- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਰਿੰਗ ਸਕੂਲ ਵਲੋਂ ਆਯੋਜਿਤ "ਬੇਰਿੰਗ ਰਨ" ਮਿੰਨੀ ਮੈਰਾਥਨ ’ਚ 621 ਵਿਦਿਆਰਥੀਆਂ ਨੇ ਭਾਗ ਲਿਆ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ:ਬੇਰਿੰਗ ਸਕੂਲ, ਬਟਾਲਾ ਨੇ ਅੱਜ "ਬੇਰਿੰਗ ਰਨ" ਨਾਮਕ ਇੱਕ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ, ਜਿਸ ਵਿੱਚ 621 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਬਟਾਲਾ ਸ਼ਹਿਰ ਵਿੱਚ ਲਗਭਗ 6 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਹ ਸਮਾਗਮ ਸਕੂਲ ਮੈਨੇਜਰ, ਡਾ. ਡੈਰਿਕ ਐਂਗਲਜ਼ ਦੀ ਅਗਵਾਈ ਹੇਠ ਹੋਇਆ। ਜ਼ਿਲ੍ਹਾ ਡਿਪਟੀ ਸਿੱਖਿਆ ਅਫ਼ਸਰ ਅਨਿਲ ਸ਼ਰਮਾ ਮੁੱਖ ਮਹਿਮਾਨ ਅਤੇ ਸਟੇਟ ਕੌਂਸਲ ਆਫ਼ ਸਕਾਊਟਸ ਐਂਡ ਗਾਈਡਜ਼ ਦੇ ਸਕੱਤਰ ਨਿਤਿਨ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਦਿਕ ਜ਼ਿਲ੍ਹਾ ਕਾਰਜਕਾਰੀ ਗਾਈਡੈਂਸ ਅਤੇ ਕਾਉਂਸਲਿੰਗ ਅਫ਼ਸਰ ਮੁਕੇਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਤੋਂ ਇਲਾਵਾ ਬੇਰਿੰਗ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜੇਪੀ ਸਿੰਘ, ਬੇਰਿੰਗ ਕਾਲਜੀਏਟ ਦੇ ਕਾਰਜਕਾਰੀ ਪ੍ਰਿੰਸੀਪਲ ਸੋਨਿਕਾ ਰਾਏ, ਗਗਨਦੀਪ ਧਾਲੀਵਾਲ ਅਤੇ ਰਾਜਿੰਦਰ ਸਿੰਘ ਵੀ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ। ਇਸ ਤੋਂ ਬਾਅਦ ਸਕੂਲ ਦੇ ਸੰਗੀਤ ਸਮੂਹ ਨੇ ਸਾਰੇ ਮਹਿਮਾਨਾਂ ਨੂੰ ਮੰਤਰਮੁਗਧ ਕੀਤਾ। ਸਕੂਲ ਪ੍ਰਿੰਸੀਪਲ ਅਭਿਸ਼ੇਕ ਮਿਸ਼ੇਲ ਨੇ ਸਾਰੇ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਉਦੇਸ਼ਾਂ 'ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਅਨਿਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰਾਂ ਨੂੰ ਸਾਫ਼ ਅਤੇ ਸੁੰਦਰ ਰੱਖਣ। ਨਿਤਿਨ ਚੌਧਰੀ ਨੇ ਰੁੱਖ ਲਗਾਉਣ, ਵਾਤਾਵਰਣ ਸੁਰੱਖਿਆ ਅਤੇ ਸਰੀਰਕ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਜਦਕਿ ਮੁਕੇਸ਼ ਕੁਮਾਰ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਅੰਤ ’ਚ ਪ੍ਰਿੰਸੀਪਲ ਅਭਿਸ਼ੇਕ ਮਿਸ਼ੇਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਅਨਿਲ ਸ਼ਰਮਾ ਨੇ ਬੇਰਿੰਗ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਬੇਰਿੰਗ ਦੌੜ ਦੇ ਲੜਕਿਆਂ ਅਤੇ ਲੜਕੀਆਂ ਦੇ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਲੜਕਿਆਂ ਦੇ ਵਰਗ ਵਿੱਚ: ਪਹਿਲਾ ਸਥਾਨ: ਏਕਮਵੀਰ ਸਿੰਘ, ਕਲਾਸ 7-ਏ, ਦੂਜਾ ਸਥਾਨ: ਵਿਰਾਜ ਸਿੰਘ, ਕਲਾਸ 10-ਸੀ, ਤੀਜਾ ਸਥਾਨ: ਏਕਮ ਸਿੰਘ, ਕਲਾਸ 7-ਬੀ।
ਲੜਕੀਆਂ ਦੇ ਵਰਗ ਵਿੱਚ: ਪਹਿਲਾ ਸਥਾਨ: ਨਵੇਦਿਤਾ ਭਗਤ, ਕਲਾਸ 9-ਬੀ, ਦੂਜਾ ਸਥਾਨ: ਸਿਮਰਨਜੋਤ ਕੌਰ, ਕਲਾਸ 7-ਬੀ, ਤੀਜਾ ਸਥਾਨ: ਮਨਵਿੰਦਰ ਕੌਰ, ਕਲਾਸ 7-ਸੀ।
ਇਸ ਤੋਂ ਇਲਾਵਾ, ਤਰਨਪ੍ਰੀਤ ਕੌਰ (9-ਬੀ), ਖੇਜਲ ਸ਼ਰਮਾ (11-ਬੀ), ਸਿਮਰਨ ਕੌਰ (11-ਬੀ), ਅਬੀਗੈਲ (8-ਏ), ਅਰਸ਼ਦੀਪ (8-ਏ), ਅਵਨੀਤ ਕੌਰ (9-ਬੀ), ਅਤੇ ਨਵਨੀਤ ਕੌਰ (9-ਬੀ) ਨੇ ਵੀ ਮੋਹਰੀ ਦੌੜਾਕਾਂ ਵਜੋਂ ਵਧੀਆ ਪ੍ਰਦਰਸ਼ਨ ਕੀਤਾ।