ਟਰਾਲੇ ਤੇ ਮੋਟਰਸਾਈਕਲ ਦੀ ਟੱਕਰ ਨਾਲ ਔਰਤ ਦੀ ਮੌਤ ਅਤੇ ਦੋ ਵਿਅਕਤੀ ਜਖਮੀ ਟਰਾਲੇ ਤੇ ਮੋਟਰਸਾਈਕਲ ਦੀ ਟੱਕਰ ਨਾਲ ਔਰਤ ਦੀ ਮੌਤ ਅਤੇ ਦੋ ਵਿਅਕਤੀ ਜਖਮੀ
Publish Date: Fri, 09 Oct 2026 06:23 PM (IST)
Updated Date: Fri, 09 Oct 2026 06:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਮਖੂ ਤੋਂ ਚਾਰ ਕਿਲੋਮੀਟਰ ਦੂਰ ਨੈਸ਼ਨਲ ਹਾਈਵੇ-54 ਬੰਗਾਲੀ ਵਾਲਾ ਪੁਲ ਦੇ ਨਜ਼ਦੀਕ ਰਾਜਸਥਾਨ ਫੀਡਰ ਨਹਿਰ ਦੇ ਪੁੱਲ ’ਤੇ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਘੋੜਾ ਟਰਾਲੇ ਦੁਆਰਾ ਹਰੀਕੇ ਤੋਂ ਮਖੂ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਪਿੱਛੋਂ ਟੱਕਰ ਮਾਰਨ ਨਾਲ ਇੱਕ ਔਰਤ ਦੀ ਮੌਤ ਅਤੇ ਦੋ ਵਿਅਕਤੀ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ (50) ਆਪਣੀ ਪਤਨੀ ਕੁਲਵਿੰਦਰ ਕੌਰ (50) ਅਤੇ ਸਪੁੱਤਰ ਅਕਾਸ਼ਦੀਪ ਸਿੰਘ (26) ਵਾਸੀ ਸਭਰਾ ਜਿਲ੍ਹਾ ਤਰਨ ਤਾਰਨ ਨਾਲ ਆਪਣੇ ਮੋਟਰਸਾਈਕਲ ਤੇ ਸਵਾਰ ਹਰੀਕੇ ਤੋਂ ਮਖੂ ਵੱਲ ਆ ਰਹੇ ਸਨ, ਪਰਾਲੀ ਦੀਆਂ ਗੱਠਾ ਨਾਲ ਲੱਦੇ ਘੋੜੇ ਟਰਾਲੇ ਵੱਲੋਂ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰਨ ਨਾਲ ਘੋੜੇ ਟਰਾਲੇ ਥੱਲੇ ਆਉਣ ਨਾਲ ਕੁਲਵਿੰਦਰ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਗੁਰਜੰਟ ਸਿੰਘ ਤੇ ਅਕਾਸ਼ਦੀਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਖਮੀਆਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸੂਤਰਾਂ ਦੇ ਮੁਤਾਬਕ ਟਰਾਲੇ ਵਾਲਾ ਡਰਾਈਵਰ ਗਲਤ ਪਾਸੇ ਆ ਰਹੀ ਕਾਰ ਨੂੰ ਸਾਈਡ ਦੇਣ ਲੱਗਿਆ ਮੋਟਰਸਾਈਕਲ ਸਵਾਰ ਟਰਾਲੇ ਦੀ ਲਪੇਟ ਵਿੱਚ ਆ ਗਿਆ। ਘੋੜਾ ਟਰਾਲਾ ਦਾ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ। ਥਾਣਾ ਮਖੂ ਪੁਲਿਸ ਪ੍ਰਸ਼ਾਸ਼ਨ ਵੱਲੋਂ ਘੋੜਾ ਟਰਾਲਾ ਅਤੇ ਮ੍ਰਿਤਕ ਕੁਲਵਿੰਦਰ ਕੌਰ ਦੀ ਲਾਸ਼ ਕਬਜੇ ਵਿੱਚ ਲੈ ਕੇ ਅਗਰੇਲੀ ਕਰਵਾਈ ਕੀਤੀ ਜਾ ਰਹੀ ਹੈ।