ਬੈਸਟ ਆਊਟ ਆਫ ਵੇਸਟ ਕਲੋਥ ਤੋਂ ਬੈਗ ਬਣਾਉਣਾ’ ਵਰਕਸ਼ਾਪ ਲਗਾਈ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੂੰਬੜੀ ਵਾਲਾ ’ਚ ‘‘ਬੈਸਟ ਆਊਟ ਆਫ ਵੇਸਟ ਕਲੋਥ ਤੋਂ ਬੈਗ ਬਣਾਉਣਾ’’ ਦੀ ਵਰਕਸ਼ਾਪ ਆਯੋਜਿਤ
Publish Date: Tue, 24 Feb 2026 03:27 PM (IST)
Updated Date: Tue, 24 Feb 2026 03:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੂੰਬੜੀ ਵਾਲਾ ਬਲਾਕ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਚ ‘‘ਬੈਸਟ ਆਊਟ ਆਫ ਵੇਸਟ ਕਲੋਥ ਤੋਂ ਬੈਗ ਬਣਾਉਣਾ’’ ਦੀ ਵਰਕਸ਼ਾਪ ਆਯੋਜਿਤ ਕਰਵਾਈ ਗਈ। ਸਕੂਲ ਪ੍ਰਿੰਸੀਪਲ ਨੀਲਮ ਧਵਨ ਦੀ ਅਗਵਾਈ ’ਚ ਸਕੂਲ ਵਿਚ ਰੀਸੋਰਸ ਪਰਸਨ ਕੁਲਦੀਪ ਕੌਰ (ਆਈਟੀ ਡਰੈੱਸ ਮੇਕਿੰਗ) ਨੂੰ ਸੱਦਾ ਦਿੱਤਾ ਗਿਆ। ਜਿਨ੍ਹਾਂ ਦੁਆਰਾ ਵਿਦਿਆਰਥੀਆਂ ਨੂੰ ਪੁਰਾਣੇ ਕੱਪੜਿਆਂ ਤੋਂ ਬੈਗ ਅਤੇ ਦੁਪੱਟਿਆਂ ਤੋਂ ਗਲੀਚਾ ਬਣਾਉਣ ਦੀ ਸਿਖਲਾਈ ਦਿੱਤੀ ਗਈ। ਸਕੂਲ ਈਕੋ ਕਲੱਬ ਇੰਚਾਰਜ਼ ਵਿੰਨੀ ਥਿੰਦ, ਸਾਇੰਸ ਅਧਿਆਪਕ ਹਰਜੀਤ ਕੌਰ, ਮਨਦੀਪ ਕੌਰ ਦੁਆਰਾ ਵਰਕਸ਼ਾਪ ਨੂੰ ਸੁਚਾਰੂ ਢੰਗ ਨਾਲ ਆਯੋਜਿਤ ਕੀਤਾ ਗਿਆ। ਇਹ ਵਰਕਸ਼ਾਪ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਸੈਮੀਨਾਰ ਵਿਚ ਲਖਵਿੰਦਰ ਸਿੰਘ ਮੀਡੀਆ ਕੋਆਰਡੀਨੇਟਰ, ਗੁਰਜੰਟ ਸਿੰਘ, ਸੁਨੀਤਾ ਰਾਣੀ, ਸੰਜੀਵ ਪੁਰੀ, ਸਾਰਿਕਾ, ਗੁਰਕੀਰਤ ਕੌਰ, ਸੁਨੀਤਾ ਸੋਨੀ, ਮੁਸਕਾਨ, ਕਾਜਲ, ਅੰਜੂ ਖੁੱਲਰ, ਨਰਿੰਦਰ ਕੌਰ, ਮਮਤਾ ਰਾਣੀ, ਤਰਸੇਮ ਸਿੰਘ, ਮੋਹਿੰਦਰ ਸਿੰਘ, ਹਰਲੀਨ ਕੌਰ, ਆਸ਼ਾ ਰਾਣੀ, ਤਨੂ, ਪ੍ਰੀਆ ਰਾਣੀ, ਸੁਰਿੰਦਰ ਕੌਰ, ਤੇਜਿੰਦਰ ਕੌਰ, ਗੁਰਦੀਪ ਸਿੰਘ ਤੋਂ ਇਲਾਵਾ ਵਿਦਿਆਰਥੀ ਵੀ ਮੌਜ਼ੂਦ ਸਨ।