- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਇਜਲਾਸ ਵਿਚ ਗੂੰਜਿਆ ਜ਼ੀਰਾ ਦਾ ਦਮ, ਕੁਲਬੀਰ ਸਿੰਘ ਜ਼ੀਰਾ ਦੇ ਵਿਸ਼ਾਲ ਕਾਫਲੇ ਨੇ ਦਿਖਾਈ ਕਾਂਗਰਸ ਦੀ ਸੰਗਠਨਕ ਤਾਕਤ

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ
ਜ਼ੀਰਾ : ਪੰਜਾਬ ਕਾਂਗਰਸ ਵੱਲੋਂ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਫਿਰੋਜ਼ਪੁਰ ਵਿੱਚ ਕਰਵਾਏ ਗਏ ਵਿਸ਼ਾਲ ਸਿਆਸੀ ਇਜਲਾਸ ਨੇ ਪਾਰਟੀ ਦੀਆਂ ਸੰਗਠਨਕ ਸਰਗਰਮੀਆਂ ਨੂੰ ਨਵੀਂ ਰਫ਼ਤਾਰ ਦਿੱਤੀ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਏ ਇਸ ਇਜਲਾਸ ਵਿੱਚ ਸੂਬੇ ਭਰ ਤੋਂ ਹਜ਼ਾਰਾਂ ਵਰਕਰਾਂ ਅਤੇ ਆਗੂਆਂ ਨੇ ਭਾਗ ਲਿਆ। ਇਸ ਮੌਕੇ ਹਲਕਾ ਜ਼ੀਰਾ ਤੋਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਆਪਣੇ ਹਜ਼ਾਰਾਂ ਸਮਰਥਕਾਂ ਅਤੇ ਵਰਕਰਾਂ ਦੇ ਵਿਸ਼ਾਲ ਕਾਫਲੇ ਨਾਲ ਜੀਰਾ ਦਾਣਾ ਮੰਡੀ ਤੋਂ ਰਵਾਨਾ ਹੋਏ, ਜਿਸ ਨੇ ਇਜਲਾਸ ਵਿੱਚ ਖਾਸ ਖਿੱਚ ਦਾ ਕੇਂਦਰ ਬਣਦਿਆਂ ਨਵਾਂ ਜੋਸ਼ ਭਰ ਦਿੱਤਾ। ਇਸ ਤੋਂ ਪਹਿਲਾਂ ਦਾਣਾ ਮੰਡੀ ਜੀਰਾ ਵਿਖੇ ਕਰਵਾਏ ਗਏ ਵਿਸ਼ਾਲ ਵਰਕਰ ਸੰਮੇਲਨ ਦੌਰਾਨ ਵਰਕਰਾਂ ਦਾ ਉਤਸ਼ਾਹ, ਅਨੁਸ਼ਾਸਨ ਅਤੇ ਭਾਰੀ ਸ਼ਮੂਲੀਅਤ ਜ਼ੀਰਾ ਹਲਕੇ ਵਿੱਚ ਕਾਂਗਰਸ ਦੀ ਸੰਗਠਨਕ ਮਜ਼ਬੂਤੀ ਦਾ ਪ੍ਰਤੀਕ ਬਣੀ। ਸੰਮੇਲਨ ਨੂੰ ਸੰਬੋਧਨ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਦੂਰ-ਦੁਰਾਡੇ ਤੋਂ ਪਹੁੰਚੇ ਸਮੂਹ ਵਰਕਰਾਂ, ਯੂਥ ਆਗੂਆਂ, ਬਲਾਕ ਪ੍ਰਧਾਨਾਂ ਅਤੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਦੀ ਅਸਲ ਤਾਕਤ ਉਸ ਦਾ ਸਮਰਪਿਤ ਵਰਕਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਰ ਬੂਥ ਤੱਕ ਆਪਣੇ ਸੰਗਠਨ ਨੂੰ ਮਜ਼ਬੂਤ ਕਰਕੇ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰ ਰਹੀ ਹੈ, ਜਿਸ ਦਾ ਸਕਾਰਾਤਮਕ ਪ੍ਰਭਾਵ ਸੂਬੇ ਭਰ ਵਿੱਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪ੍ਰਤੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਵਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਮਜ਼ਬੂਤੀ ਨਾਲ ਉਭਰੇਗੀ।
ਇਸ ਮੌਕੇ ਮਹਿੰਦਰਜੀਤ ਸਿੰਘ ਜ਼ੀਰਾ ਸਾਬਕਾ ਚੇਅਰਮੈਨ, ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ, ਸਤਪਾਲ ਚਾਵਲਾ ਮੱਲਾਂਵਾਲਾ ਸ਼ਹਿਰੀ ਪ੍ਰਧਾਨ, ਸਤਨਾਮ ਸਿੰਘ ਢਿੱਲੋਂ ਫਰੀਦੇ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਰੋਸ਼ਨ ਲਾਲ ਬਿੱਟਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਹਰੀਸ਼ ਤਾਂਗੜਾ ਸ਼ਹਿਰੀ ਪ੍ਰਧਾਨ, ਲਖਵਿੰਦਰ ਸਿੰਘ ਜੌੜਾ ਬਲਾਕ ਪ੍ਰਧਾਨ, ਨਗਰ ਕੌਂਸਲ ਜੀਰਾ ਦੇ ਸਾਬਕਾ ਪ੍ਰਧਾਨ ਡਾ. ਰਸ਼ਪਾਲ ਸਿੰਘ ਗਿੱਲ, ਕੌਂਸਲਰ ਅਸ਼ੋਕ ਮਨਚੰਦਾ, ਮਹਿਕਦੀਪ ਸਿੰਘ ਜ਼ੀਰਾ ਸਕੱਤਰ ਯੂਥ ਕਾਂਗਰਸ ਪੰਜਾਬ, ਸੁਮਿਤ ਨਰੂਲਾ,ਰੌਮੀ ਚੌਪੜਾ, ਕੌਂਸਲਰ ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਕੌਂਸਲਰ ਰਮਨ ਸ਼ਰਮਾ, ਪਰਮਿੰਦਰ ਸਿੰਘ ਲਾਡਾ ਜਨਰਲ ਸਕੱਤਰ ਯੂਥ ਕਾਂਗਰਸ, ਹਰਪ੍ਰੀਤ ਕੌਰ ਕੌਂਸਲਰ, ਮਹਿੰਦਰ ਮਦਾਨ ਸਾਬਕਾ ਪ੍ਰਧਾਨ, ਰੂਬਲ ਵਿਰਦੀ, ਮਖੂ ਦੇ ਸ਼ਹਿਰੀ ਕਾਂਗਰਸ ਪ੍ਰਧਾਨ ਸ਼ਿਵ ਸਾਗਰ ਸ਼ਰਮਾ, ਜੱਸ ਅਲੀਪੁਰ, ਸਾਬਕਾ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ, ਰੋਹਿਤ ਬਾਂਸਲ, ਮੁਕੇਸ਼ ਚੌਧਰੀ, ਨੀਰਜ ਸ਼ਰਮਾ, ਗਗਨ ਸ਼ਰਮਾ, ਮੁਕੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।