- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿੰਦਿਆਂ ਦਾ ਫਿਕਰ ਕਰਨ ਵਾਲਾ ਲੇਖਕ ਬਿੱਟੂ ਲਹਿਰੀ ਅਲਵਿਦਾ ਕਹਿ ਗਿਆ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਲੇਖਕ, ਵਾਤਾਵਰਨ ਤੇ ਪੰਛੀ ਪ੍ਰੇਮੀ ਬਿੱਟੂ ਲਹਿਰੀ ਪਿਛਲੇ ਦਿਨੀਂ ਲਿਵਰ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਜੂਝਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਲੇਖਕ ਗੁਰਚਰਨ ਸਿੰਘ ਨੂਰਪੁਰ, ਨਿਰਮਲ ਸਿੰਘ ਪੰਜਾਬੀ ਸੱਥ ਲਾਂਬੜਾ, ਮੋਤਾ ਸਿੰਘ ਸਰਾਏ, ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਕਵੀ ਅਸ਼ੋਕ ਆਰਜ਼ੂ, ਪਰਮਜੀਤ ਬਰਾੜ, ਦਲਜੀਤ ਸਿੰਘ ਨੂਰਪੁਰ ਅਤੇ ਲੈਕ. ਨਰਿੰਦਰ ਸਿੰਘ ਨੇ ਦੱਸਿਆ ਕਿ ਬਿੱਟੂ ਲਹਿਰੀ ਇਕ ਬਹੁਤ ਹੀ ਜ਼ਹੀਨ ਕਿਸਮ ਦਾ ਲੇਖਕ ਸਾਹਿਤਕਾਰ ਸੀ, ਜਿਸ ਦਾ ਲਿਖਿਆ ਕਿੱਸਾ ‘ਜੱਲੇ ਦਾ ਛੱਲਾ’ ਬੇਹੱਦ ਮਕਬੂਲ ਹੋਇਆ। ਇਸ ਲਿਖਤ ’ਤੇ ‘ਜੱਲੇ ਦਾ ਛੱਲਾ’ ਪੰਜਾਬੀ ਫਿਲਮ ਵੀ ਬਣੀ। ਉਸ ਨੇ ਪੰਜਾਬੀ ਸਾਹਿਤ ਦੀ ਝੋਲੀ ’ਚ ਚਾਰ ਕਿਤਾਬਾਂ ਪਾਈਆਂ , ਜਿਨ੍ਹਾਂ ’ਚ ‘ਜੱਲੇ ਦਾ ਛੱਲਾ’ ਅਤੇ ‘ਸਿੱਲੀਆਂ ਹਵਾਵਾਂ’ ਬਹੁ-ਚਰਚਿਤ ਕਿਤਾਬਾਂ ਹਨ। ਉਸ ਦੇ ਗੀਤਾਂ ਨੂੰ ਨਾਮਵਰ ਗਾਇਕ ਸੁਰਿੰਦਰ ਸ਼ਿੰਦਾ ਤੋਂ ਇਲਾਵਾ ਕਈ ਹੋਰ ਗਾਇਕਾਂ ਨੇ ਵੀ ਆਵਾਜ਼ ਦਿੱਤੀ। ਬਿੱਟੂ ਲਹਿਰੀ ਜਿਸ ਦਾ ਅਸਲ ਨਾਮ ਦਰਸ਼ਨ ਲਾਲ ਸੀ, ਪਿੰਡ ਜੰਡਵਾਲਾ ਭੀਮੇ ਸ਼ਾਹ ਜ਼ਿਲ੍ਹਾ ਫਾਜ਼ਿਲਕਾ ਸੀ ਅਤੇ ਇਸ ਸਮੇਂ ਉਹ ਆਪਣੀ ਪਤਨੀ ਨੀਤੂ ਬਾਲਾ ਤੇ ਇਕਲੌਤੀ ਧੀ ਸਾਰਿਤਾ ਕੰਬੋਜ ਨਾਲ ਪਿੰਡ ਲੱਖੋਵਾਲੀ ਜ਼ਿਲ੍ਹਾ ਮੁਕਤਸਰ ਵਿਖੇ ਰਹਿ ਰਿਹਾ ਸੀ। ਬਿੱਟੂ ਲਹਿਰੀ ਜਿੱਥੇ ਇੱਕ ਵਧੀਆ ਲੇਖਕ ਸੀ ਉਥੇ ਉਹ ਇੱਕ ਪੰਛੀ ਪ੍ਰੇਮੀ ਵਜੋਂ ਵੀ ਜਾਣਿਆ ਜਾਂਦਾ ਸੀ। ਬਿੱਟੂ ਲਹਿਰੀ ਦੀ ਵਧੀਆ ਲੇਖਣੀ ਅਤੇ ਮਾਨਵਵਾਦੀ ਸੋਚ ਕਾਰਨ ਉਸ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ। ਉਸ ਨੂੰ ਪੰਜਾਬੀ ਸੱਥ ਲਾਂਬੜਾ ਵੱਲੋਂ ਵੀ ਵਿਸ਼ੇਸ਼ ਤੌਰ