ਗੁਰਦਾਸਪੁਰ 'ਚ 1500 ਬੀਐੱਲਓਜ਼ ਵੱਲੋਂ ਹੜਤਾਲ ਦਾ ਐਲਾਨ: 3 ਅਗਸਤ ਤੋਂ ਕੰਮ ਬੰਦ ਕਰਕੇ DC ਨੂੰ ਕਿੱਟਾਂ ਵਾਪਸ ਕਰਨ ਦੇ ਫ਼ੈਸਲੇ ਨਾਲ 'SIR' ਦੇ ਕੰਮ 'ਤੇ ਮੰਡਰਾਇਆ ਸੰਕਟ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਮੁਹਿੰਮ ਦੌਰਾਨ ਨਿਯੁਕਤ ਕਰੀਬ 1500 ਬੀਐੱਲਓਜ਼ ਨੇ 3 ਅਗਸਤ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਬੀਐੱਲਓਜ਼ ਦੇ ਇਸ ਫ਼ੈਸਲੇ ਨਾਲ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਮਾਂਬੱਧ ਐੱਸਆਈਆਰ ਪ੍ਰਕਿਰਿਆ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਹੜਤਾਲ ਦੇ ਨਾਲ-ਨਾਲ ਬੀਐੱਲਓਜ਼ ਨੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਅਧਿਕਾਰਤ ਕਿੱਟਾਂ ਵਾਪਸ ਕਰਨ ਦਾ ਵੀ ਫ਼ੈਸਲਾ ਕੀਤਾ ਹੈ।
Publish Date: Sat, 01 Aug 2026 09:43 AM (IST)
Updated Date: Sat, 01 Aug 2026 09:44 AM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਮੁਹਿੰਮ ਦੌਰਾਨ ਨਿਯੁਕਤ ਕਰੀਬ 1500 ਬੀਐੱਲਓਜ਼ ਨੇ 3 ਅਗਸਤ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਬੀਐੱਲਓਜ਼ ਦੇ ਇਸ ਫ਼ੈਸਲੇ ਨਾਲ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਮਾਂਬੱਧ ਐੱਸਆਈਆਰ ਪ੍ਰਕਿਰਿਆ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਹੜਤਾਲ ਦੇ ਨਾਲ-ਨਾਲ ਬੀਐੱਲਓਜ਼ ਨੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਅਧਿਕਾਰਤ ਕਿੱਟਾਂ ਵਾਪਸ ਕਰਨ ਦਾ ਵੀ ਫ਼ੈਸਲਾ ਕੀਤਾ ਹੈ।
ਬੀਐੱਲਓਜ਼ ਨੇ ਇਹ ਕਦਮ ਗੁਰਦਾਸਪੁਰ ਐੱਸਡੀਐੱਮ ਦਫ਼ਤਰ ਵਿੱਚ ਤਾਇਨਾਤ ਇੱਕ ਕਰਮਚਾਰੀ ਵੱਲੋਂ ਬੀਐੱਲਓ ਉਂਕਾਰ ਸਿੰਘ ਨਾਲ ਕਥਿਤ ਦੁਰਵਿਹਾਰ ਦੇ ਵਿਰੋਧ ਵਿੱਚ ਚੁੱਕਿਆ ਹੈ। ਇਸ ਘਟਨਾ ਦੇ ਰੋਸ ਵਜੋਂ ਸ਼ੁੱਕਰਵਾਰ ਨੂੰ ਕਰੀਬ 300 ਬੀਐੱਲਓਜ਼ ਨੇ ਧਰਨਾ ਦਿੱਤਾ, ਜਿਸ ਤੋਂ ਬਾਅਦ ਹੜਤਾਲ ਦਾ ਐਲਾਨ ਕੀਤਾ ਗਿਆ।
3 ਅਗਸਤ ਦੀ ਥਾਂ 31 ਜੁਲਾਈ ਤੱਕ ਕੰਮ ਮੁਕੰਮਲ ਕਰਨ ਦਾ ਦਬਾਅ ਲਗਾਉਣ ਦਾ ਦੋਸ਼ ਈਟੀਟੀ ਯੂਨੀਅਨ ਦੇ ਉਪ ਪ੍ਰਧਾਨ ਉਂਕਾਰ ਸਿੰਘ ਨੇ ਦੋਸ਼ ਲਾਇਆ ਕਿ ਐੱਸਡੀਐੱਮ ਦਫ਼ਤਰ ਵਿੱਚ ਡੈਪੂਟੇਸ਼ਨ 'ਤੇ ਤਾਇਨਾਤ ਸਕੂਲ ਅਧਿਆਪਕ ਦੀਪਕ ਕੁਮਾਰ ਨੇ ਬੀਐੱਲਓਜ਼ ਨੂੰ 31 ਜੁਲਾਈ ਤੱਕ ਡਿਊਟੀ ਮੁਕੰਮਲ ਕਰਨ ਲਈ ਕਿਹਾ, ਜਦਕਿ ਨਿਰਧਾਰਿਤ ਆਖ਼ਰੀ ਮਿਤੀ 3 ਅਗਸਤ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਦੀਪਕ ਕੁਮਾਰ ਖ਼ਿਲਾਫ਼ ਕਾਰਵਾਈ ਨਹੀਂ ਕਰਦਾ, ਹੜਤਾਲ ਵਾਪਸ ਨਹੀਂ ਲਈ ਜਾਵੇਗੀ।
ਹੜਤਾਲ ਨਾਲ ਸਰਵੇ ਅਤੇ ਤਸਦੀਕ ਦਾ ਕੰਮ ਹੋਵੇਗਾ ਪ੍ਰਭਾਵਿਤ ਬੀਐੱਲਓਜ਼ ਦੀ ਹੜਤਾਲ ਕਾਰਨ ਘਰ-ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ, ਵੋਟਰਾਂ ਦੇ ਵੇਰਵਿਆਂ ਦੀ ਤਸਦੀਕ ਅਤੇ ਹੋਰ ਮੈਦਾਨੀ ਕੰਮ ਰੁਕ ਸਕਦੇ ਹਨ। ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਜੇਕਰ ਕੰਮ ਰੁਕਿਆ ਤਾਂ ਡਾਟਾ ਇਕੱਠਾ ਕਰਨ ਵਿੱਚ ਵੱਡਾ ਬੈਕਲਾਗ ਪੈਦਾ ਹੋਵੇਗਾ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸਮਾਂ-ਸੀਮਾ ਦੀ ਪਾਲਣਾ ਕਰਨਾ ਮੁਸ਼ਕਲ ਹੋ ਸਕਦਾ ਹੈ। ਬੀਐੱਲਓਜ਼ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਅਧਿਕਾਰਤ ਕਿੱਟਾਂ ਡਿਪਟੀ ਕਮਿਸ਼ਨਰ ਨੂੰ ਵਾਪਸ ਸੌਂਪਣਗੇ।