ੍ਹਾਂ ਦੇ ਪਵਿੱਤਰ ਸੰਦੇਸ਼ਾਂ ਨੂੰ ਸਮਰਪਿਤ ਮਸੀਹ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ’ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਮਸੀਹੀ ਸੰਗਤ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਮਸੀਹ ਪ੍ਰਚਾਰਕ ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਬਾਰੇ ਪ੍ਰਵਚਨ ਕਰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਸਮੁੱਚੀ ਮਨੁੱਖਤਾ ਨੂੰ ਪਿਆਰ, ਸ਼ਾਂਤੀ, ਨਿਮਰਤਾ, ਦਇਆ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਨੂੰ ਅਪਣਾਉਣਾ ਚਾਹੀਦਾ ਹੈ ਤੇ ਹਰ ਮਨੁੱਖ ਨਾਲ ਬਿਨਾਂ ਕਿਸੇ ਭੇਦਭਾਵ ਦੇ ਪਿਆਰ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਸੰਗਤਾਂ ਵੱਲੋਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ’ਚ ਭਜਨ ਤੇ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ। ਅੰਤ ’ਚ ਸਮੁੱਚੀ ਮਨੁੱਖਤਾ ਦੀ ਭਲਾਈ, ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪਾਸਟਰ ਅਲੀਸਾ ਮਸੀਹ, ਪਾਸਟਰ ਗੁਰਮੇਜ ਤੇਜਾ, ਪਾਸਟਰ ਰਿਤਿਕਾ, ਓਸਮ ਤੇਜਾ, ਸਟੀਫਨ ਮਸੀਹ ਬੱਬੂ, ਗੁਲਜਾਰ ਮਸੀਹ ਪ੍ਰਧਾਨ, ਮਾਸਟਰ ਰੌਣਕੀ ਮਸੀਹ, ਸੋਨੂ ਮਸੀਹ ਸਾਮਪੁਰਾ, ਲਾਡੀ ਕਲੇਰ, ਰਣਧੀਰ ਦੋਲੋਵਾਲ, ਲਾਲ ਮਸੀਹ, ਸੂਰਜ ਮਸੀਹ, ਥੋਮਸ ਮਸੀਹ, ਸੁਖਵਿੰਦਰ ਮਸੀਹ, ਸੋਨੀ ਮਸੀਹ ਆਦਿ ਹਾਜ਼ਰ ਸਨ।