- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲਡਨ ਸਕੂਲ ਵਿੱਚ 430 ਵਿਦਿਆਰਥੀਆਂ ਤੇ ਅਧਿਆਪਕਾਂ ਨੇ ਗਾਇਆ ਸਾਮੂਹਿਕ ਵੰਦੇ ਮਾਤਰਮ

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਗੋਲਡਨ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ ਸਮੂਹਿਕ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ। ਇਸ ਗਾਇਨ ਵਿੱਚ ਸਕੂਲ ਦੇ ਲਗਭਗ 430 ਵਿਦਿਆਰਥੀਆਂ ਤੇ ਸਟਾਫ਼ ਨੇ ਭਾਗ ਲੈ ਕੇ ਸਮੂਹਿਕ ਗਾਇਨ ਦੇ ਯਤਨ ਨੂੰ ਸਫਲਤਾਪੂਰਵਕ ਪੂਰਾ ਕੀਤਾ। ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਸਕੂਲ ਦੇ ਪ੍ਰਿੰਸੀਪਲ ਜਿਤੇਂਦਰ ਗੁਪਤਾ ਤੇ ਪ੍ਰਿੰਸੀਪਲ ਪ੍ਰਿਅੰਕਾ ਮਹਾਜਨ ਨੇ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ਤਿਲਕ ਲਗਾ ਕੇ ਕੀਤਾ। ਇਸ ਮੌਕੇ ਨਮਾਮੀ ਭਾਰਤ ਪ੍ਰੋਗਰਾਮ ਦੇ ਅੰਤਰਗਤ ਡਾਕਟਰ ਅਰਵਿੰਦ ਮਹਾਜਨ ਪੂਰਵ ਸੀਨੀਅਰ ਮੈਡੀਕਲ ਅਫ਼ਸਰ ਗੁਰਦਾਸਪੁਰ ਤੇ ਆਰਐੱਸਐੱਸ ਦੇ ਜ਼ਿਲ੍ਹਾ ਸੰਘ ਚਾਲਕ ਪ੍ਰਧਾਨ ਡਾ. ਮੋਹਿਤ ਮਹਾਜਨ, ਡਾਇਰੈਕਟਰ ਰਾਘਵ ਮਹਾਜਨ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ।
ਇਸ ਤੋਂ ਇਲਾਵਾ ਆਰਐੱਸਐੱਸ ਦੇ ਜ਼ਿਲ੍ਹਾ ਪ੍ਰਚਾਰਕ ਵਿਕਰਮ ਸਿੰਘ, ਗੋਲਡਨ ਗਰੁੱਪ ਦੇ ਡਾਇਰੈਕਟਰ ਰਾਘਵ ਮਹਾਜਨ, ਵਿਦਿਆ ਭਾਰਤੀ ਦੇ ਜ਼ਿਲ੍ਹਾ ਪ੍ਰਧਾਨ ਰਿੰਕੂ ਗਰੋਵਰ ਮੌਜੂਦ ਸਨ। ਬੱਚਿਆਂ ਨੂੰ ਸੰਬੋਧਿਤ ਕਰਦਿਆਂ ਗੋਲਡਨ ਗਰੁੱਪ ਦੇ ਪ੍ਰਧਾਨ ਡਾਕਟਰ ਮੋਹਿਤ ਮਹਾਜਨ ਨੇ ਕਿਹਾ ਕਿ ਰਾਸ਼ਟਰੀ ਗੀਤ ਦੇ ਰਚਿਤਾ ਬੰਕਿਮ ਚੰਦਰ ਚਟਰਜੀ ਸਨ ਅਤੇ ਇਸ ਰਾਸ਼ਟਰਗੀਤ ਨੂੰ 7 ਨਵੰਬਰ 1875 ਨੂੰ ਸੰਸਕ੍ਰਿਤ ਅਤੇ ਬੰਗਲਾ ਮਿਸ਼ਰਿਤ ਭਾਸ਼ਾ ਵਿੱਚ ਲਿਖਿਆ ਗਿਆ ਸੀ। ਭਾਰਤ ਦੇ ਗਣਤੰਤਰ ਬਣਨ 'ਤੇ ਇਸਨੂੰ ਰਾਸ਼ਟਰੀ ਗੀਤ ਦਾ ਦਰਜਾ ਡਾ. ਰਾਜਿੰਦਰ ਪ੍ਰਸਾਦ ਨੇ ਸੰਵਿਧਾਨ ਸਭਾ ਵਿੱਚ 24 ਜਨਵਰੀ 1950 ਨੂੰ ਦਿੱਤਾ ਤਥਾ ਇਸਨੂੰ ਰਾਸ਼ਟਰੀ ਗਾਨ ਜਨ ਗਣ ਮਨ ਦੇ ਬਰਾਬਰ ਦਾ ਸਨਮਾਨ ਵੀ ਦਿਲਾਇਆ।