- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐੱਮ ਦੀ ਯੋਗਸ਼ਾਲਾ ਵਿਚ ਹਜ਼ਾਰਾਂ ਲੋਕ ਰੋਜ਼ਾਨਾ ਲੈ ਰਹੇ ਹਨ ਮੁਫ਼ਤ ਯੋਗਾ ਕਲਾਸਾਂ ਦਾ ਲਾਭ: ਡੀਸੀ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਿਰੋਗ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਮੰਤਵ ਨਾਲ ਚਲਾਈ ਜਾ ਰਹੀ ਸੀਐੱਮ ਦੀ ਯੋਗਸ਼ਾਲਾ ਮੁਹਿੰਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਹਰ ਰੋਜ਼ ਸਵੇਰੇ ਅਤੇ ਸ਼ਾਮ ਮੁਫ਼ਤ ਯੋਗਾ ਕਲਾਸਾਂ ਰਾਹੀਂ ਹਜ਼ਾਰਾਂ ਲੋਕ ਸਿਹਤਮੰਦ ਜੀਵਨਸ਼ੈਲੀ ਵੱਲ ਕਦਮ ਵਧਾ ਰਹੇ ਹਨ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਤਜ਼ਰਬੇਕਾਰ ਯੋਗਾ ਟਰੇਨਰਾਂ ਰਾਹੀਂ ਨਿਯਮਿਤ ਤੌਰ ’ਤੇ ਮੁਫ਼ਤ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਨਾਲ ਲੋਕਾਂ ਦੀ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸਿਹਤ ਵਿੱਚ ਵੀ ਸਕਾਰਾਤਮਕ ਸੁਧਾਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਫ਼ਿਰੋਜ਼ਪੁਰ ਵਿਚ 30 ਯੋਗਾ ਟਰੇਨਰਾਂ ਵੱਲੋਂ 144 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਲਗਭਗ 4,000 ਮੈਂਬਰ ਜੁੜੇ ਹੋਏ ਹਨ। ਬਲਾਕ ਘੱਲ ਖੁਰਦ ਵਿਚ 11 ਟਰੇਨਰਾਂ ਰਾਹੀਂ 66 ਕਲਾਸਾਂ ਵਿਚ ਕਰੀਬ 2,000 ਮੈਂਬਰ ਯੋਗਾ ਕਰ ਰਹੇ ਹਨ। ਬਲਾਕ ਮਖੂ ਵਿਚ 9 ਟਰੇਨਰਾਂ ਵੱਲੋਂ 45 ਕਲਾਸਾਂ ਰਾਹੀਂ ਲਗਭਗ 1,400 ਮੈਂਬਰਾਂ ਨੂੰ ਯੋਗਾ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਲਾਕ ਗੁਰੂਹਰਸਹਾਏ ਵਿਚ ਸਭ ਤੋਂ ਵੱਧ 60 ਯੋਗਾ ਟਰੇਨਰਾਂ ਵੱਲੋਂ 252 ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਕਰੀਬ 6,500 ਮੈਂਬਰ ਜੁੜੇ ਹੋਏ ਹਨ। ਇਸੇ ਤਰ੍ਹਾਂ ਬਲਾਕ ਮਮਦੋਟ ਵਿੱਚ 39 ਟਰੇਨਰਾਂ ਰਾਹੀਂ 152 ਕਲਾਸਾਂ ਵਿਚ ਲਗਭਗ 5,000 ਮੈਂਬਰ ਅਤੇ ਬਲਾਕ ਜ਼ੀਰਾ ਵਿੱਚ 7 ਟਰੇਨਰਾਂ ਵੱਲੋਂ 40 ਕਲਾਸਾਂ ਰਾਹੀਂ ਕਰੀਬ 1,200 ਮੈਂਬਰ ਨਿਯਮਿਤ ਤੌਰ