ਨੌਜਵਾਨ ਇਕੋ ਕਲੱਬ ਵੱਲੋਂ ਲੰਗਰ ਵਰਤਾਇਆ
ਨੌਜਵਾਨ ਇਕੋ ਕਲੱਬ ਵੱਲੋਂ ਲੰਗਰ ਵਰਤਾਇਆ
Publish Date: Wed, 18 Feb 2026 04:16 PM (IST)
Updated Date: Wed, 18 Feb 2026 04:18 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਨੌਜਵਾਨ ਇਕੋ ਕਲੱਬ ਦੇ ਮੈਂਬਰਾਂ ਵੱਲੋਂ ਮਹਾਸ਼ਿਵਰਾਤਰੀ ਨੂੰ ਸਮਰਪਿਤ ਜ਼ੀਰਾ ਵਾਲਾ ਮੋੜ ਮਖੂ ਵਿਖੇ ਲੰਗਰ ਵਰਤਾਇਆ ਗਿਆ। ਇਸ ਮੌਕੇ ਦਿਵਿਆਂਗ ਸ਼ਕਤੀ ਸੈੱਲ ਭਾਜਪਾ ਪੰਜਾਬ ਦੇ ਕਨਵੀਨਰ ਡਾ. ਰਾਜੀਵ ਆਹੂਜਾ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਡਾ. ਰਾਜੀਵ ਆਹੂਜਾ ਨੇ ਕਿਹਾ ਕਿ ਸ਼ਰਧਾਲੂਆਂ ਵੱਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਸਮੁੱਚੇ ਵਿਸ਼ਵ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਡਾ. ਰਾਜੀਵ ਆਹੂਜਾ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਧਾਈਆਂ ਦਿੱਤੀਆਂ। ਇਸ ਮੌਕੇ ਨੌਜਵਾਨ ਇਕੋ ਕਲੱਬ ਦੇ ਮੈਂਬਰਾਂ ਵੱਲੋਂ ਡਾ. ਰਾਜੀਵ ਆਹੂਜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੌਜਵਾਨ ਇਕੋ ਕਲੱਬ ਦੇ ਪ੍ਰਧਾਨ ਲਵਪ੍ਰੀਤ ਸਿੰਘ, ਗੁਰਜੰਟ ਸਿੰਘ, ਅਮਿਤ ਅਰੋੜਾ, ਨਵਦੀਪ ਸਿੰਘ, ਸਾਹਿਲਪ੍ਰੀਤ, ਰਾਜਨ, ਵਿਜੇ, ਸਤਪਾਲ, ਜਸਪਾਲ, ਗੁਲਸ਼ਨ, ਮਲਕੀਤ ਸਿੰਘ ਆਦਿ ਵੱਲੋਂ ਸੇਵਾ ਨਿਭਾਈ ਗਈ।