ਹਲਕਾ ਜ਼ੀਰਾ ਦੇ ਨੌਜਵਾਨ ਮਿਸਲ ਸਤਲੁਜ ’ਚ ਹੋਏ ਸ਼ਾਮਲ ਹਲਕਾ ਜ਼ੀਰਾ ਦੇ ਨੌਜਵਾਨ ਮਿਸਲ ਸਤਲੁਜ ਵਿਚ ਸ਼ਾਮਲ ਹੋਏ
Publish Date: Sun, 30 Aug 2026 06:59 PM (IST)
Updated Date: Sun, 30 Aug 2026 07:01 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਮਿਸਲ ਸਤਲੁਜ ਦੀਆਂ ਨੀਤੀਆਂ, ਸੋਚ ਅਤੇ ਪੰਜਾਬ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜ਼ੀਰਾ ਹਲਕੇ ਦੇ ਨੌਜਵਾਨਾਂ ਦਾ ਮਿਸਲ ਸਤਲੁਜ ਨਾਲ ਜੁੜਨ ਦਾ ਸਿਲਸਿਲਾ ਜਾਰੀ ਹੈ।ਅੱਜ ਐਡਵੋਕੇਟ ਕੁਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਐਡਵੋਕੇਟ ਪ੍ਰਭਜੀਤ ਕੌਰ ਜ਼ੀਰਾ ਦੇ ਸਾਂਝੇ ਉੱਦਮਾਂ ਸਦਕਾ ਲਵਪ੍ਰੀਤ ਸਿੰਘ, ਰਣਬੀਰ ਸਿੰਘ ਅਤੇ ਕਰਨਵੀਰ ਮਿਸਲ ਸਤਲੁਜ ਵਿਚ ਸ਼ਾਮਲ ਹੋਏ ।ਇਸ ਮੌਕੇ ਨਵੇਂ ਸਾਥੀਆਂ ਨੂੰ ਜੀ ਆਇਆਂ ਕਹਿੰਦਿਆਂ ਮਿਸਲ ਸਤਲੁਜ ਦੇ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਨੌਜਵਾਨੀ ਦਾ ਮਿਸਲ ਸਤਲੁਜ ਨਾਲ ਜੁੜਨਾ ਸਾਡੇ ਲਈ ਬੇਹੱਦ ਖੁਸ਼ੀ ਅਤੇ ਮਾਣ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਨੌਜਵਾਨ ਹੀ ਪੰਜਾਬ ਦੀ ਤਾਕਤ ਅਤੇ ਭਵਿੱਖ ਹਨ,ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਨਾਲ ਹੀ ਪੰਜਾਬ ਨੂੰ ਮੁੜ ਤਰੱਕੀ ਅਤੇ ਖੁਸ਼ਹਾਲੀ ਦੀ ਰਾਹ ’ਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਅੱਜ ਰੁਜ਼ਗਾਰ ਅਤੇ ਬਿਹਤਰ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਦਾ ਮਕਸਦ ਪੰਜਾਬ ਵਿੱਚ ਹੀ ਨੌਜਵਾਨਾਂ ਲਈ ਰੁਜ਼ਗਾਰ, ਕਾਰੋਬਾਰ ਅਤੇ ਤਰੱਕੀ ਦੇ ਵਧੀਆ ਮੌਕੇ ਪੈਦਾ ਕਰਨਾ ਹੈ ਤਾਂ ਜੋ ਸਾਡੀ ਨੌਜਵਾਨੀ ਨੂੰ ਆਪਣਾ ਸੂਬਾ ਛੱਡਣ ਲਈ ਮਜਬੂਰ ਨਾ ਹੋਣਾ ਪਵੇ। ਹਰਜਿੰਦਰ ਸਿੰਘ ਸਹੋਤਾ ਨੇ ਜ਼ੀਰਾ ਹਲਕੇ ਸਮੇਤ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਮਿਸਲ ਸਤਲੁਜ ਨਾਲ ਜੁੜਨ ਅਤੇ ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਖੜ੍ਹਾ ਕਰਨ ਦੀ ਮੁਹਿੰਮ ਦਾ ਹਿੱਸਾ ਬਣਨ।ਉਨ੍ਹਾਂ ਕਿਹਾ ਇਹ ਨੌਜਵਾਨਾਂ ਦੀ ਆਵਾਜ਼ ਹੈ ਕਿਉਂਕਿ ਨੌਜਵਾਨ ਹੀ ਪੰਜਾਬ ਦਾ ਭਵਿੱਖ ਹਨ ਅਤੇ ਨੌਜਵਾਨ ਹੀ ਪੰਜਾਬ ਨੂੰ ਅੱਗੇ ਲਿਜਾਣ ਦੀ ਤਾਕਤ ਰੱਖਦੇ ਹਨ। ਇਸ ਮੌਕੇ ਮਿਸਲ ਸਤਲੁਜ ਦੇ ਯੂਥ ਸਕੱਤਰ ਮਾਨ ਸਿੰਘ ਕਿਲੀ ,ਕਿਰਨਦੀਪ ਸਿੰਘ ਦੀਪ ਪੱਲਾ, ਅੰਮ੍ਰਿਤਪਾਲ ਸਿੰਘ ਜ਼ੀਰਾ ਅਤੇ ਮਨਦੀਪ ਸਿੰਘ ਜ਼ੀਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।