ਮਾਤਾ ਕੈਲਾਸ਼ਵੰਤੀ ਦੀਆਂ ਯਾਦਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ, ਸ਼ਰਮਾ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਮਾਤਾ ਕੈਲਾਸ਼ਵੰਤੀ ਦੀਆਂ ਯਾਦਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ, ਸ਼ਰਮਾ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ
Publish Date: Fri, 16 Oct 2026 05:29 PM (IST)
Updated Date: Fri, 16 Oct 2026 05:30 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪ੍ਰਿੰਸੀਪਲ ਰਾਕੇਸ਼ ਸ਼ਰਮਾ, ਰਵਿੰਦਰ ਨਾਥ ਸ਼ਰਮਾ ਤੇ ਰਮੇਸ਼ ਸ਼ਰਮਾ ਦੇ ਮਾਤਾ, ਨਗਰ ਕੌਂਸਲ ਜੀਰਾ ਦੇ ਮੀਤ ਪ੍ਰਧਾਨ ਰਾਜੀਵ ਸ਼ਰਮਾ ਭੋਲਾ, ਰਾਜੇਸ਼ ਸ਼ਰਮਾ ਆਸਟ੍ਰੇਲੀਆ ਤੇ ਅਰਚਿਤ ਸ਼ਰਮਾ ਦੀ ਦਾਦੀ ਮਾਤਾ ਕੈਲਾਸ਼ਵੰਤੀ ਪਤਨੀ ਸਵ. ਪੰਡਿਤ ਮੁਨਸ਼ੀਰਾਮ ਸ਼ਰਮਾ ਨਮਿੱਤ ਗਰੁੜ ਪੁਰਾਣ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਰਮਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਮਾਂ ਦੀ ਮਿਹਨਤ, ਪਿਆਰ ਅਤੇ ਉਸ ਵੱਲੋਂ ਦਿੱਤੀ ਸਿੱਖਿਆ ਜ਼ਿੰਦਗੀ ਦੀ ਸਭ ਤੋਂ ਕੀਮਤੀ ਪੂੰਜੀ ਹੁੰਦੀ ਹੈ। ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਮਨੁੱਖ ਭਾਵੇਂ ਕਿੰਨੀਆਂ ਵੀ ਪ੍ਰਾਪਤੀਆਂ ਕਰ ਲਵੇ, ਪਰ ਮਾਂ ਦੇ ਵਿਛੋੜੇ ਨਾਲ ਦਿਲ ਅੰਦਰ ਪੈਦਾ ਹੋਇਆ ਖਲਾਅ ਕੋਈ ਵੀ ਪ੍ਰਾਪਤੀ ਨਹੀਂ ਭਰ ਸਕਦੀ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮਾਤਾ ਕੈਲਾਸ਼ਵੰਤੀ ਦੀ ਵਿਰਾਸਤ ਉਨ੍ਹਾਂ ਦੇ ਸੰਸਕਾਰਾਂ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਲੋਕਾਂ ਦੇ ਮਨਾਂ ਵਿੱਚ ਵਸੀਆਂ ਯਾਦਾਂ ਰਾਹੀਂ ਸਦਾ ਜਿਉਂਦੀ ਰਹੇਗੀ। ਭਾਜਪਾ ਆਗੂ ਅਵਤਾਰ ਸਿੰਘ ਜੀਰਾ ਨੇ ਕਿਹਾ ਕਿ ਮਾਤਾ ਜੀ ਵੱਲੋਂ ਦਿੱਤੇ ਉੱਚੇ ਸੰਸਕਾਰ ਹੀ ਪਰਿਵਾਰ ਦੀ ਅਸਲ ਪਹਿਚਾਣ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਸੇਖੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ, ਚੰਦ ਸਿੰਘ ਗਿੱਲ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਅਮਰਜੀਤ ਸਿੰਘ ਚਾਹਲ ਨੈਸ਼ਨਲ ਅਵਾਰਡੀ, ਉੱਘੇ ਸਾਹਿਤਕਾਰ ਰਮੇਸ਼ਵਰ ਸਿੰਘ, ਨਗਰ ਕੌਂਸਲ ਜੀਰਾ ਦੇ ਪ੍ਰਧਾਨ ਧਰਮਪਾਲ ਚੁੱਘ, ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ, ਬਲਦੇਵ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਡਿਪਟੀ ਡੀਈਓ, ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਡਿਪਟੀ ਡੀਈਓ, ਕੋਮਲ ਸ਼ਰਮਾ ਡਿਪਟੀ ਡੀਈਓ ਐਲੀਮੈਂਟਰੀ ਫਿਰੋਜ਼ਪੁਰ, ਜਸਵਿੰਦਰ ਭਾਟੀਆ, ਸੁਖਦੇਵ ਸ਼ਰਮਾ ਸੰਤੂਵਾਲਾ, ਜਸਵੰਤ ਸਿੰਘ ਨਾਮਦੇਵ, ਜਗਦੇਵ ਸ਼ਰਮਾ, ਕੈਲਾਸ਼ ਚੰਦਰ, ਸਤਿੰਦਰ ਸਚਦੇਵਾ, ਡਾ. ਸੁਸ਼ੀਲ ਪਾਠਕ, ਅਮਰੀਕ ਸਿੰਘ ਅਹੂਜਾ, ਗੁਰਤੇਜ ਸਿੰਘ ਗਿੱਲ, ਡਾ. ਰਸ਼ਪਾਲ ਸਿੰਘ, ਗੁਰਭਗਤ ਗਿੱਲ ਗੋਰਾ, ਰਮਨ ਸ਼ਰਮਾ, ਕਸ਼ਮੀਰ ਭੁੱਲਰ, ਨਰਿੰਦਰ ਕਟਾਰੀਆ ਮੱਖੂ, ਵਰਿੰਦਰ ਠੁਕਰਾਲ ਮੱਖੂ, ਨਵੀਨ ਸਚਦੇਵਾ, ਸਤੀਸ਼ ਮੋਹਨ ਦੇਵਗਨ, ਲੈਕਚਰਾਰ ਨਰਿੰਦਰ ਸਿੰਘ, ਰਵੀ ਸ਼ਰਮਾ, ਹਾਕਮ ਸਿੰਘ ਅਰੋੜਾ, ਕੰਵਲਜੀਤ ਸਿੰਘ, ਤਰਸੇਮ ਸਿੰਘ ਜੌੜਾ, ਲਖਬੀਰ ਸਿੰਘ, ਕਾਰਜ ਸਿੰਘ ਆਹਲਾ, ਵਿਸ਼ਾਲ ਸੂਦ ਵਿੱਕੀ, ਗੈਰੀ ਬੰਡਾਲਾ, ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ, ਰਾਜੇਸ਼ ਮਹਿਤਾ, ਰਫੂਲ ਸਿੰਘ, ਪ੍ਰਗਟ ਸਿੰਘ, ਹਰਮੇਸ਼ ਪਾਲ ਨੀਲੇ ਵਾਲਾ, ਅਜੀਤ ਚੌਧਰੀ, ਪ੍ਰਦੀਪ ਦਿਓੜਾ ਡਿਪਟੀ ਡੀਈਓ ਫਰੀਦਕੋਟ, ਬਲਦੇਵ ਸਿੰਘ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਅਸ਼ੋਕ ਪਲਤਾ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਅਤੇ ਹਰਜੀਤ ਸਿੰਘ ਵਧਵਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।