- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਗਣਨਾ 2027 ਦੂਜੇ ਫੇਜ ਸਬੰਧੀ ਫਿਰੋਜ਼ਪੁਰ ਵਿਖੇ ਫੀਲਡ ਟਰੇਨਰਾਂ ਦੀ ਤਿੰਨ ਦਿਨਾਂ ਟਰੇਨਿੰਗ ਹੋਈ ਮੁਕੰਮਲ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਜਨਗਣਨਾ 2027 ਦੇ ਦੂਜੇ ਫੇਜ ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਤਿਆਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਦੀਪ ਸਿਖ਼ਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੈਂਸਜ 2027 ਦੇ ਦੂਜੇ ਫੇਜ ਅਬਾਦੀ ਦੀ ਗਣਨਾ ਸਬੰਧੀ ਫੀਲਡ ਟਰੇਨਰਾਂ ਦੀ 3 ਰੋਜ਼ਾ ਟਰੇਨਿੰਗ ਮੁਕੰਮਲ ਹੋਈ। ਜਨਗਨਣਾ ਦੇ ਸਫਲ ਆਯੋਜਨ ਲਈ ਜ਼ਿਲਾ ਫਿਰੋਜ਼ਪੁਰ ਵਿਚ ਦੂਜੇ ਫੇਜ ਤਹਿਤ ਤਿੰਨ ਦਿਨਾਂ ਵਿਸ਼ੇਸ਼ ਟਰੇਨਿੰਗ (28 ਸਤੰਬਰ ਤੋਂ 30 ਸਤੰਬਰ 2026) ਤਹਿਤ ਸੈਂਸਜ ਵਿਭਾਗ ਚੰਡੀਗੜ੍ਹ ਤੋਂ ਜੁਆਇਂਟ ਡਾਇਰੈਕਟਰ ਆਰ.ਪੀ.ਸਿੰਘ, ਸੈਂਸਜ ਕੋਆਰਡੀਨੇਟਰ ਫਿਰੋਜ਼ਪੁਰ ਕਾਰਤਿਕ ਆਰਿਆ ਅਤੇ ਚੰਡੀਗੜ੍ਹ ਤੋਂ ਟਰੇਨਿੰਗ ਪ੍ਰਾਪਤ ਕਰਕੇ ਆਏ ਮਾਸਟਰ ਟਰੇਨਰ ਫਿਰੋਜ਼ਪੁਰ ਸੁਖਜਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਸਹਾਇਕ ਖੋਜ ਅਫ਼ਸਰ ਵੱਲੋਂ ਇਸ ਟਰੇਨਿੰਗ ਵਿਚ 34 ਫੀਲਡ ਟਰੇਨਰਾਂ ਨੂੰ ਟਰੇਨਿੰਗ ਦਿੱਤੀ ਗਈ। ਸੈਂਸਜ ਮੁੱਖ ਦਫਤਰ ਚੰਡੀਗੜ੍ਹ ਵੱਲੋਂ ਸੈਂਸਜ 2027 ਲਈ ਫਿਰੋਜ਼ਪੁਰ ਜ਼ਿਲ੍ਹੇ ਲਈ ਨਿਯੁਕਤ ਸਾਰੇ ਫੀਲਡ ਟਰੇਨਰਾਂ ਲਈ ਟਰੇਨਿੰਗ ਕਿੱਟਾਂ ਮੁਹਈਆ ਕਰਵਾਈਆ ਗਈਆ ਹਨ ਤਾਂ ਜੋ ਫੀਲਡ ਟਰੇਨਰ ਸਮੂਹ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਵਧੀਆ ਅਤੇ ਵਿਸਤਾਰਪੂਰਵਕ ਟਰੇਨਿੰਗ ਦੇ ਸਕਣ। ਟਰੇਨਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਸੈਂਸਜ ਅਫਸਰ ਫਿਰੋਜ਼ਪੁਰ ਡਾ. ਅਮਨਦੀਪ ਕੌਰ ਵੱਲੋਂ ਸਾਰੇ 34 ਫੀਲਡ ਟਰੇਨਰਾਂ ਨੂੰ ਟਰੇਨਿੰਗ ਕਿੱਟ ਵੰਡਦੇ ਹੋਏ ਹਦਾਇਤ ਕੀਤੀ ਗਈ ਕਿ ਸੈਂਸਜ 2027 ਦੇ ਦੂਜੇ ਫੇਜ ਦੇ ਕੰਮਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਾਰੀਆਂ ਡਿਊਟੀਆਂ ਅਤੇ ਜਿੰਮੇਵਾਰੀਆਂ ਪੂਰੀ ਨਿਸ਼ਠਾ ਅਤੇ ਸਮੇਂ ਸਿਰ ਨਿਭਾਈਆਂ ਜਾਣ। ਜਨਗਣਨਾ 2027 ਦੂਜੇ ਫੇਜ ਦੀ ਟਰੇਨਿੰਗ ਦੇ ਤੀਜੇ ਅਤੇ ਆਖਰੀ ਦਿਨ ਟਰੇਨਿੰਗ ਵਿੱਚ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਥਾਰਪੂਰਵਕ ਪ੍ਰੈਕਟੀਕਲ ਤੌਰ ਤੇ ਟਰੇਨਿੰਗ ਦਿੱਤੀ ਗਈ ਅਤੇ ਫੀਲਡ ਟਰੇਨਰਾਂ ਦੁਆਰਾ ਫੀਲਡ ਵਿੱਚ ਜਾ ਕੇ ਮੋਬਾਇਲ ਐਪ ਉੱਪਰ ਡਾਟਾ ਭਰਨ ਦੀ ਪ੍ਰੈਕਟਿਸ ਕੀਤੀ ਗਈ। ਸੈਂਸਜ ਵਿਭਾਗ ਚੰਡੀਗੜ੍ਹ ਤੋਂ ਆਏ ਜੁਆਇਂਟ ਡਾਇਰੈਕਟਰ ਆਰ.ਪੀ.ਸਿੰਘ ਜੀ ਵੱਲੋਂ ਟਰੇਨਿੰਗ ਦੌਰਾਨ ਦੱਸਿਆ ਗਿਆ ਕਿ ਪੰਜਾਬ ਰਾਜ ਵਿੱਚ ਅਬਾਦੀ ਦੀ ਗਣਨਾ 01 ਦਸੰਬਰ 2026 ਤੋਂ 04.01.2027 ਤੱਕ ਕੀਤੀ ਜਾਵੇਗੀ ਅਤੇ 04.01.2027 ਸ਼ਾਮ 06 ਵਜੇ ਤੋਂ ਰਾਤ 12 ਵਜੇ ਤੱਕ ਬੇਘਰੇ ਲੋਕਾਂ ਦੀ ਗਣਨਾ ਕੀਤੀ ਜਾਵੇਗਾ ਅਤੇ ਸੈਲਫ਼-ਇਨਯੂਮਰੇਸ਼ਨ ਦੀ ਸੁਵਿਧਾ ਵੀ ਪਹਿਲੇ ਫੇਜ ਦੀ ਤਰ੍ਹਾਂ ਉਪਲਬਧ ਰਹੇਗੀ। ਜਨਗਣਨਾ ਦੀ ਪੂਰੀ ਕਾਰਵਾਈ ਡਿਜੀਟਲ ਮੋਡ ਰਾਹੀਂ ਸੰਪੰਨ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਭਾਰਤ ਸਰਕਾਰ ਵੱਲੋਂ 16 ਨਵੰਬਰ ਤੋਂ 30 ਨਵੰਬਰ 2026 ਤੱਕ 15 ਦਿਨ ਲਈ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਹਰ ਵਿਅਕਤੀ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਆਨਲਾਈਨ ਦਰਜ ਕਰ ਸਕੇਗਾ। ਇਸ ਮੌਕੇ ਗੁਰਿੰਦਰ ਸਿੰਘ ਡਿਪਟੀ ਈ.ਐੱਸ.ਏ-ਕਮ-ਵਧੀਕ ਜ਼ਿਲ੍ਹਾ ਸੈਂਸਜ਼ ਅਫਸਰ, ਤਰਸੇਮ ਲਾਲ ਸਹਾਇਕ ਖੋਜ ਅਫ਼ਸਰ, ਗੁਰਨਾਮ ਸਿੰਘ ਵਾਈ.ਪੀ. ਹਰਜਿੰਦਰਪਾਲ ਸਟੈਨੋ ਆਦਿ ਹਾਜ਼ਰ ਸਨ।