- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਭਾਜਪਾ ਦੇ ਸਵਰਗਵਾਸੀ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ ਸਤਵੀਂ ਬਰਸੀ ’ਤੇ ਸ਼ਰਧਾਂਜਲੀ ਭੇਟ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਵਰਗਵਾਸੀ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ 7ਵੀਂ ਬਰਸੀ ਦੇ ਮੋਕੇ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਫਿਰੋਜ਼ਪੁਰ ਵਿਖੇ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਤੋਂ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਕਮਲ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੀ ਉਨ੍ਹਾਂ ਦੇ ਸੈਂਕੜੇ ਸਮਰੱਥਕ ਅਤੇ ਪ੍ਰਸ਼ੰਸਕ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਆਪਣੇ ਪਿਆਰੇ ਨੇਤਾ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ।ਸਮਾਗਮ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਡਾ. ਸੁਭਾਸ਼ ਸ਼ਰਮਾ ਨੇ ਸਵ. ਕਮਲ ਸ਼ਰਮਾ ਦੇ ਜੀਵਨ ਅਤੇ ਯੋਗਦਾਨ ਬਾਰੇ ਬੋਲਦਿਆਂ ਕਿਹਾ ਕਿ ਉਹ ਬੇਹੱਦ ਸੂਝਵਾਨ, ਮਿਲਣਸਾਰ ਅਤੇ ਲੋਕਾਂ ਦੇ ਹਰਮਨਪਿਆਰੇ ਨੇਤਾ ਸਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਸੇਵਾ ਅਤੇ ਪੰਜਾਬ ਦੇ ਵਿਕਾਸ ਲਈ ਸਮਰਪਿਤ ਕੀਤਾ। ਸਿਰਫ਼ ਭਾਜਪਾ ਹੀ ਨਹੀਂ, ਬਲਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਆਮ ਜਨਤਾ ਵੀ ਉਨ੍ਹਾਂ ਦੀ ਸੋਚ, ਸ਼ਖਸੀਅਤ ਅਤੇ ਇਮਾਨਦਾਰ ਰਾਜਨੀਤੀ ਦੀ ਬਹੁਤ ਇੱਜ਼ਤ ਕਰਦੇ ਸਨ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੇ ਸੂਬੇ ਵਿੱਚ ਨਵੀਆਂ ਬੁਲੰਦੀਆਂ ਛੂਹੀਆਂ ਸਨ। ਇਸ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਸੀਨੀਅਰ ਆਗੂਆਂ ਵਿੱਚ ਪ੍ਰਵੀਨ ਬਾਂਸਲ, ਸੀ ਏ ਵਰਿੰਦਰ ਸਿੰਘਲ, ਡੀਸੀਐਮ ਗਰੁੱਪ ਦੇ ਸੀਈੳ ਅਨਿਰੁੱਧ ਗੁਪਤਾ, ਉਦਯੋਗਪਤੀ ਸਮੀਰ ਮਿੱਤਲ, ਪੰਜਾਬੀ ਜਾਗਰਣ ਦੇ ਇੰਚਾਰਜ਼ ਪਰਮਿੰਦਰ ਸਿੰਘ ਥਿੰਦ, ਸ਼ਿਵ ਰਾਜ,ਪੱਤਰਕਾਰ ਜੇ.ਐੱਸ. ਕੁਮਾਰ,ਅਕਾਲੀ ਆਗੂ ਬਚਿੱਤਰ ਸਿੰਘ, ਪੱਤਰਕਰ ਜਸਵਿੰਦਰ ਸਿੰਘ ਸੰਧੂ, ਪੱਤਰਕਾਰ ਸੁਨੀਲ ਕਟਾਰੀਆ,ਪੱਤਰਕਾਰ ਸੰਨੀ ਚੋਪੜਾ, ਰਾਜੇਸ਼ ਪਠੇਲਾ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਗੁਰਭੇਜ ਟਿੱਬੀ,ਕੌਂਸਲਰ ਦਵਿੰਦਰ ਬਜਾਜ, ਸਾਬਕਾ ਚੇਅਰਮੈਨ ਬਲਵੰਤ ਸਿੰਘ ਰੱਖੜੀ, ਮਸ਼ਹੂਰ ਗੀਤਕਾਰ ਪ੍ਰਿੰਸ ਰੱਖੜੀ , ਸੁਕੇਸ਼ ਕਾਲੀਆ, ਜੁਗਰਾਜ ਸਿੰਘ ਕਟੋਰਾ, ਗੁਰਭੇਜ ਸਿੰਘ ਬਹਾਦਰਵਾਲਾ, ਤਰਲੋਚਨ ਸਿੰਘ ਗਿੱਲ ਮੋਗਾ, ਕਿੱਕਰ ਸਿੰਘ ਕੁਤਬੇਵਾਲਾ ਅਤੇ ਅਸ਼ਵਨੀ ਮਹਿਤਾ ਨੇ ਵੀ ਸ਼ਰਧਾਂਜਲੀ ਅਰਪਿਤ ਕੀਤੀ। ਸਮਾਗਮ ਵਿੱਚ ਗੁਰਜੀਤ ਸਿੰਘ ਅਟਾਰੀ, ਅਮਿਤ ਸਾਂਪਲਾ, ਗੋਬਿੰਦ ਰਾਮ, ਅਸ਼ੋਕ ਬਹਿਲ, ਸ਼੍ਰੀ ਵਿਜੇ ਬਹਿਲ, ਦਵਿੰਦਰ ਨਾਰੰਗ,ਸੰਜੀਵ ਮੋਨੂੰ , ਗੁਰਪ੍ਰੀਤ ਸਿੰਘ, ਸੁਸ਼ੀਲ ਗੁਪਤਾ, ਗੁਰਜੀਤ ਸਿੰਘ, ਰਾਜੇਸ਼ ਨਿੰਦੀ, ਸੰਜੀਵ ਕੁਮਾਰ, ਪ੍ਰਦੀਪ ਨੰਦਾ, ਇੰਦਰ ਗੁਪਤਾ, ਕੁਲਵਿੰਦਰ ਸਿੰਘ ਖਿਲਚੀਆਂ ਅਤੇ ਗੁਰਪ੍ਰੀਤ ਢਿੱਲੋਂ ਸਮੇਤ ਅਨੇਕਾਂ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਹਾਜ਼ਰੀ ਭਰੀ। ਸਮਾਗਮ ਦੇ ਅੰਤ ਵਿਚ ਸਵ. ਕਮਲ ਸ਼ਰਮਾ ਦੀ ਧਰਮਪਤਨੀ ਸ਼ਸ਼ੀ ਸ਼ਰਮਾ ਅਤੇ ਪੁੱਤਰ ਸੁਸ਼ਮੀਤ ਸ਼ਰਮਾ ਨੇ ਦੂਰ-ਦੁਰਾਡੇ ਤੋਂ ਆਏ ਸਾਰੇ ਸਿਆਸੀ ਆਗੂਆਂ, ਰਿਸ਼ਤੇਦਾਰਾਂ, ਪਾਰਟੀ ਵਰਕਰਾਂ ਅਤੇ ਸਮਰੱਥਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਇਹ ਅਥਾਹ ਪਿਆਰ ਅਤੇ ਸਤਿਕਾਰ ਹੀ ਉਨ੍ਹਾਂ ਦੇ ਪਰਿਵਾਰ ਲਈ ਸਭ ਤੋਂ ਵੱਡੀ ਤਾਕਤ ਹੈ।