ਆਗੂਆਂ ਤੇ ਸਮਾਜ ਸੇਵੀਆਂ ਵੱਲੋਂ ਜਗਦੀਸ਼ ਲਾਲ ਧਵਨ ਨੂੰ ਸ਼ਰਧਾਂਜਲੀਆਂ ਭੇਟ ਵੱਖ-ਵੱਖ ਆਗੂਆਂ ਅਤੇ ਸਮਾਜ ਸੇਵੀਆਂ ਵੱਲੋਂ ਜਗਦੀਸ਼ ਲਾਲ ਧਵਨ ਨੂੰ ਸ਼ਰਧਾਂਜਲੀਆਂ ਭੇਟ
Publish Date: Wed, 18 Nov 2026 05:58 PM (IST)
Updated Date: Wed, 18 Nov 2026 06:00 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ੍ ਗੁਰੂਹਰਸਹਾਏ : ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀਆਂ ਅਤੇ ਵੇਅਰਹਾਊਸ ਪੈਨਸ਼ਨਰ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਸਵਰਗੀ ਜਗਦੀਸ਼ ਲਾਲ ਧਵਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਗਦੀਸ਼ ਲਾਲ ਧਵਨ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵਿੱਚੋਂ ਬਤੌਰ ਮੁਲਾਜ਼ਮ ਸੇਵਾਮੁਕਤ ਹੋਏ ਸਨ। ਜ਼ਿਕਰਯੋਗ ਹੈ ਕਿ ਜਗਦੀਸ਼ ਲਾਲ ਧਵਨ, ਡਾ. ਵਿਜੇ ਕੁਮਾਰ (ਬਿੱਟੂ) ਧਵਨ ਦੇ ਭਰਾ, ਪੀਏਡੀਪੀ ਬੈਂਕ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਤੇ ਪੱਤਰਕਾਰ ਦੀਪਕ ਵਧਾਵਨ ਦੇ ਮਾਮਾ ਅਤੇ ਪ੍ਰਸਿੱਧ ਸਮਾਜ ਸੇਵੀ ਪਿਆਰੇ ਲਾਲ ਧਵਨ ਦੇ ਭਾਣਜੇ ਸਨ। ਇਸ ਮੌਕੇ ਕਾਂਗਰਸ ਆਗੂ ਮੋਂਟੂ ਵੋਹਰਾ, ਭਾਜਪਾ ਆਗੂ ਦੀਪਕ ਸ਼ਰਮਾ ਅਤੇ ਵੇਅਰਹਾਊਸ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਵਿਜੇ ਸੋਈ ਨੇ ਜਗਦੀਸ਼ ਲਾਲ ਧਵਨ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਨੇਕਦਿਲ, ਮਿਲਣਸਾਰ ਅਤੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਆਪਣੀ ਪੂਰੀ ਨੌਕਰੀ ਦੌਰਾਨ ਇਮਾਨਦਾਰੀ ਅਤੇ ਲਗਨ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ, ਜੋ ਅੱਜ ਵੀ ਦੂਜਿਆਂ ਲਈ ਇੱਕ ਮਿਸਾਲ ਹੈ। ਆਗੂਆਂ ਨੇ ਕਿਹਾ ਕਿ ਜਗਦੀਸ਼ ਲਾਲ ਧਵਨ ਨੇ ਆਪਣੇ ਪਿਤਾ ਸਵਰਗੀ ਹਰਬੰਸ ਲਾਲ ਧਵਨ, ਜੋ ਨਗਰ ਕੌਂਸਲ ਦੇ ਸੇਵਾਮੁਕਤ ਅਧਿਕਾਰੀ ਸਨ, ਦੇ ਦਿਖਾਏ ਹੋਏ ਰਾਹ ਤੇ ਚੱਲਦਿਆਂ ਇੱਕ ਚੰਗੇ ਇਨਸਾਨ ਵਜੋਂ ਆਪਣੀ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਕਿਹਾ ਕਿ ਕਿਸੇ ਵੀ ਇਨਸਾਨ ਦੀ ਅਸਲ ਪਹਿਚਾਣ ਉਸ ਦੇ ਚੰਗੇ ਕੰਮਾਂ ਅਤੇ ਲੋਕਾਂ ਨਾਲ ਕੀਤੇ ਵਿਹਾਰ ਤੋਂ ਬਣਦੀ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਲਾਲ ਧਵਨ ਵੱਲੋਂ ਪਰਿਵਾਰ ਅਤੇ ਸਮਾਜ ਵਿੱਚ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦਾ ਸਦੀਵੀ ਵਿਛੋੜਾ ਪਰਿਵਾਰ ਅਤੇ ਜਾਣਕਾਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਡੀਐਮ ਮਨੀਸ਼ ਧਿਮਾਨ, ਵਿਸ਼ਾਲ ਗੋਇਲ ਏਡੀਐਮ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਦੇਵ ਸਿੰਘ ਨੋਨੀ ਮਾਨ, ਆੜਤੀਆ ਯੂਨੀਅਨ ਦੇ ਆਗੂ ਰਵੀ ਸ਼ਰਮਾ ਕੌਂਸਲਰ ਰਚਿਤ ਸੋਢੀ, ਕਾਂਗਰਸ ਦੇ ਆਗੂ ਜੁਗਿੰਦਰ ਪਾਲ ਭਾਟਾ, ਡਾਕਟਰ ਗੁਰਦੀਪ ਧਵਨ, ਕਾਂਗਰਸੀ ਆਗੂ ਰਮਨ ਬਹਿਲ, ਸਮਾਜ ਸੇਵਾ ਬੂੜ ਚੰਦ ਬਿੰਦਰਾ ਅਤੇ ਹੋਰ ਆਗੂ ਸਮਾਜ ਸੇਵੀਆਂ ਨੇ ਵੀ ਪਹੁੰਚ ਕੇ ਧਵਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।