ਯੂਪੀ ਆਈ ਭੁਗਤਾਨ ਚਾਰਜ ਨਾਲ ਵਪਾਰ ’ਤੇ ਪਵੇਗਾ ਅਸਰ ਯੂਪੀ ਆਈ ਭੁਗਤਾਨ ਚਾਰਜ ਨਾਲ ਵਪਾਰ ਤੇ ਪਵੇਗਾ ਅਸਰ
Publish Date: Sat, 19 Sep 2026 04:59 PM (IST)
Updated Date: Sat, 19 Sep 2026 04:59 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਕਿਊਆਰ ਕੋਡ ਦਿਖਾਓ ਅਤੇ ਭੁਗਤਾਨ ਪਾਓ ਦੀ ਆਦਤ ਪਾ ਚੁੱਕੇ ਲੋਕਾਂ ਵਿੱਚ ਹੁਣ ਫਿਰ ਨਕਦੀ ਦੀ ਚਰਚਾ ਹੋਣ ਲੱਗੀ ਹੈ ਯੂਪੀਆਈ ਭੁਗਤਾਨਾਂ ਤੇ ਮਰਚੈਂਟ ਡਿਸਕਾਊਂਟ ਰੇਟ ( ਐਮਡੀਆਰ ) ਫੀਸ ਦੀ ਸੰਭਾਵਨਾ ਨੇ ਕਾਰੋਬਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਹ ਫੀਸ ਉਸ ਤੇ ਲੱਗਣਾ ਚਾਹੀਦਾ ਹੈ ਜੋ ਆਨਲਾਈਨ ਭੁਗਤਾਨ ਕਰੇ ਜੇਕਰ ਇਹ ਬੋਝ ਵਪਾਰੀ ਤੇ ਪਾਇਆ ਜਾਂਦਾ ਹੈ ਤਾਂ ਉਸਦੇ ਮੁਨਾਫੇ ਵਿਚ ਨੁਕਸਾਨ ਹੁੰਦਾ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਨਵੇਂ ਢਾਂਚੇ ਤਹਿਤ 2,000 ਰੁਪਏ ਤੋਂ ਜ਼ਿਆਦਾ ਲੈਣ ਦੇਣ ਤੇ 0.40 ਪ੍ਰਤੀਸ਼ਤ ਵਪਾਰੀ ਛੂਟ ਦਰ ਲਾਗੂ ਹੋਵੇਗੀ। ਇਹ ਚਾਰਜ ਵਪਾਰੀ ਤੇ ਹੋਵੇਗਾ ਗ੍ਰਾਹਕ ਤੇ ਨਹੀਂ। ਉੱਥੇ 75,000 ਰੁਪਏ ਜਾਂ ਉਸ ਤੋਂ ਜਿਆਦਾ ਦੇ ਲੈਣ ਦੇਣ ਤੇ ਐਮਡੀਆਰ ਜ਼ਿਆਦਾਤਰ 300 ਰੁਪਏ ਤੱਕ ਸੀਮਿਤ ਰਹੇਗਾ। ਇਸ ਤੋਂ ਇਲਾਵਾ ਦੋ ਵਿਅਕਤੀਆਂ ਜਾਂ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਦੇ ਵਿੱਚ ਹੋਣ ਵਾਲੇ ਪੀ2ਪੀ ਭੁਗਤਾਨ, ਜਿਵੇਂ ਦੋਸਤ ਜਾਂ ਪਰਿਵਾਰ ਨੂੰ ਪੈਸੇ ਭੇਜਣਾ ਪਹਿਲੇ ਦੀ ਤਰ੍ਹਾਂ ਨਿਸ਼ੁਲਕ (ਮੁਫਤ) ਰਹੇਗਾ। 2,000 ਰੁਪਏ ਤੱਕ ਦੇ ਵਪਾਰੀ ਭੁਗਤਾਨ ਤੇ ਵੀ ਐਮਡੀਆਰ ਨਹੀਂ ਲੱਗੇਗਾ। ਯੂ ਆਰ ਦੇ ਜਰੀਏ ਹਰ ਮਹੀਨੇ ਇਕ ਲੱਖ ਰੁਪਏ ਤੱਕ ਪ੍ਰਾਪਤ ਕਰਨ ਵਾਲੇ ਛੋਟੇ ਕਾਰੋਬਾਰੀਆਂ ਨੂੰ ਵੀ ਐਮਡੀਆਰ ਤੋਂ ਛੂਟ ਦਿੱਤੀ ਗਈ ਹੈ ਡਿਜੀਟਲ ਭੁਗਤਾਨ ਤੇ ਪਵੇਗਾ ਅਸਰ ਸੈਲਰ ਕਾਰੋਬਾਰੀ ਉਜਵੱਲ ਅਗਰਵਾਲ ਨੇ ਕਿਹਾ ਕਿ ਯੂਪੀਆਈ ਨੇ ਰੋਜ਼ਾਨਾ ਲੈਣ-ਦੇਣ ਨੂੰ ਕਾਫ਼ੀ ਆਸਾਨ ਬਣਾਇਆ ਹੈ। ਗਾਹਕਾਂ ਦੇ ਕੋਲ ਨਕਦ ਨਾ ਹੋਣ ਦੀ ਸਥਿਤੀ ਵਿੱਚ ਵੀ ਕੁਝ ਹੀ ਸਕਿੰਡਾਂ ਵਿੱਚ ਭੁਗਤਾਨ ਹੋ ਜਾਂਦਾ ਹੈ। ਕੋਈ ਵੀ ਵਾਧੂ ਫੀਸ ਡਿਜੀਟਲ ਭੁਗਤਾਨ ਵਿਵਹਾਰ ਨੂੰ ਪ੍ਰਭਾਵਤ ਕਰ ਸਕਦੀ ਹੈ। ਨਕਦੀ ਸੰਭਾਲਣ ਦੀ ਹੋ ਸਕਦੀ ਹੈ ਸਮੱਸਿਆ ਕੱਪੜਾ ਯੂਨੀਅਨ ਦੇ ਪ੍ਰਧਾਨ ਸੁਖਦੇਵ ਰਾਜ ਸ਼ਰਮਾ ਕਾਲਾ ਨੇ ਕਿਹਾ ਕਿ ਸਰਚਾਰਜਾਂ ਬਾਰੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਗਾਹਕ ਨਕਦ ਭੁਗਤਾਨਾਂ ਵੱਲ ਵਾਪਸ ਆ ਸਕਦੇ ਹਨ। ਜੇਕਰ ਡਿਜੀਟਲ ਭੁਗਤਾਨਾਂ ਤੇ ਵਾਧੂ ਫੀਸ ਲਗਾਈ ਜਾਂਦੀ ਹੈ, ਤਾਂ ਕੁਝ ਨਕਦ ਭੁਗਤਾਨਾਂ ਨੂੰ ਤਰਜੀਹ ਦੇ ਸਕਦੇ ਹਨ। ਇਹ ਦੁਕਾਨਦਾਰਾਂ ਲਈ ਨਕਦੀ ਲਿਜਾਣ ਅਤੇ ਨਕਦੀ ਸੰਭਾਲਣ ਵਿੱਚ ਮੁਸ਼ਕਲ ਵਧ ਸਕਦੀ ਹੈ। ਨਵਾਂ ਨਿਯਮ ਇੱਕ ਝਟਕਾ ਹੈ ਓਮ ਪ੍ਰਕਾਸ਼ ਪੁਰੀ ਦਾ ਕਹਿਣਾ ਹੈ ਕਿ ਯੂਪੀਆਈ ਭੁਗਤਾਨਾਂ ਤੇ ਅਜਿਹੇ ਚਾਰਜ ਲਗਾਉਣ ਨਾਲ ਆਮ ਖਪਤਕਾਰਾਂ ਤੇ ਸਿੱਧਾ ਪ੍ਰਭਾਵ ਨਹੀਂ ਪਵੇਗਾ। ਨਵਾਂ ਨਿਯਮ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਯੂਪੀਆਈ ਦੀ ਵਰਤੋਂ ਕਰਕੇ ਵੱਡੀਆਂ ਖਰੀਦਦਾਰੀ ਕਰਨ ਵਾਲਿਆਂ ਲਈ ਇੱਕ ਝਟਕਾ ਹੋਵੇਗਾ। 