- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਡੀ ਕਾਲਜ ਦੀਆਂ 12 ਵਿਦਿਆਰਥਣਾਂ ਯੂਨੀਵਰਸਿਟੀ ਮੈਰਿਟ ਵਿੱਚ ਆਈਆਂ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸੈਸ਼ਨ 2025-26 ਦੀਆਂ ਬੀਏ ਅਤੇ ਬੀਐੱਸਸੀ ਸਮੈਸਟਰ ਚੌਥਾ ਦੀਆਂ ਪ੍ਰੀਖਿਆਵਾਂ ਦੇ ਐਲਾਨੇ ਨਤੀਜਿਆਂ ਵਿੱਚ ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮੈਨ, ਗੁਰਦਾਸਪੁਰ ਦੀਆਂ 12 ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਦੱਸਿਆ ਕਿ ਯੂਨੀਵਰਸਿਟੀ ਪੱਧਰ ’ਤੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਕੁੱਲ 9753 ਵਿਦਿਆਰਥਣਾਂ ਨੇ ਪ੍ਰੀਖਿਆਵਾਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ ਸਾਡੇ ਕਾਲਜ ਦੀਆਂ 12 ਵਿਦਿਆਰਥਣਾਂ ਦਾ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਨਾ ਕਾਲਜ ਪਰਿਵਾਰ ਲਈ ਬੇਹੱਦ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ। ਇਹ ਸ਼ਾਨਦਾਰ ਪ੍ਰਾਪਤੀ ਵਿਦਿਆਰਥਣਾਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਸੁਚੱਜੀ ਅਗਵਾਈ ਅਤੇ ਕਾਲਜ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਗੁਣਵੱਤਾਪੂਰਨ ਸਿੱਖਿਆਤਮਕ ਮਾਹੌਲ ਦਾ ਪ੍ਰਤੀਕ ਹੈ। ਮੈਰਿਟ ਸੂਚੀ ਵਿੱਚ ਪਲਕਦੀਪ ਕੌਰ ਨੇ 8.41 ਸੀਜੀਪੀਏ ਸਕੋਰ ਪ੍ਰਾਪਤ ਕਰਕੇ 6ਵਾਂ ਮੈਰਿਟ ਸਥਾਨ, ਦੀਕਸ਼ਾ ਨੇ 8.36 ਸੀਜੀਪੀਏ ਨਾਲ 8ਵਾਂ ਸਥਾਨ, ਰੋਸ਼ਨਪ੍ਰੀਤ ਕੌਰ ਨੇ 8.29 ਸੀਜੀਪੀਏ ਨਾਲ 11ਵਾਂ ਸਥਾਨ ਅਤੇ ਬੀਐੱਸਸੀ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 8.21 ਸੀਜੀਪੀਏ ਸਕੋਰ ਪ੍ਰਾਪਤ ਕਰਕੇ 12ਵਾਂ ਮੈਰਿਟ ਸਥਾਨ ਅਤੇ ਜਪਨਪ੍ਰੀਤ ਕੌਰ ਨੇ 8.17 ਸੀਜੀਪੀਏ ਨਾਲ 17ਵਾਂ ਮੈਰਿਟ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਕਮਲਪ੍ਰੀਤ ਕੌਰ ਨੇ 8.14 ਸੀਜੀਪੀਏ ਨਾਲ 21ਵਾਂ, ਦੀਪਕਾ ਭੱਲਾ ਨੇ 8.01 ਸੀਜੀਪੀਏ ਨਾਲ 39ਵਾਂ, ਗੁਰਪ੍ਰੀਤ ਕੌਰ ਨੇ 7.97 ਸੀਜੀਪੀਏ ਨਾਲ 54ਵਾਂ, ਗਲੋਰੀ ਨੇ 7.89 ਸੀਜੀਪੀਏ ਨਾਲ 68ਵਾਂ, ਗੁਰਮਨਪ੍ਰੀਤ ਕੌਰ ਨੇ 7.88 ਸੀਜੀਪੀਏ ਨਾਲ 71ਵਾਂ, ਕੋਮਲਪ੍ਰੀਤ ਕੌਰ ਨੇ 7.84 ਸੀਜੀਪੀਏ ਨਾਲ 83ਵਾਂ ਅਤੇ ਰਜਨਦੀਪ ਕੌਰ ਨੇ 7.82 ਸੀਜੀਪੀਏ ਨਾਲ 88ਵਾਂ ਮੈਰਿਟ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਪ੍ਰੈਜ਼ੀਡੈਂਟ ਮੈਡਮ ਵੈਸ਼ਾਲੀ ਸ਼ਰਮਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਪੱਧਰ ’ਤੇ 9753 ਪ੍ਰੀਖਿਆਰਥੀਆਂ ਵਿੱਚੋਂ ਕਾਲਜ ਦੀਆਂ 12 ਵਿਦਿਆਰਥਣਾਂ ਦਾ ਮੈਰਿਟ ਸੂਚੀ ਵਿੱਚ ਸਥਾਨ ਬਣਾਉਣਾ ਇੱਕ ਵੱਡੀ ਅਕਾਦਮਿਕ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ਾਨਦਾਰ ਨਤੀਜੇ ਹੋਰ ਵਿਦਿਆਰਥਣਾਂ ਨੂੰ ਵੀ ਮਿਹਨਤ ਅਤੇ ਉੱਚੇ ਟੀਚਿਆਂ ਲਈ ਪ੍ਰੇਰਿਤ ਕਰਦੇ ਹਨ। ਕਾਲਜ ਜਨਰਲ ਸਕੱਤਰ ਡਾ. ਪੀਕੇ ਬਜਾਜ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਹ ਉਪਲੱਬਧੀ ਸਮੁੱਚੇ ਕਾਲਜ ਪਰਿਵਾਰ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਨੇ ਮੈਰਿਟ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਅਧਿਆਪਕ ਵਰਗ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਖੁਸ਼ੀ ਅਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥਣਾਂ ਦੀ ਲਗਨ, ਨਿਰੰਤਰ ਮਿਹਨਤ ਅਤੇ ਅਧਿਆਪਕਾਂ ਦੀ ਸਮਰਪਿਤ ਭਾਵਨਾ ਦਾ ਨਤੀਜਾ ਹੈ।