ਏਡੀਸੀ (ਡੀ) ਵੱਲੋਂ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹੇ ਦੀ 11 ਪੰਚਾਇਤਾਂ ਸਨਮਾਨਿਤ ਏਡੀਸੀ (ਡੀ) ਵੱਲੋਂ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹੇ ਦੀ 11 ਪੰਚਾਇਤਾਂ ਸਨਮਾਨਿਤ
Publish Date: Thu, 08 Oct 2026 04:27 PM (IST)
Updated Date: Thu, 08 Oct 2026 04:29 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ: ਸਰਕਾਰ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਸਿਹਤ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਟੀਬੀ ਮੁਕਤ ਹੋਈ ਜ਼ਿਲ੍ਹੇ ਦੀ 11 ਪੰਚਾਇਤਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗੁਰਦਾਸਪੁਰ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏਡੀਸੀ ਗੁਰਪ੍ਰੀਤ ਸਿੰਘ ਗਿੱਲ ਨੇ ਸਮੂਹ ਪੰਚਾਇਤਾਂ ਨੂੰ ਟੀਬੀ ਮੁਕਤ ਭਾਰਤ ਅਭਿਆਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋ ਜੋਸ਼ ਕੰਪੇਨ ਦਾ ਆਗਾਜ਼ ਕੀਤਾ ਗਿਆ ਹੈ। ਇਸ ਤਹਿਤ ਬਲਾਕ ਪੱਧਰ ਤੇ ਟੀਬੀ ਮਰੀਜ਼ਾਂ ਦੀ ਟੈਸਟਿੰਗ, ਬਿਮਾਰੀ ਪ੍ਰਤੀ ਜਾਗਰੂਕਤਾ ਅਤੇ ਬਿਮਾਰੀ ਦੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਪਦਿਕ ਦਾ ਇਲਾਜ਼ ਸੰਭਵ ਹੈ। ਤਪਦਿਕ ਦੇ ਲਛੱਣ ਜਿਵੇ ਕਿ ਦੋ ਹਫ਼ਤੇ ਤੋਂ ਪੁਰਾਣੀ ਖੰਘ, ਭਾਰ ਘਟਣਾ, ਤਰੇਲੀਆਂ ਅਤੇ ਬੁਖਾਰ ਹੋਵੇ ਤਾਂ ਤੁਰੰਤ ਤਪਦਿਕ ਦੀ ਜਾਂਚ ਕਰਵਾਈ ਜਾਵੇ। ਤਪਦਿਕ ਦਾ ਟੈਸਟ ਅਤੇ ਇਸਦਾ ਇਲਾਜ ਸਰਕਾਰ ਵੱਲੋ ਮੁਫ਼ਤ ਹੈ। ਸਮੂਹ ਸਰਕਾਰੀ ਹਸਪਤਾਲਾਂ ਵਿੱਚ ਤਪਦਿਕ ਦੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ। ਰੋਗੀ ਲਈ ਜਰੂਰੀ ਹੈ ਕਿ ਦਵਾਈ ਦਾ ਕੋਰਸ ਪੂਰਾ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਰਮੇਸ਼ ਕੁਮਾਰ ਨੇ ਕਿਹਾ ਕਿ ਹਰ ਸਾਲ ਪੇਂਡੂ ਵਿਕਾਸ ਯੋਜਨਾ ਤਹਿਤ ਪਿੰਡ ਆਪਣੇ ਖੇਤਰ ਵਿੱਚ ਕਰਵਾਏ ਜਾਣ ਵਾਲੇ ਕੰਮ ਦਾ ਬਿਓਰਾ ਬਣਾਉਂਦੇ ਹਨ। ਇਸ ਪਲਾਨ ਵਿੱਚ ਟੀਬੀ ਦੇ ਖਾਤਮੇ ਲਈ ਕੀਤੇ ਜਾਣ ਵਾਲੇ ਕਾਰਜ਼ਾਂ ਦਾ ਵੀ ਬਿਓਰਾ ਬਣਾਇਆ ਜਾਵੇ। ਟੀਬੀ ਮਰੀਜ਼ਾਂ ਦੀ ਟੈਸਟਿੰਗ, ਇਲਾਜ਼ ਲਈ ਸਿਹਤ ਵਿਭਾਗ ਨਾਲ ਤਾਲਮੇਲ ਕਾਇਮ ਕੀਤਾ ਜਾਵੇ। ਟੀਬੀ ਮਰੀਜ਼ਾਂ ਦੇ ਪੋਸ਼ਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਵਪਾਰਕ ਅਦਾਰਿਆਂ ਦੀ ਮਦਦ ਲਈ ਜਾਵੇ।