ਕਿਸਾਨਾਂ ਦੇ ਹਿੱਤਾਂ ’ਤੇ ਠੋਕ ਕੇ ਪਹਿਰਾ ਦੇਵਾਂਗੇ : ਦਲਵੀਰ ਸਿੱਧੂਪੁਰ
ਕਿਸਾਨਾਂ ਦੇ ਹਿੱਤਾਂ ’ਤੇ ਠੋਕ ਕੇ ਪਹਿਰਾ ਦੇਵਾਂਗੇ : ਦਲਵੀਰ ਸਿੱਧੂਪੁਰ
Publish Date: Sun, 18 Jan 2026 04:48 PM (IST)
Updated Date: Sun, 18 Jan 2026 04:52 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ ਅੱਜ ਗੁਰਦੁਆਰਾ ਬਾਬਾ ਬੋਰੀ ਵਾਲਾ ਵਿਖੇ ਗੁਰਮੀਤ ਸਿੰਘ ਘੋੜੇਚੱਕ ਸੀਨੀਅਰ ਆਗੂ ਦੀ ਅਗਵਾਈ ਵਿਚ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਤੇ ਇਲਾਕੇ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਉਨ੍ਹਾਂ ਨੇ ਉਭਰਦੇ ਮਸਲਿਆਂ ’ਤੇ ਵਿਚਾਰ-ਚਰਚਾ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਹਮੇਸ਼ਾ ਕਿਸਾਨੀ ਮਸਲਿਆਂ ਲਈ ਸੰਘਰਸ਼ ਕੀਤਾ ਹੈ ਅਤੇ ਵੱਡੀਆਂ ਜਿੱਤਾਂ ਵੀ ਪ੍ਰਾਪਤ ਕੀਤੀਆਂ ਹਨ। ਇਹ ਤਾਂ ਹੀ ਸੰਭਵ ਹੋ ਸਕਿਆ ਹੈ ਕਿ ਸਾਰੇ ਕਿਸਾਨਾਂ ਭਰਾਵਾਂ ਆਪਣੇ ਹੱਕਾਂ ਲਈ ਮਿਲ ਕੇ ਭਾਕਿਯੂ ਏਕਤਾ ਸਿੱਧੂਪੁਰ ਦੇ ਝੰਡੇ ਹੇਠ ਲਾਮਬੰਦ ਹੋ ਕੇ ਸੰਘਰਸ਼ ਕੀਤਾ। ਹੁਣ ਸਾਰੇ ਪੰਜਾਬ ’ਚ ਭਰਤੀ ਮੁਹਿੰਮ ਚਲਾਈ ਗਈ ਹੈ ਤਾਂ ਕਿ ਮੁੜ ਤੋਂ ਕਿਸਾਨ ਸ਼ਕਤੀ ਨੂੰ ਇਕਜੁੱਟ ਅਤੇ ਇਕਮੁੱਠ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਸਮਾਂ ਹੈ ਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਇਸ ਦੇ ਪਿੱਛੇ ਭਾਕਿਯੂ ਏਕਤਾ ਸਿੱਧੂਪੁਰ ਦੇ ਕਨਵੀਨਰ ਦਲਵੀਰ ਸਿੰਘ ਕਾਰਨ ਇਹ ਹੈ ਕਿ ਕਿਸਾਨ ਸ਼ਕਤੀ ਬਿਖਰੀ ਹੈ। ਇਸ ਦੇ ਲਈ ਉਹ ਸਾਰੇ ਪੰਜਾਬ ’ਚ ਸਾਰੇ ਜ਼ਿਲ੍ਹਿਆਂ ’ਚ ਜਾ ਰਹੇ ਹਨ ਅਤੇ ਕਿਸਾਨਾਂ ਨਾਲ ਮੀਟਿੰਗ ਕਰ ਕੇ ਰਹੇ ਜੋ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮਨਵਾਈਆਂ ਜਾਣ। ਇਸ ਮੌਕੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਕਾਹਲੋ ਤੇ ਬਖਸ਼ੀਸ਼ ਸਿੰਘ ਸੀਨੀਅਰ ਮੀਤ ਵੀ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਇਸ ਮੀਟਿੰਗ ਦਾ ਹਿੱਸਾ ਬਣੇ। ਇਸ ਮੌਕੇ ਜੋਰਾ ਸਿੰਘ ਬਲਬੇੜਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਪਰਮਜੀਤ ਸਿੰਘ ਭੁੱਲਰ ਜ਼ਿਲ੍ਹਾ ਮੀਤ ਪ੍ਰਧਾਨ ਫਿਰੋਜ਼ਪੁਰ, ਬਲਜਿੰਦਰ ਸਿੰਘ ਬਰਾੜ ਬਲਾਕ ਪ੍ਰਧਾਨ ਲੱਖੋਕੇ ਬਹਿਰਾਮ, ਸੁਖਵਿੰਦਰ ਸਿੰਘ ਸਵਾਈ ਕੇ ਬਲਾਕ ਪ੍ਰਧਾਨ ਮਮਦੋਟ, ਅਮਰਜੀਤ ਸਿੰਘ ਬਲਾਕ ਮੀਤ ਪ੍ਰਧਾਨ ਬਲਾਕ ਲੱਖੋਕੇ ਬਹਿਰਾਮ, ਜਗਰੂਪ ਸਿੰਘ ਭੁੱਲਰ ਪੰਜਾਬ ਪ੍ਰਧਾਨ ਸਟੂਡੈਂਟ ਵੀ ਆਪਣੀ ਸਾਰੀ ਟੀਮ ਨਾਲ ਮੀਟਿੰਗ ’ਚ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਇਕਾਈ ਪ੍ਰਧਾਨ, ਲਖਵੀਰ ਸਿੰਘ ਇਕਾਈ, ਪ੍ਰਧਾਨ ਬਲਕਾਰ ਸਿੰਘ ਖੰਬੇ, ਜਗਜੀਤ ਸਿੰਘ ਬੁੱਟਰ ਇਕਾਈ ਪ੍ਰਧਾਨ, ਹਰਜਿੰਦਰ ਸਿੰਘ ਖਾਲਸਾ, ਨਿਸ਼ਾਨ ਸਿੰਘ ਭੂਰੇ ਕਲਾਂ, ਸੁਰਿੰਦਰ ਸਿੰਘ ਸੋਢੀ ਇਕਾਈ ਪ੍ਰਧਾਨ ਲਾਲਚੀਆ, ਗੁਰਮੇਜ ਸਿੰਘ ਇਕਾਈ ਪ੍ਰਧਾਨ ਬੋਹੜੀਆ, ਬਲਵੀਰ ਸਿੰਘ, ਬਲਕਾਰ ਸਿੰਘ ਲੋਧਰਾ, ਗੁਲਾਬ ਸਿੰਘ ਇਕਾਈ ਪ੍ਰਧਾਨ ਆਦਿ ਹਾਜ਼ਰ ਸਨ।