ਸ਼੍ਰੀ ਵੈਸ਼ਨੋ ਭਜਨ ਮੰਡਲੀ ਨੇ ਕੀਤੀਆਂ ਵਿਚਾਰਾਂ
ਸ੍ਰੀ ਵੈਸ਼ਨੋ ਭਜਨ ਮੰਡਲੀ ਦੀ ਮੀਟਿੰਗ ਦੌਰਾਨ ਕੀਤੀਆਂ ਵਿਚਾਰਾਂ
Publish Date: Sun, 29 Mar 2026 05:36 PM (IST)
Updated Date: Sun, 29 Mar 2026 05:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸ਼੍ਰੀ ਵੈਸ਼ਨੋ ਭਜਨ ਮੰਡਲੀ ਵੱਲੋਂ ਇਕ ਅਹਿਮ ਮੀਟਿੰਗ ਮੰਡਲੀ ਦੇ ਪ੍ਰਧਾਨ ਕੁਲਭੂਸ਼ਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਵਿਸ਼ੇਸ਼ ਮੀਟਿੰਗ ਦੌਰਾਨ ਮਾਂ ਚਿੰਤਪੂਰਨੀ ਭਰਵਾਈ ਵਿਖੇ ਤਿਆਰ ਹੋ ਰਹੇ ਜੀਰੇ ਵਾਲਿਆਂ ਦਾ ਲੰਗਰ ਹਾਲ ਦੀ ਉਸਾਰੀ ਨੂੰ ਮੁੜ ਸ਼ੁਰੂ ਕਰਨ ’ਤੇ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਪ੍ਰਧਾਨ ਕਪੂਰ ਸਿੰਘ ਸ਼ਰਮਾ ਉਪ ਪ੍ਰਧਾਨ ਅਮਰੀਕ ਸਿੰਘ ਵਧੌਣ ਨੇ ਦੱਸਿਆ ਕਿ ਕੁਝ ਸਮੇਂ ਤੋਂ ਇਹ ਸੇਵਾ ਪ੍ਰੋਜੈਕਟ ਰੁਕਿਆ ਹੋਇਆ ਹੈ, ਹੁਣ ਮੰਡਲੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੰਮ ਨੂੰ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਕਰਕੇ ਤੀਸਰੀ ਮੰਜ਼ਿਲ ਦਾ ਲੈਂਟਰ ਸਾਵਣ ਮਹੀਨੇ ਤੋਂ ਪਹਿਲਾਂ ਪੂਰਾ ਕੀਤਾ ਜਾਵੇ, ਤਾਂ ਜੋ ਭਗਤਾਂ ਲਈ ਸੁਵਿਧਾਵਾਂ ਜਲਦੀ ਮੁਹੱਈਆ ਹੋ ਸਕਣ। ਇਸ ਮੌਕੇ ਮੰਡਲੀ ਦੇ ਸੇਵਾਦਾਰਾਂ ਨੇ ਦਾਨੀ ਸੱਜਣਾਂ ਅਤੇ ਧਾਰਮਿਕ ਭਾਵਨਾ ਨਾਲ ਜੁੜੇ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਹ ਮਹਾਨ ਸੇਵਾ ਕਾਰਜ ਜਲਦ ਤੋਂ ਜਲਦ ਪੂਰਾ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਲੰਗਰ ਹਾਲ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਸੇਵਾ, ਸਾਂਝ ਅਤੇ ਭਗਤੀ ਦਾ ਪ੍ਰਤੀਕ ਹੋਵੇਗਾ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਣਾ ਬਣੇਗਾ। ਇਸ ਮੌਕੇ ਪ੍ਰਧਾਨ ਕੁਲਭੂਸ਼ਨ ਸ਼ਰਮਾ, ਉਪ ਪ੍ਰਧਾਨ ਅਮਰੀਕ ਸਿੰਘ ਵਧੌਣ, ਰਾਜੇਸ਼ ਗਰੋਵਰ, ਐਡਵੋਕੇਟ ਪਰਮਿੰਦਰ ਵਧੌਣ, ਮਨੋਜ ਕੁਮਾਰ ਸਕੱਤਰ, ਮਹੰਤ ਯਸ਼ਪਾਲ ਚੌਧਰੀ, ਸੰਜੀਵ ਕੁਮਾਰ ਚੋਪੜਾ, ਭਜਨ ਦਾਸ ਸਿਡਾਨਾ, ਵਿੱਕੀ ਰਾਜਪੂਤ ਕੈਸ਼ੀਅਰ, ਸੋਹਨ ਸਿੰਘ ਕਾਲਾ, ਮੰਨੂ ਰਾਹੀ ਆਦੀ ਹਾਜ਼ਰ ਸਨ।