ਘਰ ਦੀ ਬਗੀਚੀ 'ਚ ਪਲ ਗਿਆ 6 ਕਿਲੋ ਦਾ ਗੋਭੀ ਦਾ ਫੁੱਲ
ਘਰ ਦੀ ਬਗੀਚੀ 'ਚ ਪਲ ਗਿਆ 6 ਕਿਲੋ ਦਾ ਗੋਭੀ ਦਾ ਫੁੱਲ
Publish Date: Wed, 25 Feb 2026 04:24 PM (IST)
Updated Date: Wed, 25 Feb 2026 04:28 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਜਿੱਥੇ ਕਿਸਾਨਾਂ ਵੱਲੋਂ ਵੱਧ ਝਾੜ ਲੈਣ ਦੇ ਦੌਰ ਵਿੱਚ ਸਬਜ਼ੀਆਂ ਨੂੰ ਵੱਡੇ ਪੱਧਰ ਤੇ ਖਾਦਾਂ ਤੇ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉੱਥੇ ਕਸਬਾ ਕਲਾਨੌਰ ਦੇ ਕਿਸਾਨ ਹਰਜੀਤ ਸਿੰਘ ਕਾਹਲੋਂ ਵੱਲੋਂ ਆਪਣੇ ਘਰ ਦੀ ਬਗੀਚੀ ਵਿੱਚ ਬਿਨਾਂ ਖਾਦ ਪਾਇਆ ਦੇਸੀ ਰੂੜੀ ਨਾਲ 6 ਕਿਲੋ ਵਜ਼ਨ ਦਾ ਗੋਭੀ ਦਾ ਫੁੱਲ ਤਿਆਰ ਕਰਨ ਦੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਹਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਉਸਨੇ ਆਪਣੇ ਘਰ ਦੀ ਬਗੀਚੀ ਵਿੱਚ ਪਸ਼ੂਆਂ ਦੇ ਗੋਬਰ ਦੀ ਰੂੜੀ ਪਾ ਕੇ ਗੋਭੀ ਦੀ ਬਿਜਾਈ ਕੀਤੀ ਸੀ ਜਦ ਕਿ ਹੁਣ ਗੋਭੀ ਤਿਆਰ ਹੋਣ ਤੇ ਇੱਕ ਫੁੱਲ ਦਾ ਵਜਨ ਛੇ ਕਿਲੋ ਦੇ ਕਰੀਬ ਨਿਕਲਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦੀਆਂ ਬਗੀਚੀਆਂ ਵਿੱਚ ਬਿਨਾਂ ਦਵਾਈਆਂ ਬਿਨਾਂ ਖਾਦ ਤੋਂ ਦੇਸੀ ਰੂੜੀ ਦਾ ਇਸਤੇਮਾਲ ਕਰਕੇ ਸਬਜ਼ੀਆ ਦੀ ਬਿਜਾਈ ਕਰਨ ਅਤੇ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਘਰ ਦੀਆਂ ਬਗੀਚੀਆਂ ਵਿੱਚ ਤਿਆਰ ਕੀਤੀਆਂ ਸਬਜ਼ੀਆਂ ਦਾ ਹੀ ਇਸਤੇਮਾਲ ਕਰਨ।