- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਸਕੂਲ ਹੈਂਡਬਾਲ ਖੇਡਾਂ ਵਿਚ ਤੂਤ ਸਕੂਲ ਦੇ ਲੜਕੇ ਤੇ ਲੜਕੀਆਂ ਬਣੇ ਚੈਪੀਅਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : 2 ਸਤੰਬਰ ਤੋਂ 6 ਸਤੰਬਰ ਤੱਕ ਡੀਓ ਸੈਕੰਡਰੀ ਮਨੀਲਾ ਅਰੋੜਾ ਅਤੇ ਡਿਪਟੀ ਡੀਓ ਡਾਕਟਰ ਸਤਿੰਦਰ ਦੀ ਰਹਿਨੁਮਾਈ ਅਤੇ ਸਟੇਟ ਅਵਾਰਡੀ ਜਸਵੀਰ ਸਿੰਘ ਦੀ ਯੋਗ ਅਗਵਾਈ ਅਧੀਨ ਸਰਕਾਰੀ ਹਾਈ ਸਕੂਲ ਤੂਤ ਵਿਚ ਜ਼ਿਲ੍ਹਾ ਸਕੂਲ ਹੈਂਡਬਾਲ ਖੇਡਾਂ ਕਰਵਾਈਆਂ ਗਈਆਂ। ਇਸ ਟੂਰਨਾਮੈਂਟ ਵਿਚ ਜ਼ਿਲ੍ਹੇ ਭਰ ਤੋਂ 42 ਟੀਮਾਂ ਨੇ ਹਿੱਸਾ ਲਿਆ। ਡੀਪੀ ਅਮਨਦੀਪ ਕੌਰ ਨੇ ਬਤੌਰ ਕਨਵੀਨਰ ਇਸ ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਿਆ। ਲੜਕੀਆਂ ਦੇ ਤਿੰਨੇ ਹੀ ਵਰਗ ਅੰਡਰ-14, ਅੰਡਰ-17, ਅੰਡਰ-19 ਵਿਚ ਤੂਤ ਸਕੂਲ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਟੀਮ ਦੇ ਕੋਚ ਸਟੇਟ ਅਵਾਰਡੀ ਜਸਵੀਰ ਸਿੰਘ, ਜਗਮੀਤ ਸਿੰਘ ਜ਼ਿਲ੍ਹਾ ਹੈਂਡਬਾਲ ਕੋਚ, ਮਲਕੀਤ ਸਿੰਘ ਨੇ ਦੱਸਿਆ ਕਿ ਲਗਾਤਾਰ 27ਵੇਂ ਸਾਲ ਤੂਤ ਦੀ ਕੁੜੀਆਂ ਨੇ ਜ਼ਿਲ੍ਹਾ ਜਿੱਤਿਆ ਹੈ ਇਹ ਆਪਣੇ ਆਪ ਵਿਚ ਇਕ ਮਿਸਾਲ ਹੈ। ਖਿਡਾਰਣਾਂ ਨੇ ਆਪਣੀ ਇਸ ਜਿੱਤ ਦਾ ਸਿਹਰਾ ਆਪਣੇ ਮਿਹਨਤੀ ਕੋਚਾਂ ਜਸਵੀਰ ਸਿੰਘ, ਜਗਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਸਿਰ ਬੰਨਿ੍ਹਆ ਹੈ। ਲੜਕਿਆਂ ਦੇ ਅੰਡਰ-14 ਮੁਕਾਬਲੇ ਵਿਚ ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਾਲਾ ਪਹਿਲੇ ਸਥਾਨ ਤੇ ਰਿਹਾ। ਅੰਡਰ-17 ਲੜਕਿਆਂ ਵਿਚ ਤੂਤ ਦੇ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕਿਆਂ ਦਾ ਪਹਿਲਾ ਸਥਾਨ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਪਹਿਲੇ ਸਥਾਨ ਤੇ ਰਿਹਾ। ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਕਰਾਉਣ ਦੇ ਲਈ ਬਤੌਰ ਰੈਫਰੀ ਸੁਰਿੰਦਰ ਸਿੰਘ, ਪਵਨਦੀਪ ਸਿੰਘ, ਸਿਮਰਨਜੀਤ ਸਿੰਘ, ਦਰਸ਼ਨ ਸਿੰਘ, ਅਜੇ ਕੁਮਾਰ, ਰਮਨਦੀਪ ਸਿੰਘ, ਚਮਕੌਰ ਸਿੰਘ, ਗੁਰਜੀਤ ਸਿੰਘ, ਚਮਕੌਰ ਸਿੰਘ ਅਤੇ ਅਮਰਜੀਤ ਕੌਰ ਨੇ ਭੂਮਿਕਾ ਨਿਭਾਈ। ਖਿਡਾਰੀਆਂ ਦੇ ਲਈ ਖਾਣੇ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਸਰਪੰਚ ਸਵਰਨ ਸਿੰਘ ਧਾਲੀਵਾਲ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ, ਬਲਦੇਵ ਸਿੰਘ ਸਿੱਧੂ, ਰਾਜਪਾਲ ਸਿੰਘ, ਹਵਾਲਦਾਰ ਅਵਤਾਰ ਸਿੰਘ, ਅੰਮ੍ਰਿਤ ਪਾਲ ਸਿੰਘ, ਕਮਲਜੀਤ ਸਿੰਘ ਸਿੱਧੂ ਅਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਗਿਆ। ਜੇਤੂ ਖਿਡਾਰੀਆਂ ਅਤੇ ਟੀਮ ਦੇ ਕੋਚਾਂ ਨੂੰ ਸਕੂਲ ਦੇ ਸਮੂਹ ਸਟਾਫ ਜਸਪਾਲ ਕੌਰ, ਮੀਨੂੰ ਮਲਹੋਤਰਾ, ਪੂਜਾ, ਚਰਨਜੀਤ ਕੌਰ, ਸਿਮਰਜੀਤ ਕੌਰ, ਸੁਖਪ੍ਰੀਤ ਕੌਰ ਗੀਤੂ, ਸੁਖਜੀਤ ਕੌਰ, ਲਵਪ੍ਰੀਤ ਕੌਰ, ਦਿਨੇਸ਼ ਚੌਹਾਨ, ਮਲਕੀਤ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਵਧਾਈ ਦਿੱਤੀ ਗਈ।