ਭਗਵਾਨ ਪਰਸ਼ੂਰਾਮ ਜੈਅੰਤੀ ਮਨਾਉਣ ਸਬੰਧੀ ਕੀਤੀਆਂ ਵਿਚਾਰਾਂ
ਭਗਵਾਨ ਪਰਸ਼ੂਰਾਮ ਜਯੰਤੀ ਮਨਾਉਣ ਸਬੰਧੀ ਕੀਤੀਆਂ ਵਿਚਾਰਾਂ
Publish Date: Mon, 30 Mar 2026 05:05 PM (IST)
Updated Date: Mon, 30 Mar 2026 05:06 PM (IST)

ਗੌਰੜ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਬ੍ਰਾਹਮਣ ਸੇਵਾ ਦਲ ਅਤੇ ਬ੍ਰਾਹਮਣ ਸਭਾ ਵੱਲੋਂ ਆਉਣ ਵਾਲੀ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਜਯੰਤੀ ਨੂੰ ਧੂਮਧਾਮ ਨਾਲ ਮਨਾਉਣ ਸਬੰਧੀ ਇਕ ਸਾਂਝੀ ਮੀਟਿੰਗ ਨਿਸ਼ਕਾਮ ਸੇਵਾ ਭਵਨ, ਗਲੀ ਬਜਾਜਾਂ ਵਾਲੀ ਵਿਖੇ ਪ੍ਰਧਾਨ ਸਤੀਸ਼ ਮੋਹਨ ਦੇਵਗਨ ਅਤੇ ਪ੍ਰਧਾਨ ਗੁਰਦਾਸ ਰਾਏ ਸ਼ਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਜਿਸ ਵਿਚ ਦੋਵੇਂ ਸੰਸਥਾਵਾਂ ਦੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਸਤੀਸ਼ ਮੋਹਨ ਦੇਵਗਨ ਅਤੇ ਗੁਰਦਾਸ ਰਾਏ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਅਪ੍ਰੈਲ ਨੂੰ ਸਮਾਗਮ ਦੀ ਸ਼ੁਰੂਆਤ ਸਵੇਰੇ ਹਵਨ ਯੱਗ ਨਾਲ ਹੋਵੇਗੀ, ਜਿਸ ਉਪਰੰਤ ਸੁੰਦਰ ਕਾਂਡ ਦੇ ਪਾਠ ਕਰਵਾਏ ਜਾਣਗੇ। ਇਸ ਤੋਂ ਬਾਅਦ ਮਹਿਲਾਵਾਂ ਵੱਲੋਂ ਭਗਤੀਮਈ ਕੀਰਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਅਟੁੱਟ ਭੰਡਾਰਾ ਵੀ ਵਰਤਾਇਆ ਜਾਵੇਗਾ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਗੁਰਦਾਸ ਰਾਏ ਸ਼ਰਮਾ, ਬ੍ਰਾਹਮਣ ਸੇਵਾ ਦਲ ਦੇ ਪ੍ਰਧਾਨ ਸਤੀਸ਼ ਮੋਹਨ ਦੇਵਗਨ, ਪ੍ਰਕਾਸ਼ ਚੰਦ ਪਾਛਾ, ਅਸ਼ਵਨੀ ਕੁਮਾਰ ਗੌੜ, ਚਮਨ ਲਾਲ ਕੌਸ਼ਿਕ, ਪੁਰਸ਼ੋਤਮ ਲਾਲ ਸ਼ਰਮਾ, ਜਗਦੀਸ਼ ਲਾਲ, ਦਲਜੀਤ ਰਾਏ ਕਾਲੀਆ, ਪੰਡਿਤ ਸੰਦੀਪ ਪ੍ਰਭਾਕਰ, ਚਰਨਜੀਤ ਸ਼ਰਮਾ, ਸੁਰਿੰਦਰ ਸ਼ਰਮਾ, ਮਨੋਜ ਸ਼ਰਮਾ, ਨਰੇਸ਼ ਸ਼ਰਮਾ, ਹੀਰਾ ਲਾਲ ਸ਼ਰਮਾ, ਨੀਲਕੰਠ ਸ਼ਰਮਾ ਆਦਿ ਹਾਜ਼ਰ ਸਨ।