ਮਿਸ਼ਨ ਸਮਰੱਥ 3.0 ਤਹਿਤ ਵਧੀਆ ਕਾਰਗੁਜ਼ਾਰੀ ਲਈ ਸਕੂਲਾਂ ਸਨਮਾਨ ਪੱਤਰ ਭੇਟ
ਮਿਸ਼ਨ ਸਮਰੱਥ 3.0 ਤਹਿਤ ਬਲਾਕ ਮਮਦੋਟ ਦੇ ਵੱਖ-ਵੱਖ ਸਕੂਲਾਂ ਨੂੰ ਹਾਈ ਪਰਫਾਰਮੈਂਸ ਕੈਟਾਗਰੀ ’ਚ ਜ਼ਿਲ੍ਹਾ ਪੱਧਰੀ ਸਨਮਾਨ ਪੱਤਰ ਦਿੱਤੇ ਗਏ
Publish Date: Fri, 03 Apr 2026 04:28 PM (IST)
Updated Date: Fri, 03 Apr 2026 04:31 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਹਾਈ ਪਰਫਾਰਮੈਂਸ ਕੈਟਾਗਰੀ ਵਿਚ ਮਿਸ਼ਨ ਸਮਰੱਥ 3.0 ਤਹਿਤ ਬਲਾਕ ਮਮਦੋਟ ਦੇ ਲਗਭਗ ਸੱਤ ਸਕੂਲਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਕਮਲ ਅਰੋੜਾ ਅਤੇ ਜ਼ਿਲ੍ਹਾ ਡਾਇਟ ਪ੍ਰਿੰਸੀਪਲ ਵੱਲੋਂ ਪ੍ਰਸੰਸਾ ਪੱਤਰ ਦੇ ਨਿਵਾਜਿਆ ਗਿਆ। ਬਲਾਕ ਸਿੱਖਿਆ ਅਫਸਰ ਜਸਵਿੰਦਰ ਸਿੰਘ ਸਟੇਟ ਅਵਾਰਡੀ ਵੱਲੋਂ ਸਮੂਹ ਸਕੂਲ ਦੇ ਮੁੱਖੀ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਨਮਾਨਿਤ ਸਕੂਲ ਦੇ ਸਮੂਹ ਸਟਾਫ ਵੱਲੋਂ ਕੀਤੀ ਅਣਥੱਕ ਮਿਹਨਤ ਸਦਕਾ ਹੀ ਸਨਮਾਨ ਪੱਤਰ ਮਿਲੇ ਹਨ ਜੋ ਸਾਡੇ ਬਲਾਕ ਲਈ ਮਾਣ ਵਾਲੀ ਗੱਲ ਹੈ। ਬਲਾਕ ਮੀਡੀਆ ਕੋਆਰਡੀਨੇਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਨੋਮੀਨੇਟ ਹੋਏ ਹਾਈ ਪਰਫਾਰਮੈਂਸ ਕੈਟਾਗਰੀ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਘੁੱਲਾ, ਸਰਕਾਰੀ ਪ੍ਰਾਇਮਰੀ ਸਕੂਲ ਰਾਜਾ ਰਾਏ, ਸਰਕਾਰ ਪ੍ਰਾਇਮਰੀ ਸਕੂਲ ਮੱਤੜ ਹਿਠਾੜ, ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਗੁਲਾਬ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਵਾਈ ਕੇ, ਸਰਕਾਰੀ ਪ੍ਰਾਇਮਰੀ ਸਕੂਲ ਤਰਾਂ ਵਾਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਘੁਬਾਈ ਉਰਫ਼ ਤਰ੍ਹਾਂ ਵਾਲੀ ਨੂੰ ਜ਼ਿਲ੍ਹਾ ਪੱਧਰ ਤੇ ਸਨਮਾਨਿਤ ਕੀਤਾ ਗਿਆ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਬਲਾਕ ਕੋਆਰਡੀਨੇਟਰ ਹਰਬਿੰਦਰ ਸਿੰਘ ਅਤੇ ਗੁਰਮੀਤ ਸਿੰਘ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਿੱਖਿਆ ਵਿਭਾਗ ਵੱਲੋਂ ਹਾਈ ਪਰਫਾਰਮੈਂਸ ਕੈਟਾਗਰੀ ਲਈ ਸਕੂਲਾਂ ਨੂੰ ਪੰਜਾਬੀ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਲਈ ਅਪਲਾਈ ਕਰਨ ਦਾ ਇੱਕ ਮੌਕਾ ਦਿੱਤਾ ਗਿਆ ਸੀ। ਜਿਸ ਤਹਿਤ ਅਪਲਾਈ ਕਰਨ ਵਾਲੇ ਸਕੂਲਾਂ ਨੂੰ ਜ਼ਿਲ੍ਹਾ ਟੀਮਾਂ ਵੱਲੋਂ ਟੈਸਟ ਕੀਤਾ ਗਿਆ ਤੇ ਸਕੂਲਾਂ ਦੇ ਨਤੀਜੇ ਬਹੁਤ ਵਧੀਆ ਪਾਏ ਗਏ। ਇਸ ਸਮੇਂ ਮਿਸ਼ਨ ਸਮਰੱਥ 3.0 ਤਹਿਤ ਵਧੀਆ ਕਾਰਗੁਜ਼ਾਰੀ ਕਰਨ ਤੇ ਬਲਾਕ ਸਿੱਖਿਆ ਅਫਸਰ ਸਰਦਾਰ ਜਸਵਿੰਦਰ ਸਿੰਘ ਨੂੰ ਅਤੇ ਬਲਾਕ ਦੇ ਸੈਂਟਰ ਹੈੱਡ ਟੀਚਰ ਗੁਰਦੀਪ ਸਿੰਘ ਗੁੱਦੜਢੰਡੀ, ਰਜੀਵ ਧਵਨ ਕੜਮਾ, ਗੁਰਦੇਵ ਸਿੰਘ ਹਜ਼ਾਰਾ ਸਿੰਘ ਵਾਲਾ, ਗੁਰਪ੍ਰੀਤ ਸਿੰਘ ਮਮਦੋਟ, ਸੁਮਨ ਰਾਣੀ ਪੋਜੋਕੇ ਨੂੰ ਵੀ ਪ੍ਰਸੰਸਾ ਪੱਤਰ ਦੇ ਨਿਵਾਜਿਆ ਗਿਆ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੁਨੀਤਾ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਕਮਲ ਅਰੋੜਾ, ਬਲਾਕ ਸਿੱਖਿਆ ਅਫਸਰ ਜਸਵਿੰਦਰ ਸਿੰਘ, ਮੁਹਿੰਦਰ ਸਿੰਘ ਸ਼ੈਲੀ ਸਟੇਟ ਕੋਆਰਡੀਨੇਟਰ, ਸੁਭਾਸ਼ ਚੰਦਰ ਜ਼ਿਲ੍ਹਾ ਕੋਆਰਡੀਨੇਟਰ, ਬਲਾਕ ਮਮਦੋਟ ਤੋਂ ਕੋਆਰਡੀਨੇਟਰ ਹਰਬਿੰਦਰ ਸਿੰਘ ਅਤੇ ਗੁਰਮੀਤ ਸਿੰਘ, ਵੱਖ-ਵੱਖ ਸਕੂਲਾਂ ਤੋਂ ਸਨਮਾਨ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕ ਕੁਲਵੰਤ ਸਿੰਘ ਹੈੱਡ ਟੀਚਰ ਅਤੇ ਦਲਜੀਤ ਕੁਮਾਰ ਚੱਕ ਘੁੱਲਾ, ਸੰਦੀਪ ਕੁਮਾਰ ਮੱਤੜ ਹਿਠਾੜ, ਪਵਨ ਕੁਮਾਰ ਬੱਸਤੀ ਗੁਲਾਬ ਸਿੰਘ, ਸੁਰਿੰਦਰ ਸਿੰਘ ਰਾਜਾ ਰਾਏ, ਅਮਰਜੀਤ ਸਿੰਘ ਸਵਾਈ ਕੇ, ਰਜਨੀ ਬਾਲਾ ਤਰਾਂ ਵਾਲੀ, ਦਮਨਦੀਪ ਕੌਰ ਘੁਬਾਈ ਉਰਫ ਤਰਾਂ ਵਾਲੀ ਮੌਜ਼ੂਦ ਸਨ।