ਜੈ ਹਿੰਦ ਸੇਵਾ ਕਲੱਬ ਨੇ ਐੱਸਡੀ ਕਾਲਜ ’ਚ ਲਾਏ 100 ਪੌਦੇ ਜੈ ਹਿੰਦ ਸੇਵਾ ਕਲੱਬ ਵੱਲੋਂ ਐੱਸਡੀ ਕਾਲਜ ਵਿਖੇ ਲਗਾਏ ਗਏ 100 ਪੌਦੇ
Publish Date: Sun, 22 Nov 2026 03:34 PM (IST)
Updated Date: Mon, 23 Nov 2026 04:01 AM (IST)
ਜੀਆਰਪੀ- ਐੱਸਡੀ ਕਾਲਜ ਵਿਖੇ ਪੌਦੇ ਲਗਾਉਂਦੇ ਹੋਏ ਕਲੱਬ ਦੇ ਮੈਂਬਰ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਸ਼ੇਰ-ਏ-ਪੰਜਾਬ ਪਲਾਂਟੇਸ਼ਨ ਡਰਾਈਵ ਤਹਿਤ ਜੈ ਹਿੰਦ ਸੇਵਾ ਕਲੱਬ ਵੱਲੋਂ ਪ੍ਰਧਾਨ ਨਰੇਸ਼ ਕਾਲੀਆ ਦੀ ਅਗਵਾਈ ਹੇਠ ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮੈਨ ਵਿਖੇ ਕਾਲਜ ਦੇ ਖਿਡਾਰੀਆਂ ਤੇ ਈਕੋ ਕਲੱਬ ਦੇ ਸਹਿਯੋਗ ਨਾਲ ਕਰੀਬ 100 ਪੌਦੇ ਲਗਾਏ ਗਏ। ਇਸ ਮੌਕੇ ਗੁਰਦਾਸਪੁਰ ਦੇ ਸਮਾਜ ਸੇਵੀ ਰੋਹਿਤ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰੋਹਿਤ ਗੁਪਤਾ ਨੇ ਖੇਡਾਂ ਨੂੰ ਵਾਤਾਵਰਨ ਸੰਭਾਲ ਨਾਲ ਜੋੜਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਲਈ ਪ੍ਰੇਰਨਾਦਾਇਕ ਕਦਮ ਦੱਸਿਆ। ਕਾਲਜ ਦੀ ਪ੍ਰਿੰਸੀਪਲ ਨੀਰੂ ਸ਼ਰਮਾ ਨੇ ਕਲੱਬ ਦੇ ਪ੍ਰਧਾਨ ਨਰੇਸ਼ ਕਾਲੀਆ ਤੇ ਸਮੁੱਚੀ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਮੁਹਿੰਮ ਨੂੰ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਵਧੀਆ ਮਿਸਾਲ ਦੱਸਿਆ। ਪ੍ਰਧਾਨ ਨਰੇਸ਼ ਕਾਲੀਆ ਨੇ ਪ੍ਰਿੰਸੀਪਲ ਨੀਰੂ ਸ਼ਰਮਾ, ਇਕੋ ਕਲੱਬ ਦੀ ਇੰਚਾਰਜ ਪ੍ਰੋ. ਸ਼ਮਿਤਾ ਅਤੇ ਮੁਹਿੰਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਆਈਪੀਐੱਲ ਦੇ ਡਾਟ ਬਾਲ ਤੋਂ ਪੌਦੇ ਲਗਾਉਣ ਦੇ ਸੰਕਲਪ ਤੋਂ ਪ੍ਰੇਰਿਤ ਹੈ। ਸ਼ੇਰ-ਏ-ਪੰਜਾਬ ਟੀ-20 ਟੂਰਨਾਮੈਂਟ ਦੌਰਾਨ ਹੋਈਆਂ ਕੁੱਲ 1866 ਡਾਟ ਬਾਲਾਂ ਦੇ ਬਦਲੇ ਕਲੱਬ ਵੱਲੋਂ 1866 ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ, ਤਾਂ ਜੋ ਖੇਡਾਂ ਦੇ ਨਾਲ-ਨਾਲ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ’ਚ ਵੀ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਸੰਦੀਪ ਕੁਮਾਰ, ਅਵਤਾਰ ਸਿੰਘ, ਸੰਦੀਪ ਸ਼ਰਮਾ ਅਤੇ ਮੰਗਲ ਵੀ ਮੌਜੂਦ ਸਨ।