ਰਾਜ ਪੱਧਰ ’ਤੇ ਮੱਲਾਂ ਮਾਰਨ ਸਬੰਧੀ ਨੌਜਵਾਨਾਂ ਕੋਲ ਵੱਡਾ ਮੌਕਾ : ਖ਼ਾਲਸਾ
5 ਅਪ੍ਰੈਲ ਨੂੰ ਇੰਟਰਡਿਸਟ੍ਰਿਕਟ ਫੁੱਟਬਾਲ ਚੈਂਪੀਅਨਸ਼ਿਪ ਲਈ ਟਰਾਇਲ
Publish Date: Fri, 27 Mar 2026 06:44 PM (IST)
Updated Date: Fri, 27 Mar 2026 06:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਪੰਜਾਬ ਸਟੇਟ ਅੰਡਰ-19 ਲੜਕਿਆਂ ਦੀ ਇੰਟਰਡਿਸਟ੍ਰਿਕਟ ਫੁੱਟਬਾਲ ਚੈਂਪੀਅਨਸ਼ਿਪ ਲਈ ਟਰਾਇਲ ਮਿਤੀ 5 ਅਪ੍ਰੈਲ 2026, ਦਿਨ ਐਤਵਾਰ ਨੂੰ ਸਵੇਰੇ 10 ਵਜੇ ਸੰਤ ਅਮਰਜੀਤ ਸਿੰਘ ਸਪੋਰਟਸ ਸਟੇਡੀਅਮ, ਮੁੱਦਕੀ ਵਿਖ਼ੇ ਕਰਵਾਏ ਜਾ ਰਹੇ ਹਨ । ਇਹ ਜਾਣਕਾਰੀ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਜਰਨਲ ਸਕੱਤਰ ਹਰਜੀਤ ਸਿੰਘ ਖਾਲਸਾ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਟਰਾਇਲ ਸਵੇਰੇ 10 ਵਜੇ ਸੰਤ ਅਮਰਜੀਤ ਸਿੰਘ ਸਪੋਰਟਸ ਸਟੇਡੀਅਮ, ਮੁੱਦਕੀ ਦੇ ਫੁੱਟਬਾਲ ਮੈਦਾਨ ਵਿੱਚ ਲਏ ਜਾਣਗੇ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਦੇ ਫੁੱਟਬਾਲ ਪ੍ਰੇਮੀ ਤੇ ਹੁਨਰਮੰਦ ਖਿਡਾਰੀ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈ ਕੇ ਆਪਣੀ ਯੋਗਤਾ ਸਾਬਤ ਕਰ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਟਰਾਇਲ ਦੌਰਾਨ ਤਜਰਬੇਕਾਰ ਕੋਚਾਂ ਦੀ ਟੀਮ ਵਿਚ ਮਾਸਟਰ ਗੁਰਮੀਤ ਸਿੰਘ, ਜੋਗਿੰਦਰ ਸਿੰਘ ਸੰਧੂ, ਮਾਸਟਰ ਇੰਦਰਪਾਲ ਸਿੰਘ ਪੀ.ਟੀ., ਸ਼ਮਸ਼ੇਰ ਸਿੰਘ ਸ਼ੇਰਾ ਫੁੱਟਬਾਲ ਕੋਚ, ਦਿਲਜੀਤ ਸਿੰਘ ਫੁੱਟਬਾਲ ਅਕੈਡਮੀ, ਗੁਰਸਾਹਿਬ ਸਿੰਘ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਅਤੇ ਬਿੱਟੂ ਸਿੰਘ ਆਦਿ ਭੂਮਿਕਾ ਨਿਭਾਉਣਗੇ। ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਇਸ ਸੁਨਿਹਰੇ ਮੌਕੇ ਦਾ ਲਾਭ ਲੈ ਕੇ ਆਪਣੇ ਖੇਡ ਕੌਸ਼ਲ ਨੂੰ ਅੱਗੇ ਲੈ ਜਾਣ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ।