- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਰੇਲਵੇ ਸਟੇਸ਼ਨ ਵਿਖੇ ਸ਼ਾਰਦੀਵ ਨਵਰਾਤਰੀ ਮੌਕੇ ਮਾਂ ਦੁਰਗਾ ਦੀ ਪੂਜਾ ਅਰਚਨਾ ਜਾਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸ਼ਾਰਦੀਵ ਨਵਰਾਤਰੀ ਦੇ ਪਾਵਨ ਮੌਕੇ ’ਤੇ ਮਾਂ ਦੁਰਗਾ ਪੂਜਾ ਸਮਿਤੀ, ਉੱਤਰ ਰੇਲਵੇ, ਫਿਰੋਜ਼ਪੁਰ ਵੱਲੋਂ ਡਰਾਈਵਰ ਅਤੇ ਗਾਰਡ ਰਨਿੰਗ ਰੂਮ ਦੇ ਸਮੀਪ ਮਾਂ ਦੁਰਗਾ ਦੀ ਦੀ ਤਸਵੀਰ ਸਥਾਪਿਤ ਕਰਕੇ ਨੌਂ ਦਿਨਾਂ ਤੱਕ ਪੂਰੀ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾ ਰਹੀ ਹੈ। 11 ਤੋਂ 19 ਅਕਤੂਬਰ ਤੱਕ ਚੱਲ ਰਹੇ ਇਸ ਧਾਰਮਿਕ ਸਮਾਗਮ ਵਿੱਚ ਰੇਲਵੇ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਅਤੇ ਸ਼ਰਧਾਲੂ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਧਾਰਮਿਕ ਆਯੋਜਨ ਦੌਰਾਨ ਪੰਡਾਲ ਵਿਚ ਮਾਂ ਦੁਰਗਾ ਦੇ ਨਾਲ-ਨਾਲ ਭਗਵਾਨ ਗਣੇਸ਼, ਕਾਰਤੀਕੇ, ਮਾਂ ਲਕਸ਼ਮੀ, ਮਾਂ ਸਰਸਵਤੀ ਅਤੇ ਭਗਵਾਨ ਸ਼ਿਵ ਦੀਆਂ ਪ੍ਰਤਿਮਾਵਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਇਸ ਪ੍ਰੋਗਰਾਮ ਵਿਚ ਮੰਡਲ ਰੇਲ ਪ੍ਰਬੰਧਕਸੰਜੀਵ ਕੁਮਾਰ ਅਤੇ ਅਪਰ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮਾਂ ਦੁਰਗਾ ਦੀ ਵਿਧੀਵਤ ਪੂਜਾ-ਅਰਚਨਾ ਕੀਤੀ ਅਤੇ ਆਰਤੀ ਉਤਾਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤਹਿਤ ਮਾਂ ਦੁਰਗਾ ਦੇ ਅੱਠਵੇਂ ਸਰੂਪ ਮਾਂ ਮਹਾਗੌਰੀ ਦੀ ਪੂਜਾ ਕੀਤੀ ਗਈ, ਜਿਸ ਵਿਚ ਸ਼ਰਧਾਲੂਆਂ ਨੇ ਭਾਰੀ ਗਿਣਤੀ ਵਿਚ ਹਿੱਸਾ ਲੈ ਕੇ ਰਾਤ ਦੇ ਜਾਗਰਣ ਅਤੇ ਆਰਤੀ ਦੌਰਾਨ ਮਾਤਾ ਦਾ ਗੁਣਗਾਨ ਕੀਤਾ। ਇਸ ਤੋਂ ਬਾਅਦ 19 ਅਕਤੂਬਰ ਨੂੰ ਮਾਂ ਦੁਰਗਾ ਦੇ ਨੌਵੇਂ ਸਰੂਪ ਮਾਂ ਸਿਧੀਦਾਤਰੀ ਦੀ ਪੂਜਾ-ਅਰਚਨਾ ਦੇ ਨਾਲ-ਨਾਲ ਕੰਨਿਆ ਪੂਜਣ ਅਤੇ ਰਾਤ ਦੇ ਜਾਗਰਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਆਯੋਜਕਾਂ ਨੇ ਦੱਸਿਆ ਕਿ 20 ਅਕਤੂਬਰ ਨੂੰ ਵਿਜੈਦਸ਼ਮੀ ਦੇ ਪਾਵਨ ਮੌਕੇ ’ਤੇ ਮਾਂ ਦੁਰਗਾ ਦੀ ਪ੍ਰਤਿਮਾ ਦਾ ਵਿਸਰਜਨ ਕੀਤਾ ਜਾਵੇਗਾ, ਜਦੋਂ ਕਿ 21 ਅਕਤੂਬਰ ਨੂੰ ਇੱਕ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਕੇ ਪ੍ਰਸਾਦ ਗ੍ਰਹਿਣ ਕਰਨਗੇ। ਇਸ ਪੂਰੇ ਧਾਰਮਿਕ ਆਯੋਜਨ ਨੂੰ ਸਫਲ ਬਣਾਉਣ ਵਿਚ ਕਮੇਟੀ ਦੇ ਸਰਗਰਮ ਮੈਂਬਰਾਂ ਜਿਵੇਂ ਕਿ ਧਰਮਿੰਦਰ ਕੁਮਾਰ, ਏ.ਕੇ. ਸਿੰਘ, ਰਮਾਕਾਂਤ ਸਿੰਘ, ਬ੍ਰਜੇਸ਼ ਯਾਦਵ, ਰਾਜ ਨਾਰਾਇਣ, ਵਿਕ੍ਰਾਂਤ, ਮੁਰਲੀਧਰ ਸ਼੍ਰੀਵਾਸਤਵ, ਮਨੀਸ਼ ਕੁਮਾਰ, ਹਰਿਤਾਭ, ਦੀਪਕ ਕੁਮਾਰ, ਸਤਿੰਦਰ ਕੁਮਾਰ, ਮਨਦੀਪ ਕੁਮਾਰ, ਆਸ਼ੀਸ਼, ਦਲੀਪ, ਅਮਿਤ ਅਤੇ ਮਿਥਲੇਸ਼ ਆਦਿ ਦਾ ਸਲਾਹੁਣਯੋਗ ਯੋਗਦਾਨ ਰਿਹਾ ਹੈ।