ਅਨਾਜ ਮੰਡੀ ਮਮਦੋਟ ’ਚੋਂ ਵੱਧ ਨਮੀ ਵਾਲੀਆਂ ਝੋਨੇ ਦੀਆਂ ਟਰਾਲੀਆਂ ਵਾਪਸ ਮੋੜੀਆਂ ਅਨਾਜ ਮੰਡੀ ਮਮਦੋਟ ਚੋ ਵੱਧ ਨਮੀ ਵਾਲੀਆਂ ਝੋਨੇ ਦੀਆਂ ਟਰਾਲੀਆਂ ਵਾਪਸ ਮੋੜੀਆਂ
Publish Date: Wed, 07 Oct 2026 03:35 PM (IST)
Updated Date: Wed, 07 Oct 2026 03:38 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਝੋਨੇ ਦੇ ਚੱਲ ਰਹੀ ਸੀਜ਼ਨ ਦੌਰਾਨ ਮੁੱਖ ਅਨਾਜ ਮੰਡੀ ਮਮਦੋਟ ਅਤੇ ਇਸ ਅਧੀਨ ਆਉਦੇ ਖਰੀਦ ਕੇਂਦਰਾਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ । ਅਨਾਜ ਮੰਡੀ ਮਮਦੋਟ ਦੇ ਦੋਵਾਂ ਗੇਟਾਂ ਅੱਗੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਵੱਲੋ ਮੰਡੀ ਵਿੱਚ ਆਉਣ ਵਾਲੀ ਹਰੇਕ ਝੋਨੇ ਦੀ ਟਰਾਲੀ ਦਾ ਮਾਊਸਚਰ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਗਿੱਲਾ ਝੋਨਾ ਮੰਡੀ ਵਿੱਂਚ ਨਾ ਆ ਸਕੇ । ਇਸ ਸਬੰਧੀ ਮਾਰਕੀਟ ਕਮੇਟੀ ਮਮਦੋਟ ਦੇ ਸਕੱਤਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਕੁਝ ਕਿਸਾਨ ਲਾਲਚ ਵੱਸ ਮੰਡੀ ਵਿਚ ਅੱਧ ਪੱਕਿਆ ਝੋਨਾ ਲੈ ਕੇ ਆਉਦੇ ਹਨ ਜਿਸ ਨਾਲ ਝੋਨਾ ਵੇਚਣ ਸਮੇ ਭਾਰੀ ਮੁਸ਼ਕਲ ਪੇਸ਼ ਆਉਦੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਆਉਣ ਵਾਲੀ ਹਰੇਕ ਟਰਾਲੀ ਦੇ ਝੋਨੇ ਦਾ ਮਾਊਸਚਰ ਚੈੱਕ ਕੀਤਾ ਜਾ ਰਿਹਾ ਹੈ ਅਤੇ ਅੱਜ ਮੰਡੀ ਦੇ ਗੇਟ ਅੱਗੋ ਵੱਧ ਨਮੀ ਵਾਲੇ ਆ ਰਹੇ ਝੋਨੇ ਦੀਆਂ ਟਰਾਲੀਆਂ ਵਾਪਸ ਕੀਤੀਆ ਗਈਆਂ । ਉਨ੍ਹਾਂ ਅੱਗੇ ਦੱਸਿਆ ਕਿ 17ਫੀਸਦੀ ਤੋ ਵੱਧ ਨਮੀ ਵਾਲਾ ਝੋਨਾ ਮੰਡੀਆ ਵਿੱਚ ਨਹੀ ਆਉਣ ਦਿੱਤਾ ਜਾਵੇਗਾ, ਇਸ ਦੇ ਆਉਣ ਨਾਲ ਮੰਡੀਆਂ ਵਿੱਚ ਭਾਰੀ ਮੁਸ਼ਕਲ ਪੇਸ਼ ਆਉਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਪੂਰੀ ਤਰ੍ਹਾਂ ਪਕਾ ਕੇ ਹੀ ਮੰਡੀਆ ਵਿੱਚ ਲੈ ਕੇ ਆਉਣ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸੰਦੀਪ ਸਿੰਘ ਮੰਡੀ ਸੁਪਰਵਾਇਜ਼ਰ, ਸੰਜੇ ਗੁਪਤਾ ਟੈਲੀ ਅਪਰੇਟਰ, ਅੰਗਰੇਜ਼ ਸਿੰਘ, ਸੁਭਾਸ਼ ਬੱਤਾ ਆਦਿ ਹਾਜ਼ਰ ਸਨ।