ਰਾਮ ਸੇਤੂ ਦੀ ਉਸਾਰੀ ਤੇ ਰਾਮੇਸ਼ਵਰਮ ਦੀ ਸਥਾਪਨਾ ਦੇ ਮੰਚਨ ਨੇ ਸ਼ਰਧਾਲੂਆਂ ਨੂੰ ਕੀਤਾ ਭਾਵੁਕ ਰਾਮ ਸੇਤੂ ਦੀ ਉਸਾਰੀ ਤੇ ਰਾਮੇਸ਼ਵਰਮ ਦੀ ਸਥਾਪਨਾ ਦੇ ਮੰਚਨ ਨੇ ਸ਼ਰਧਾਲੂਆਂ ਨੂੰ ਕੀਤਾ ਭਾਵੁਕ
Publish Date: Sat, 17 Oct 2026 04:45 PM (IST)
Updated Date: Sat, 17 Oct 2026 04:48 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਦੇ ਜੀਵਨ ਨਾਲ ਜੁੜੀਆਂ ਪਾਵਨ ਗਾਥਾਵਾਂ ਜਿੱਥੇ ਮਨੁੱਖਤਾ ਨੂੰ ਸੱਚਾਈ, ਤਿਆਗ, ਸੰਜਮ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੀਆਂ ਹਨ, ਉੱਥੇ ਮਨਾਂ ਵਿੱਚ ਸ਼ਰਧਾ, ਭਗਤੀ ਅਤੇ ਨੇਕੀ ਦੀ ਜੋਤ ਵੀ ਜਗਾਉਂਦੀਆਂ ਹਨ। ਇਸੇ ਭਾਵਨਾ ਨੂੰ ਸਾਕਾਰ ਕਰਦਿਆਂ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਅਗਵਾਈ ਹੇਠ ਸਰਾਏ ਲਾਲਾ ਸਾਵਨ ਮੱਲ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ 13ਵੇਂ ਦਿਨ ਵਿਭੀਸ਼ਣ ਦੇ ਦੇਸ਼ ਨਿਕਾਲੇ, ਰਾਮ ਸੇਤੂ ਦੀ ਉਸਾਰੀ ਅਤੇ ਰਾਮੇਸ਼ਵਰਮ ਦੀ ਸਥਾਪਨਾ ਦੇ ਦ੍ਰਿਸ਼ਾਂ ਦਾ ਭਾਵਪੂਰਨ ਮੰਚਨ ਕੀਤਾ ਗਿਆ। ਸਮਾਗਮ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਕੌਂਸਲਰ ਰਮਨ ਸ਼ਰਮਾ, ਰੋਮੀ ਚੋਪੜਾ, ਅਸ਼ੋਕ ਮਨਚੰਦਾ, ਸੰਜੀਵ ਨਾਰੰਗ ਐਮਡੀ ਸੁਖਮਨੀ ਹਸਪਤਾਲ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਹਰੀਸ਼ ਤਾਂਗਰਾ ਨੇ ਸ਼ਿਰਕਤ ਕੀਤੀ। ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਰਾਮਾਇਣ ਜੀ ਦੀ ਪੰਡਿਤ ਭੁਪਿੰਦਰ ਸ਼ਰਮਾ ਨੇ ਵਿਧੀਵਤ ਪੂਜਾ-ਅਰਚਨਾ ਕਰਵਾਈ। ਮਹਿਮਾਨਾਂ ਨੇ ਆਰਤੀ ਕਰਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਸ੍ਰੀ ਰਾਮਲੀਲਾ ਸਿਰਫ਼ ਧਾਰਮਿਕ ਮੰਚਨ ਨਹੀਂ, ਸਗੋਂ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਜੀਵੰਤ ਪਾਠਸ਼ਾਲਾ ਹੈ। ਪ੍ਰਭੂ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚਾਈ, ਮਰਿਆਦਾ, ਤਿਆਗ, ਭਾਈਚਾਰੇ ਅਤੇ ਫ਼ਰਜ਼ਾਂ ਪ੍ਰਤੀ ਸਮਰਪਣ ਦੀ ਸਿੱਖਿਆ ਦਿੰਦਾ ਹੈ। ਮੰਚਨ ਦੌਰਾਨ ਸੁਗਰੀਵ ਅਤੇ ਜਾਮਵੰਤ ਦੀ ਅਗਵਾਈ ਹੇਠ ਵਾਨਰ ਸੈਨਾ ਵੱਲੋਂ ਰਾਮ ਸੇਤੂ ਦੀ ਉਸਾਰੀ, ਵਿਭੀਸ਼ਣ ਦੀ ਸ਼ਰਨਾਗਤੀ ਅਤੇ ਪ੍ਰਭੂ ਸ੍ਰੀ ਰਾਮ ਵੱਲੋਂ ਰਾਮੇਸ਼ਵਰਮ ਦੀ ਸਥਾਪਨਾ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਕਲੱਬ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਸੰਗੀਤ ਨਿਰਦੇਸ਼ਕ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਸ੍ਰੀ ਰਾਮ ਦੀ ਭੂਮਿਕਾ ਅਰੁਣ ਵਰਮਾ, ਲਕਸ਼ਮਣ ਦੀ ਚਰਨਜੀਤ ਸ਼ਰਮਾ, ਅੰਗਦ ਦੀ ਰੋਹਿਤ, ਜਾਮਵੰਤ ਦੀ ਰਿਦਮ ਸੇਠੀ, ਸੁਗਰੀਵ ਦੀ ਵੈਭਵ, ਹਨੂਮਾਨ ਦੀ ਰਾਮ ਸ਼ਰਮਾ, ਮੇਘਨਾਥ ਦੀ ਦਮਨ, ਰਾਵਣ ਦੀ ਵਿਸ਼ਾਲ ਅਤੇ ਵਿਭੀਸ਼ਣ ਦੀ ਉੱਜਵਲ ਨੇ ਬਾਖੂਬੀ ਨਿਭਾਈ। ਇਸ ਮੌਕੇ ਸੁਖਦੇਵ ਰਾਜ ਅਨੇਜਾ, ਰੋਹਿਤ ਬਾਂਸਲ, ਗੁਰਪ੍ਰੀਤ ਸਿੰਘ ਭੀਤਾ, ਚੈਰੀ ਸਦਿਓੜਾ, ਜਸਵਿੰਦਰ ਸਿੰਘ ਗਿੱਲ, ਵਿਬੇਕ ਚੌਧਰੀ, ਸਤਨਾਮ ਸਿੰਘ, ਲਖਵਿੰਦਰ ਸਿੰਘ ਭੋਲਾ, ਗੁਰਨਾਮ ਸਿੰਘ, ਨਿਤੀਸ਼ ਕੁਮਾਰ ਗੋਲੂ, ਰੂਬਲ ਵਿਰਦੀ ਤੋਂ ਇਲਾਵਾ ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਜੋਗਿੰਦਰ ਪਾਲ ਕੋਰੀ, ਡਾਇਰੈਕਟਰ ਕ੍ਰਿਸ਼ਨ ਹਾਂਡਾ, ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ, ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਧਰਮਿੰਦਰ ਸਚਦੇਵਾ, ਅਭਿਸ਼ੇਕ, ਕੁਲਦੀਪ ਸ਼ਰਮਾ, ਮੰਨਤ ਜੈਨ ਅਤੇ ਡਾ. ਟਿੰਕੂ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।