ਸਤਲੁਜ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਲਈ ਸੇਵਾ ਜਾਰੀ ਸਤਲੁਜ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਲਈ ਸੇਵਾ ਜਾਰੀ
Publish Date: Sun, 30 Aug 2026 05:29 PM (IST)
Updated Date: Sun, 30 Aug 2026 05:31 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਸਤਲੁਜ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਯੁਨਾਈਟਿਡ ਸਿੱਖ ਸੰਸਥਾ ਵੱਲੋਂ ਪਿੰਡ ਨਵਾਂ ਜਮਸ਼ੇਰ ਅਤੇ ਪਿੰਡ ਬਸਤੀ ਰਾਮ ਲਾਲ ਨੇੜੇ ਚਲਾਈ ਜਾ ਰਹੀ ਸੇਵਾ ਲਗਾਤਾਰ ਜਾਰੀ ਹੈ। ਇਸੇ ਤਹਿਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ, ਜ਼ਿਲ੍ਹਾ ਮੋਗਾ ਵਾਲੇ ਵੱਡੀ ਗਿਣਤੀ ਵਿੱਚ ਸੰਗਤਾਂ ਸਮੇਤ ਸੇਵਾ ਵਿੱਚ ਯੋਗਦਾਨ ਪਾਉਣ ਲਈ ਪਹੁੰਚੇ। ਯੁਨਾਈਟਿਡ ਸਿੱਖ ਸੰਸਥਾ ਵੱਲੋਂ ਦਰਿਆ ਦੇ ਬੰਨ੍ਹ ਨਾਲ ਪੱਥਰਾਂ ਦੀਆਂ ਨੋਚਾਂ ਬਣਾਈਆਂ ਗਈਆਂ ਹਨ, ਤਾਂ ਜੋ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਬੰਨ੍ਹ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ। ਹੁਣ ਇਸ ਸੇਵਾ ਨੂੰ ਅੱਗੇ ਵਧਾਉਂਦਿਆਂ ਸੰਗਤਾਂ ਦੇ ਸਹਿਯੋਗ ਨਾਲ ਗੱਟਿਆਂ ਵਿੱਚ ਮਿੱਟੀ ਭਰ ਕੇ ਬੰਨ੍ਹ ਦੇ ਨਾਲ ਲਗਾਏ ਜਾ ਰਹੇ ਹਨ। ਇਸ ਸੇਵਾ ਦੌਰਾਨ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵੱਲੋਂ ਗੱਟਿਆਂ ਦੀ ਸੇਵਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਗਿਆ। ਉਨ੍ਹਾਂ ਦੇ ਨਾਲ ਪਹੁੰਚੀ ਵੱਡੀ ਗਿਣਤੀ ਸੰਗਤ ਨੇ ਵੀ ਸੇਵਾ ਵਿੱਚ ਸ਼ਮੂਲੀਅਤ ਕਰਦਿਆਂ ਬੰਨ੍ਹ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਇਆ। ਇਸ ਮੌਕੇ ਯੁਨਾਈਟਿਡ ਸਿੱਖ ਸੰਸਥਾ ਵੱਲੋਂ ਸੇਵਾ ਵਿੱਚ ਪਹੁੰਚ ਰਹੀਆਂ ਸੰਗਤਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਸੰਸਥਾ ਦੇ ਸੇਵਾਦਾਰਾਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਲਈ ਇਹ ਸੇਵਾ ਨਿਰੰਤਰ ਜਾਰੀ ਰੱਖੀ ਜਾਵੇਗੀ। ਯੁਨਾਈਟਿਡ ਸਿੱਖ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਮੈਨੇਜਰ ਜਗਮੀਤ ਸਿੰਘ ਵੱਲੋਂ ਬਾਬਾ ਗੁਰਮੀਤ ਸਿੰਘ ਅਤੇ ਉਨ੍ਹਾਂ ਨਾਲ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਗਿਆ