ਆਸ਼ੂ ਬੰਗੜ ਦੀ ਅਗਵਾਈ ਹੇਠ ਐਸ.ਸੀ. ਸੈੱਲ ਦੀ ਤੀਸਰੀ ਹੰਗਾਮੀ ਮੀਟਿੰਗ
ਬਗੀਚਾ ਸਿੰਘ , ਪੰਜਾਬੀ ਜਾਗਰਣ, ਮਮਦੋਟ: ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਵਿੱਚ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਸੰਗਠਨ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਅੱਜ ਐਸ.ਸੀ. ਸੈੱਲ ਦੀ ਤੀਸਰੀ ਹੰਗਾਮੀ ਮੀਟਿੰਗ ਹਲਕਾ ਇੰਚਾਰਜ ਆਸ਼ੂ ਬੰਗੜ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਪਾਰਟੀ ਆਗੂਆਂ, ਪੰਚਾਂ-ਸਰਪੰਚਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਹਾਜ਼ਰ ਆਗੂਆਂ ਨੇ ਪਾਰਟੀ ਦੀ ਮੌਜੂਦਾ ਸਥਿਤੀ ਅਤੇ ਆਉਣ ਵਾਲੀਆਂ ਚੋਣਾਂ ਬਾਰੇ ਆਪੋ-ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਆਸ਼ੂ ਬੰਗੜ ਦੀ ਅਗਵਾਈ ਵਿੱਚ ਪੂਰੀ ਇਕਜੁੱਟਤਾ ਨਾਲ ਚੱਲਣ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਕੰਮ ਕਰਨ ਦਾ ਪ੍ਰਣ ਲਿਆ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ (ਚੋਣ ਮਨੋਰਥ ਪੱਤਰ) ਦੀਆਂ ਲੋਕ-ਪੱਖੀ ਨੀਤੀਆਂ ਬਾਰੇ ਵੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਲਿਆ ਗਿਆ ਕਿ ਪਾਰਟੀ ਦੀਆਂ ਨੀਤੀਆਂ ਨੂੰ ਹਲਕੇ ਦੇ ਹਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਹੰਗਾਮੀ ਮੀਟਿੰਗ ਵਿੱਚ ਚੇਅਰਮੈਨ ਭੁਪਿੰਦਰ ਸਿੰਘ ਸਿਆਣ, ਚੇਅਰਮੈਨ ਤਰਸੇਮ ਅਟਵਾਲ, ਰਮੇਸ਼ ਘਾਰੂ, ਪਲਵਿੰਦਰ ਕੌਰ ਸੋਢੀ ਨਗਰ, ਬਲਵਿੰਦਰ ਸਿੰਘ, ਕਰਮ ਸਿੰਘ ਲੀਡਰ, ਕਸ਼ਮੀਰ ਸਿੰਘ ਢੇਰੂ, ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਲੱਲੇ, ਦਲਜੀਤ ਸਿੰਘ ਵਾਹਗੇ ਵਾਲਾ, ਪਾਸਟਰ ਮਨੋਹਰ, ਮੱਸਾ ਸਿੰਘ ਸਿਆਲ, ਸਵਰਨ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਫਿੱਡੇ, ਨਿਰਮਲ ਸਿੰਘ, ਗੁਰਦੀਪ ਸਿੰਘ ਸ਼ਜਾਦੀ, ਬਲਵੰਤ ਸਿੰਘ, ਥੌਮਸ ਸਰਪੰਚ, ਗਿਫ਼ਟੀ, ਧੀਰਾ ਬਜੀਤਪੁਰ, ਲਵਲੀ ਠੇਠਰ, ਲਾਲ ਸਿੰਘ, ਹਰਜਿੰਦਰ ਸਿੰਘ, ਇਕਬਾਲ ਸਿੰਘ ਸਰਪੰਚ, ਸੁਰਜੀਤ ਸਿੰਘ, ਤਰਸੇਮ ਸਿੰਘ, ਮੁਕੰਦ ਮੈਂਬਰ, ਜਸਮੋਹਿਤ ਸਰਪੰਚ, ਪਰਮਜੀਤ ਸਿੰਘ, ਮੋੜਾ ਸਿੰਘ ਮਾਰਲੇ, ਸੁਰਜੀਤ ਸਿੰਘ, ਰੂਪ ਸਿੰਘ, ਸਵਰਨ ਸਿੰਘ, ਅਨਮੋਲ ਰਤਨ, ਲਖਵੀਰ ਸਿੰਘ ਧੀਰਾ, ਬਲਜੀਤ ਸਿੰਘ ਸਿੱਧੂ, ਪਰਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਵਿਸ਼ਵਜੀਤ ਸਿੰਘ, ਬੱਗੂ ਅੱਛੇ ਵਾਲਾ, ਗੁਰਚਰਨ ਸਿੰਘ, ਜਗਜੀਤ ਸਿੰਘ, ਅਮਰੀਕ ਸਿੰਘ, ਕੇਵਲ ਸਿੰਘ, ਕਾਲਾ, ਲਾਡੀ ਚੈਨਾ, ਹਰਾਜ, ਅਕਾਸ਼ਦੀਪ ਸਿੰਘ, ਹਰਜਿੰਦਰ ਸਿੰਘ, ਸਤਨਾਮ ਸਿੰਘ, ਕੁਲਬੀਰ ਸਿੰਘ, ਅਕਸ਼ਦੀਪ, ਮਨਪ੍ਰੀਤ ਵਿਰਕ, ਮਨਜੀਤ ਸਿੰਘ, ਬਗੀਚਾ ਸਿੰਘ, ਕਾਲੀ ਮਨਚੰਦਾ, ਲਖਵਿੰਦਰ ਸਿੰਘ ਜੰਬਰ, ਸ਼ਿੰਦਰਪਾਲ ਸਿੰਘ, ਮਨਦੀਪ ਸਿੰਘ ਥਿੰਦ, ਗਗਨ ਗਾਮੇ ਵਾਲਾ, ਸੁਲੱਖਣ ਸੁਲਹਾਨੀ ਅਤੇ ਓ.ਐਸ.ਡੀ. ਮੁਨੀਸ਼ ਸੁਲਹਾਣੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।