ਕਿਸਾਨੀ ਮੁੱਦਿਆਂ ਨੂੰ ਲੈ ਕੇ ਬੀਕੇਯੂ ਬਹਿਰਾਮ ਕੇ ਨੇ ਕੀਤੀ ਚਰਚਾ
ਸੰਭੂ ਤੇ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਦੀ ਧੋਣ ਤੇ ਗੋਡਾ ਰੱਖ ਕੇ ਲਵਾਂਗੇ : ਬਹਿਰਾਮਕੇ, ਉਸਮਾਨਵਾਲਾ, ਗਿੱਲ
Publish Date: Wed, 25 Mar 2026 05:51 PM (IST)
Updated Date: Wed, 25 Mar 2026 05:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੱਲਾਂਵਾਲਾ : ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਮੀਟਿੰਗ ਪਿੰਡ ਮੁੱਠਿਆਂ ਵਾਲਾ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਤੇ ਸੀਨੀਅਰ ਮੀਤ ਪ੍ਰਧਾਨ ਨੈਬ ਸਿੰਘ ਬੋਤੀਆਂ ਵਾਲੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ ਅਤੇ ਸੂਬਾ ਮੀਤ ਪ੍ਰਧਾਨ ਚਮਕੌਰ ਸਿੰਘ ਉਸਮਾਨ ਵਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੀਟਿੰਗ ਵਿਚ ਮੁੱਖ ਤੌਰ ’ਤੇ ਸ਼ੰਭੂ ਖਨੌਰੀ ਮੋਰਚੇ ਦੀ ਭਰਭਾਈ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਨਾਲ ਹੀ ਚਿੱਪ ਵਾਲੇ ਮੀਟਰਾਂ ਬਾਰੇ ਵੀ ਜ਼ਿਕਰ ਕੀਤਾ ਗਿਆ ਅਤੇ ਨਾਲ ਹੀ ਡੁੱਬਦੀ ਕਿਸਾਨੀ ਬਾਰੇ ਜਿਵੇਂ ਕਿ ਕਿਸਾਨਾਂ ਨੂੰ ਆਲੂਆਂ ਦੀ ਫਸਲ ਦਾ ਵਾਜਿਬ ਰੇਟ ਨਾ ਮਿਲਣਾ ਤੇ ਅੰਮ੍ਰਿਤਸਰ ਕਿਸਾਨਾਂ ਦੀ ਕੁੱਟਮਾਰ ਕਰਕੇ ਮੋਰਚਾ ਪੱਟਿਆ ਗਿਆ। ਇਨ੍ਹਾਂ ਚੀਜ਼ਾਂ ਦੀ ਨਿਖੇਦੀ ਕਰਦਿਆਂ ਹੋਇਆ ਵੱਖ-ਵੱਖ ਕਿਸਾਨ ਆਗੂਆਂ ਨੇ ਬਿਆਨ ਦਿੰਦਿਆਂ ਕਿਹਾ ਕਿ ਜੇ ਸਰਕਾਰ ਕੋਈ ਹੱਲ ਨਾ ਕਰੇ ਤਾਂ ਆਉਣ ਵਾਲੇ ਸਮੇਂ ਦੇ ਵਿਚ ਵੱਡੇ ਸੰਘਰਸ਼ ਵਿੱਡੇ ਜਾਣਗੇ, ਜੋ ਨੁਕਸਾਨ ਕਿਸਾਨਾਂ ਮਜਦੂਰਾਂ ਦਾ ਸ਼ੰਭੂ ਬਾਰਡਰ ਤੇ ਹੋਇਆ। ਉਸ ਦੀ ਸਰਕਾਰ ਤੁਰੰਤ ਭਰਭਾਈ ਕਰੇ ਅਤੇ ਜੋ ਪਰਾਲੀ ਸਾੜਣ ਕਾਰਨ ਅਤੇ ਕਿਸਾਨੀ ਅੰਦੋਲਨ ਦੌਰਾਨ ਕੀਤੇ ਗਏ ਪਰਚੇ ਸਰਕਾਰ ਰੱਦ ਕਰੇ ਅਤੇ ਐੱਮਐੱਸਪੀ ਲੀਗਲ ਗਰੰਟੀ ਕਾਨੂੰਨ ਬਣਾਵੇ, ਜੋ ਹੜ ਪ੍ਰਭਾਵਿਤ ਏਰੀਏ ਵਿਚ ਮਾਰੀਆਂ ਗਈਆਂ ਫਸਲਾਂ ਦਾ ਮੁਆਵਜਾ ਸਰਕਾਰ ਤੁਰੰਤ ਲਾਗੂ ਕਰੇ। ਇਸ ਮੌਕੇ ਇਕਾਈ ਪ੍ਰਧਾਨ ਬਲਵਿੰਦਰ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ, ਮਹਿੰਦਰ ਸਿੰਘ ਬੱਲ, ਬੋਹੜ ਸਿੰਘ ਚੱਠੂ, ਗੁਰਮੀਤ ਸਿੰਘ, ਗੁਰਬਚਨ ਸਿੰਘ ਕਾਲਾ, ਭੁਪਿੰਦਰ ਸਿੰਘ ਸਰਕਲ ਮੀਤ ਪ੍ਰਧਾਨ, ਗੁਰਮੁਖ ਸਿੰਘ, ਹਰਜਿੰਦਰ ਸਿੰਘ, ਸਾਹਿਬ ਸਿੰਘ ਬਲਾਕ ਮੀਤ ਪ੍ਰਧਾਨ, ਰਸ਼ਪਾਲ ਸਿੰਘ ਭੁੱਲਰ, ਮੰਗਲ ਸਿੰਘ ਸਾਬਕਾ ਸਰਪੰਚ ਸਾਂਦਾ ਮੌਜ਼ਾ, ਸਤਨਾਮ ਸਿੰਘ ਬਰਾੜ ਬਲਾਕ ਮੀਤ ਪ੍ਰਧਾਨ, ਮਹਿਲ ਸਿੰਘ ਭਲੇਰੀਆ ਜ਼ਿਲ੍ਹਾ ਸਕੱਤਰ, ਅਜਮੇਰ ਸਿੰਘ, ਬਿੱਕਰ ਸਿੰਘ ਬੱਗੇਵਾਲਾ, ਸਤਨਾਮ ਸਿੰਘ ਬਾਸੀ ਜ਼ਿਲ੍ਹਾ ਮੀਤ ਪ੍ਰਧਾਨ, ਗੁਰਬਾਜ ਸਿੰਘ ਬਲਾਕ ਪ੍ਰਧਾਨ, ਗੁਰਜੰਟ ਸਿੰਘ ਇਕਾਈ ਪ੍ਰਧਾਨ, ਸੁਖਚੈਨ ਸਿੰਘ, ਗੁਰਮੇਲ ਸਿੰਘ, ਮੰਗਲ ਸਿੰਘ, ਸੁਖਮੰਦਰ ਸਿੰਘ, ਦਰਸ਼ਨ ਸਿੰਘ ਫੌਜ਼ੀ, ਸੁਖਜੀਤ ਸਿੰਘ, ਬਖਸ਼ੀਸ਼ ਸਿੰਘ, ਜਗਜੀਤ ਸਿੰਘ ਮੁੱਦਕੀ, ਹਰਜਿੰਦਰ ਸਿੰਘ ਆਰਫਿਕੇ ਆਦਿ ਹਾਜ਼ਰ ਸਨ।