2,000 ਰੁਪਏ ਤੋਂ ਵੱਧ ਯੂਪੀਆਈ ਭੁਗਤਾਨਾਂ ਲਈ 0.4 ਦੇ ਐਮਡੀਆਰ ਦੀ ਲੋੜ ਹੋਵੇਗੀ। ਅਜਿਹੀ ਸਥਿਤੀ ਵਿੱਚ, ਦੁਕਾਨਦਾਰ ਸਾਮਾਨ ਦੀਆਂ ਕੀਮਤਾਂ ਵਧਾ ਸਕਦੇ ਹਨ। ਮੋਬਾਈਲ ਤੇ ਇਲੈਕਟਰੋਨਿਕਸ ਕਾਰੋਬਾਰ ’ਤੇ ਪਵੇਗਾ ਅਸਰ ਪ੍ਰਿੰਸ ਘੁਰਕੀ ਦਾ ਕਹਿਣਾ ਹੈ ਕਿ ਮੋਬਾਈਲ ਅਤੇ ਇਲੈਕਟਰੋਨਿਕਸ ਸਮਾਨ ਦੀਆਂ ਕੀਮਤਾਂ 2000 ਤੋਂ ਵੱਧ ਹੁੰਦੀਆਂ ਹਨ ਇਸ ਲਈ ਇਸ ਫੈਸਲੇ ਤੇ ਮੋਬਾਇਲ ਅਤੇ ਇਲੈਕਟਰੋਨਿਕ ਕਾਰੋਬਾਰੀਆਂ ਦੀ ਪਰੇਸ਼ਾਨੀ ਵਧੇਗੀ ਅਤੇ ਕਾਰੋਬਾਰ ਤੇ ਸਿੱਧਾ ਅਸਰ ਪਵੇਗਾ। ਛੋਟੇ ਰਿਟੇਲਰਸ ਲਈ ਵੱਧ ਸਕਦੀਆਂ ਹਨ ਮੁਸ਼ਕਲਾਂ ਰਾਮੇਸ਼ ਸ਼ਰਮਾ ਸੋਨੂੰ ਦਾ ਕਹਿਣਾ ਹੈ ਕਿ ਛੋਟੇ ਰਿਟੇਲਰਸ ਜੋ ਪਹਿਲਾਂ ਤੋਂ ਹੀ ਘੱਟ ਮੁਨਾਫੇ ਤੇ ਕੰਮ ਕਰ ਰਹੇ ਹਨ, ਉਨ੍ਹਾਂ ਦੇ ਲਈ ਇਹ ਫੀਸ ਛੋਟੇ ਮੁਸ਼ਕਲਾਂ ਪੈਦਾ ਕਰੇਗੀ। ਵਪਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਛੋਟੇ ਦੁਕਾਨਦਾਰ ਡਿਜੀਟਲ ਭੁਗਤਾਨ ਛੱਡ ਕੇ ਨਕਦੀ ਵੱਲ ਵਾਪਸ ਆ ਸਕਦੇ ਹਨ। ਬਾਜ਼ਾਰ ’ਚ ਨਕਦੀ ਦਾ ਸੰਚਾਰ ਵਧੇਗਾ ਸੈਲਰ ਕਾਰੋਬਾਰੀ ਸੁਮਿਤ ਨਰੂਲਾ ਦਾ ਕਹਿਣਾ ਹੈ ਕਿ ਯੂਪੀਆਈ ਤੇ ਐਮਡੀਆਰ ਲਗਾਉਣ ਨਾਲ ਨਕਦੀ ਦੀ ਵਰਤੋਂ ਵਧੇਗੀ। ਬੈਂਕਾਂ ਵਿੱਚ ਲੰਬੀਆਂ ਲਾਈਨਾਂ ਦੇਖਣ ਨੂੰ ਮਿਲਣਗੀਆਂ। ਬੈਂਕਾਂ ਵਿੱਚ ਨਕਦੀ ਦਾ ਪ੍ਰਵਾਹ ਪਹਿਲਾਂ ਹੀ ਬਹੁਤ ਘੱਟ ਹੈ। ਇਸ ਕਦਮ ਦਾ ਆਮ ਆਦਮੀ ਤੇ ਕਾਫ਼ੀ ਪ੍ਰਭਾਵ ਪਵੇਗਾ, ਜਿਸਨੂੰ ਨਕਦੀ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।