ਸੀਐੱਚਸੀ ਫਿਰੋਜ਼ਸਾਹ ਵਿਖੇ ਵਿਸ਼ਵ ਟੀਬੀ ਦਿਵਸ ਮਨਾਇਆ
ਸੀਐੱਚਸੀ ਫਿਰੋਜ਼ਸਾਹ ਵਿਖੇ ਵਿਸ਼ਵ ਟੀਬੀ ਦਿਵਸ ਮਨਾਇਆ
Publish Date: Tue, 24 Mar 2026 05:02 PM (IST)
Updated Date: Tue, 24 Mar 2026 05:04 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਅਭੈਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ ਦੀ ਅਗਵਾਈ ਹੇਠ ਦੇਸ਼ ਨੂੰ ਟੀਬੀ ਮੁਕਤ ਬਣਾਉਣ ਅਤੇ ਤੰਦਰੁਸਤ ਪੰਜਾਬੀਆਂ ਦੀ ਕਾਮਨਾ ਕਰਦਿਆਂ ਪੰਜਾਬ ਵਿੱਚੋਂ ਬੀਮਾਰੀਆਂ ਨੂੰ ਭਜਾਉਣ ਦੇ ਮਨੋਰਥ ਨਾਲ ਅੱਜ ਸੀਐੱਚਸੀ ਫਿਰੋਜ਼ਸਾਹ ਵਿਖੇ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ। ਸੈਮੀਨਾਰ ’ਚ ਮੈਡੀਕਲ ਅਫਸਰ ਡਾ. ਰਿਤੇਸ਼ . ਡਾ. ਰਜਨੀਸ਼ ਗੋਇਲ, ਡਾ. ਕਮਲਜੀਤ ਰਣਜੀਤ ਸਿੰਘ, ਐੱਸਟੀਐੱਸ ਫਿਰੋਜ਼ਸ਼ਾਹ ਮੌਜ਼ੂਦ ਸਨ। ਇਸ ਮੌਕੇ ਡਾ. ਅਭੈਜੀਤ ਨੇ ਕਿਹਾ ਕਿ ਕਈ ਵਾਰ ਟੀਬੀ ਦਾ ਮਰੀਜ਼ ਬੀਮਾਰੀ ਨਾਲ ਪੀੜ੍ਹਤ ਹੁੰਦਾ ਹੈ, ਜਿਸ ਦੇ ਚੱਲਦਿਆਂ ਥੋੜੀਆਂ ਬਹੁਤ ਕਮਜ਼ੋਰੀਆਂ ਮਹਿਸੂਸ ਹੋਣ ਦੀ ਸੂਰਤ ਵਿਚ ਪੂਰਾ ਚੈੱਕਅੱਪ ਕਰਵਾਉਣਾ ਹੀ ਅਤਿ ਜ਼ਰੂਰੀ ਹੈ। ਟੀਬੀ ਦੇ ਲੱਛਣਾਂ ਤੋਂ ਜਾਣੂ ਕਰਵਾਉਂਦਿਆਂ ਹਰਦੀਪ ਸੰਧੂ ਬੀਈਈ ਅਤੇ ਰਣਜੀਤ ਸਿੰਘ ਐੱਸਟੀਐੱਸ ਨੇ ਇਸ ਮੌਕੇ ਲੋਕਾਂ ਨੂੰ ਦੱਸਿਆ ਕਿ ਜੇ ਕਿਸੇ ਨੂੰ ਦੋ ਹਫਤੇ ਤੋਂ ਜ਼ਿਆਦਾ ਖਾਂਸੀ, ਬੁਖਾਰ ਨਾ ਟੁੱਟਣਾ, ਬਿਨ੍ਹਾ ਵਜ੍ਹਾ ਤੋਂ ਭਾਰ ਘਟਣਾ, ਰਾਤ ਨੂੰ ਸੌਂਦੇ ਸਮੇਂ ਤਰੇਲੀਆਂ ਆਉਂਦੀਆਂ ਹਨ ਤਾਂ ਉਸ ਨੂੰ ਆਪਣਾ ਚੈੱਕਐਪ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਵਿਅਕਤੀ ਦਾ ਇਲਾਜ ਹੋ ਸਕੇ। ਇਸ ਤੋਂ ਇਲਾਵਾ ਟੀਬੀ ਹੋਣ ਦੀ ਸੂਰਤ ’ਚ ਮਨੁੱਖ ਦੀ ਛਾਤੀ ’ਚ ਥੋੜ੍ਹਾ-ਥੋੜ੍ਹਾ ਦਰਦ ਰਹਿਣ ਜਾਂ ਖਾਂਸੀ ਦੌਰਾਨ ਬਲਗਮ ਆਉਣ ’ਤੇ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਹੋਰਨਾਂ ਬੀਮਾਰੀਆਂ ਵਾਂਗ ਟੀਬੀ ਰੋਗ ਦਾ ਵੀ ਇਲਾਜ ਸਿਹਤ ਕੇਂਦਰਾਂ ’ਚ ਮੁਫਤ ਹੈ, ਜਿਸ ਨਾਲ 6 ਮਹੀਨੇ ਵਿਚ ਬੀਮਾਰੀ ਤੋਂ ਸਦਾ ਲਈ ਛੁਟਕਾਰਾ ਮਿਲ ਜਾਂਦਾ ਹੈ।