- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਕਾਨ ਦੇ ਮਾਲਕ ਸੰਜੇ ਚਾਵਲਾ ਨੇ ਦੱਸਿਆ ਕਿ ਐਤਵਾਰ ਰਾਤ ਸਾਡੇ ਸੱਤ ਤੋਂ ਅੱਠ ਦੇ ਦਰਮਿਆਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਆਏ ਅਤੇ ਸਾਮਾਨ ਦੀ ਮੰਗ ਕੀਤੀ। ਸੰਜੇ ਚਾਵਲਾ ਨੇ ਤਿੰਨ ਕਿੱਲੋ ਘਿਓ ਲਿਫ਼ਾਫ਼ੇ ਵਿਚ ਪਾ ਕੇ ਰੱਖਿਆ ਹੀ ਸੀ ਕਿ ਦੋਵੇਂ ਵਿਅਕਤੀ ਘਿਓ ਚੁੱਕ ਕੇ ਫ਼ਰਾਰ ਹੋ ਗਏ।

ਸਟਾਫ਼ ਰਿਪੋਰਟਰ, ਫਿਰੋਜ਼ਪੁਰ : ਚੋਰੀ-ਚਕਾਰੀ ਤੇ ਲੁੱਟਾਂ ਖੋਹਾਂ ਦਾ ਸਿਲਸਿਲਾ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਚੋਰਾਂ ਨੇ ਹੁਣ ਹਰ ਨਿੱਕੀ-ਨਿੱਕੀ ਸ਼ੈਅ ਲਈ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਹੀ ਇਕ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਐਤਵਾਰ ਰਾਤ 8 ਵਜੇ ਦੇ ਕਰੀਬ ਸਥਾਨਕ ਇੱਛੇ ਵਾਲਾ ਰੋਡ 'ਤੇ ਸਥਿਤ ਇਕ ਦੁਕਾਨ ਤੋਂ ਮੋਟਰਸਾਈਕਲ ਸਵਾਰ ਦੋ ਲੁਟੇਰੇ ਤਿੰਨ ਕਿੱਲੋ ਦੇਸੀ ਘਿਓ ਲੁੱਟ ਕੇ ਲੈ ਗਏ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।
ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸੰਜੇ ਚਾਵਲਾ ਨੇ ਦੱਸਿਆ ਕਿ ਐਤਵਾਰ ਰਾਤ ਸਾਡੇ ਸੱਤ ਤੋਂ ਅੱਠ ਦੇ ਦਰਮਿਆਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਆਏ ਅਤੇ ਸਾਮਾਨ ਦੀ ਮੰਗ ਕੀਤੀ। ਸੰਜੇ ਚਾਵਲਾ ਨੇ ਤਿੰਨ ਕਿੱਲੋ ਘਿਓ ਲਿਫ਼ਾਫ਼ੇ ਵਿਚ ਪਾ ਕੇ ਰੱਖਿਆ ਹੀ ਸੀ ਕਿ ਦੋਵੇਂ ਵਿਅਕਤੀ ਘਿਓ ਚੁੱਕ ਕੇ ਫ਼ਰਾਰ ਹੋ ਗਏ। ਦੁਕਾਨਦਾਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਭ ਬੇਕਾਰ ਹੋ ਗਿਆ। ਵਾਰਦਾਤ ਮਗਰੋਂ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਲੁਟੇਰੇ ਛੋਟੀ ਛੋਟੀ ਚੀਜ਼ ਹਥਿਆਰ ਦੇ ਜ਼ੋਰ ' ਤੇ ਖੋਹਣ ਲੱਗ ਗਏ ਹਨ। ਲੋਕ ਦਹਿਸ਼ਤ ਦੇ ਸਾਏ ਹੇਠ ਹਨ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਗ਼ੈਰਸਮਾਜੀ ਅਨਸਰਾਂ ਨੂੰ ਨੱਥ ਪਾਉਣ ਲਈ ਮਿਸਾਲੀ ਕਦਮ ਪੁੱਟਣਾ ਚਾਹੀਦਾ ਹੈ ਤਾਂ ਜੋ ਆਮ ਆਦਮੀ ਸਕੂਨ ਦੀ ਜ਼ਿੰਦਗੀ ਬਸਰ ਕਰ ਸਕੇ।