- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ ਦੇ ਸ਼ਹਾਦਤ ਦਿਵਸ ’ਤੇ ਦੇਸ਼ ਭਰ ਵਿਚ ਸ਼ਰਧਾਂਜਲੀਆਂ ਭੇਂਟ

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਸ਼ ਦੇ ਮਹਾਨ ਯੋਧੇ ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ ਦੇ ਸ਼ਹਾਦਤ ਦਿਵਸ ਮੌਕੇ ਉਨ੍ਹਾਂ ਨੂੰ ਦੇਸ਼ ਭਰ ਵਿਚ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤਾ ਗਿਆ। ਇਸ ਮੌਕੇ ਫਿਰੋਜ਼ਪੁਰ ਦੇ ਮੁੱਖ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸ਼ਹੀਦ ਊਧਮ ਸਿੰਘ ਯਾਦਗਰ ਕਮੇਟੀ ਫਿਰੋਜ਼ਪੁਰ ਵੱਲੋਂ ਸੰਸਥਾ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨਾਲ ਐਡਵੋਕੇਟ ਬਲਜੀਤ ਸਿੰਘ ਕੰਬੋਜ਼ ਡਿਪਟੀ ਡੀ.ਏ ਤੇ ਐਕਸਾਈਜ਼ ਇੰਸਪੈਕਟਰ ਜਸਪਾਲ ਹਾਂਡਾ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਹਲਕਾ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸਰਦਾਰ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਸ਼ਹਾਦਤ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਸਿਖਾਉਂਦੀ ਹੈ। ਜੋ ਕੌਮਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਹ ਛੇਤੀ ਹੀ ਇਤਿਹਾਸ ’ਚੋਂ ਖਤਮ ਹੋ ਜਾਂਦੀਆਂ ਹਨ। ਸਮਾਗਮ ਦੌਰਾਨ ਧਾਰਮਿਕ ਸ਼ਖ਼ਸੀਅਤਾਂ ਵਜੋਂ ਗੁਰਦੁਆਰਾ ਬਾਜੀਦਪੁਰ ਸਾਹਿਬ ਦੇ ਕਾਰ ਸੇਵਾ ਇੰਚਾਰਜ਼ ਬਾਬਾ ਗੁਰਮੇਲ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਬਾਬਾ ਬਿਲੰਬਰ ਸਿੰਘ ਜੀ ਵੱਲੋਂ ਦੇਸ਼ ਦੀ ਚੜ੍ਹਦੀ ਕਲਾ ਅਤੇ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਐਸਜੀਪੀਸੀ ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ, ਕਰਤਾਰ ਸਿੰਘ ਰੁਕਨਾ ਮੁੰਗਲਾ, ਬਾਪੂ ਬਖਸ਼ੀਸ਼ ਸਿੰਘ, ਭਾਗ ਸਿੰਘ ਆਸਲ ਸਾਬਕਾ ਸਰਪੰਚ ਸ਼ਾਮਲ ਸਨ। ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਪਹੁੰਚੇ। ਇਨ੍ਹਾਂ ਵਿਚ ਮੁੱਖ ਤੌਰ ’ਤੇ ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ, ਰਜ਼ਨੀਸ ਕੁਮਾਰ ਦਹੀਆ ਵਿਧਾਇਕ ਫਿਰੋਜ਼ਪੁਰ ਦਿਹਾਤੀ, ਅਨੁਮੀਤ ਸਿੰਘ ਹੀਰਾ ਸੋਢੀ ਬੀਜੇਪੀ, ਅਸ਼ੋਕ ਸੱਚਦੇਵਾ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ, ਬੋਹੜ ਸਿੰਘ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਨੇ ਵੀ ਹਾਜ਼ਰੀ ਭਰੀ। ਇਸ ਤੋਂ ਇਲਾਵਾ ਭਗਵਾਨ ਸਿੰਘ ਸਾਮਾ ਪ੍ਰਧਾਨ, ਐਡਵੋਕੇਟ ਬਲਜੀਤ ਸਿੰਘ ਡਿਪਟੀ ਡੀ ਏ, ਜਸਪਾਲ ਹਾਂਡਾ ਐਕਸਾਈਜ਼ ਇੰਸਪੈਕਟਰ, ਸਿਵਲ ਡਿਫੈਂਸ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ, ਬਲਵਿੰਦਰ ਸਿੰਘ ‘ਬਿੰਦੂ’ ਜੋਸਨ ਚੇਅਰਮੈਨ ਕੰਬੋਜ਼ ਭਲਾਈ ਬੋਰਡ, ਸੁਖਦੇਵ ਕੰਬੋਜ਼ ਚੇਅਰਮੈਨ ਪੰਜਾਬ ਟਰੇਡਰਸ ਕਮਿਸ਼ਨ, ਪਰਮਿੰਦਰ ਹਾਂਡਾ ਕੌਂਸਲਰ, ਲਖਵਿੰਦਰ ਸਿੰਘ ਨਾਗਪਾਲ ਐੱਮਸੀ, ਸੁੱਚਾ ਸਿੰਘ ਟਿੱਬੀ,ਸੁੱਚਾ ਸਿੰਘ ਲੋਹਗੜ੍ਹ, ਪਰਮਜੀਤ ਸਿੰਘ ਜੰਮੂ, ਸ਼ਮਸ਼ੇਰ ਸਿੰਘ ਖਾਈ, ਗੁਰਦੀਪ ਸਿੰਘ ਭਗਤ, ਦਰਸ਼ਨ ਸਿੰਘ ਇੱਛੇ ਵਾਲਾ, ਬਾਜ ਸਿੰਘ ਥਿੰਦ, ਜਗਦੀਪ ਕੰਬੋਜ਼, ਐੱਮਸੀ, ਸੁੰਦਰ ਲਾਲ ਸਰਪੰਚ ਰੁਕਣਾ ਮੰਗਲਾ, ਹਰਪ੍ਰੀਤ ਸਿੰਘ ਸ਼ੇਰ ਖਾਂ, ਜਸਬੀਰ ਸਿੰਘ ਮਾਛੀਵਾੜਾ, ਗੁਰਮੀਤ ਸਿੰਘ ਮੱਲੂਵਾਲਾ ਤੇ ਮੱਖਣ ਸਿੰਘ ਹਾਂਡਾ ਨੇ ਸ਼ਹੀਦ-ਏ-ਆਜ਼ਮ ਨੂੰ ਆਪਣੇ ਸ਼ਰਧਾ ਸੁਮਨ ਅਰਪਿਤ ਕੀਤੇ।