ਮਮਦੋਟ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਵਿਸ਼ਕਰਮਾ ਦਿਵਸ ਮਮਦੋਟ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਵਿਸ਼ਕਰਮਾ ਦਿਵਸ
Publish Date: Mon, 09 Nov 2026 05:02 PM (IST)
Updated Date: Mon, 09 Nov 2026 05:02 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਸ਼ਿਲਪ ਅਤੇ ਕਲਾ ਦਾ ਗੁਰੂ ਅਤੇ ਸੂਈ ਤੋਂ ਲੈ ਕੇ ਜਹਾਜ ਤੱਕ ਲਈ ਪ੍ਰਯੋਗ ਕੀਤੇ ਜਾਂਦੇ ਔਜਾਰਾਂ ਦੇ ਨਿਰਮਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅੱਜ ਵਿਸ਼ਕਰਮਾ ਸਭਾ ਵੱਲੋ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਮਦੋਟ ਵਿਖੇ ਵਿਸ਼ਵਕਰਮਾਂ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ। ਨਿਰਮਾਣ ਅਤੇ ਕਲਾਕ੍ਰਿਤੀ ਦੇ ਮਹਾਨ ਰਚੇਤਾ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਅਖੰਡ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ । ਇਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਦੇ ਕੀਰਤਨੀਏ ਜੱਥੇ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਅਤੇ ਕਥਾਵਾਚਕ ਭਾਈ ਵਰਿੰਦਰ ਸਿੰਘ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਬੜੀ ਬਾਰੀਕੀ ਨਾਲ ਜਾਣੂ ਕਰਵਾਇਆ। ਇਸ ਮੌਕੇ ਵਿਸ਼ਕਰਮਾ ਪ੍ਰਬੰਧਕ ਕਮੇਟੀ ਮੈਂਬਰ ਸੋਹਣ ਸਿੰਘ ,ਅਜੀਤ ਸਿੰਘ ਸਚਦੇਵਾ, ਨਿਸ਼ਾਨ ਸਿੰਘ, ਸ਼ਾਮ ਸਿੰਘ, ਪਰਮਜੀਤ ਸਿੰਘ ਸਾਧਾਂ , ਬਲਜਿੰਦਰ ਸਿੰਘ ਕਾਲਾ, ਹਰਚੰਦ ਸਿੰਘ,ਉਮ ਪ੍ਰਕਾਸ਼ ਨਿੱਕਾ, ਮੁੱਖ ਸੇਵਾਦਾਰ ਬਾਬਾ ਸੁਖਵੰਤ ਸਿੰਘ ਆਦਿ ਨੇ ਸਭ ਸੰਗਤਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰਦੁਆਰਾ ਸਾਹਿਬ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਡਾ. ਨਿਰਵੈਰ ਸਿੰਘ ਆਗੂ ਆਮ ਆਦਮੀ ਪਾਰਟੀ, ਯੂਥ ਅਕਾਲੀ ਆਗੂ ਹਰਸਿਮਰਨ ਸਿੰਘ ਬਾਵਾ ਵੈਰੜ, ਭਾਜਪਾ ਆਗੂ ਫੌਜੀ ਅੰਗਰੇਜ਼ ਸਿੰਘ ਵੜਵਾਲ, ਬਲਦੇਵ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ, ਜਸਵੰਤ ਸਿੰਘ ਥਿੰਦ ਪ੍ਰਧਾਨ ਪ੍ਰੈਸ ਕਲੱਬ ਫਿ਼ਰੋਜ਼ਪੁਰ ਦਿਹਾਤੀ, ਜੋਗਿੰਦਰ ਸਿੰਘ ਜੋਗਿੰਦਰ ਸਿੰਘ ਭੋਲਾ, ਸੰਜੀਵ ਕੁਮਾਰ ਮਦਾਨ, ਹਰਪ੍ਰੀਤ ਸਿੰਘ ਹੈਪੀ, ਡਾਕਟਰ ਹਰਜਿੰਦਰ ਸਿੰਘ ਸਿੰਧੀ, ਐੱਮ.ਸੀ ਕਿੱਕਰ ਸਿੰਘ ਸੰਧੂ, ਡਾ. ਗੁਰਸੇਵਕ ਸਿੰਘ ਸਿੰਧੀ, ਡਾ. ਜੁਗਰਾਜ ਸਿੰਘ ਮਿਨਹਾਸ ਹਸਪਤਾਲ ਆਦਿ ਸਮੇਤ ਭਾਰੀ ਗਿਣਤੀ ’ਚ ਸੰਗਤਾਂ ਨੇ ਗੁਰਦੁਆਰਾ ਵਿਸ਼ਵਕਰਮਾ ਸਹਿਬ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਸੰਗਤਾਂ ਨੇ ਗੁਰੂ ਕਾ ਅਟੁੱਟ ਲੰਗਰ ਵੀ ਛਕਿਆ।