ਨਸ਼ਿਆਂ ਦੇ ਕੋਹੜ ਨੇ ਪੰਜਾਬ ਦੀ ਜਵਾਨੀ ਨੂੰ ਨਿਗਲਿਆ, ਸਰਕਾਰ ਜਵਾਬ ਦੇਵੇ : ਹਰਸਿਮਰਤ ਬਾਦਲ ਨਸ਼ਿਆਂ ਦੇ ਕੋਹੜ ਨੇ ਪੰਜਾਬ ਦੀ ਜਵਾਨੀ ਨੂੰ ਨਿਗਲਿਆ, ਸਰਕਾਰ ਜਵਾਬ ਦੇਵੇ :ਹਰਸਿਮਰਤ ਬਾਦਲ
Publish Date: Fri, 09 Oct 2026 05:43 PM (IST)
Updated Date: Fri, 09 Oct 2026 05:44 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ, ਮਹਿਲਾਵਾਂ ਨਾਲ ਕੀਤੇ ਵਾਅਦਿਆਂ ਅਤੇ ਲੋਕਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿੱਢੀ ‘ਪੰਜਾਬ ਬਚਾਓ ਯਾਤਰਾ-ਮਾਵਾਂ ਧੀਆਂ ਨੂੰ ਇਨਸਾਫ਼ ਦਿਵਾਓ’ਮੁਹਿੰਮ ਤਹਿਤ ਜ਼ੀਰਾ ਦੇ ਫਿਰੋਜ਼ਪੁਰ ਰੋਡ ਸਥਿਤ ਸ਼ਹਿਨਸ਼ਾਹ ਪੈਲੇਸ ਵਿਖੇ ਵਿਸ਼ਾਲ ਰੈਲੀ ਕਰਵਾਈ ਗਈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ’ਤੇ ਘੇਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਅੱਜ ਸਭ ਤੋਂ ਵੱਡੀ ਚੁਣੌਤੀ ਹੈ। ਨਸ਼ਿਆਂ ਦੀ ਦਲਦਲ ਨੇ ਅਣਗਿਣਤ ਪਰਿਵਾਰਾਂ ਨੂੰ ਚਿੰਤਾ ਅਤੇ ਦੁੱਖ ਵਿੱਚ ਧੱਕ ਦਿੱਤਾ ਹੈ,ਮਾਵਾਂ ਆਪਣੇ ਪੁੱਤਰਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਦਾਅਵੇ ਨਹੀਂ, ਸਗੋਂ ਠੋਸ, ਪ੍ਰਭਾਵਸ਼ਾਲੀ ਅਤੇ ਨਤੀਜਾਮੁਖੀ ਕਾਰਵਾਈ ਦੀ ਲੋੜ ਹੈ।ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ।ਉਨ੍ਹਾਂ ਮਹਿਲਾਵਾਂ ਨਾਲ ਕੀਤੇ ਵਿੱਤੀ ਵਾਅਦੇ ਦਾ ਮੁੱਦਾ ਉਠਾਉਂਦਿਆਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਵਾਅਦੇ ਅਨੁਸਾਰ ਰਕਮ ਨਹੀਂ ਦਿੱਤੀ ਗਈ।ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਆਖ਼ਰੀ ਸਮੇਂ ਕੁਝ ਹਜ਼ਾਰ ਰੁਪਏ ਦੇ ਕੇ ਲੁਭਾਇਆ ਨਹੀਂ ਜਾ ਸਕਦਾ ਅਤੇ ਹੁਣ ਔਰਤਾਂ ਸਭ ਕੁਝ ਸਮਝ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਹੱਕਾਂ ਅਤੇ ਭਖਦੇ ਮਸਲਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ।ਉਨ੍ਹਾਂ ‘ਆਪ’ ਸਰਕਾਰ ਨੂੰ ਸੱਤਾ ਤੋਂ ਹਟਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਪੰਜਾਬ ਦੇ ਹਰ ਘਰ ਨਾਲ ਜੁੜਿਆ ਗੰਭੀਰ ਮਸਲਾ ਬਣ ਚੁੱਕੀ ਹੈ। ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨਾਲ ਵਾਅਦਾ ਕੀਤਾ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਤੇ 1ਲੱਖ ਰੁਪਏ ਸ਼ਗਨ ਸਕੀਮ,31ਹਜਾਰ ਰੁਪਏ ਪੈਨਸ਼ਨ,ਲੋੜਵੰਦਾਂ ਨੂੰ ਘਰ ਅਤੇ ਨੰਨ੍ਹਈ ਛਾਂ ਪਿੰਡ-ਪਿੰਡ ਮੁਫਤ ਸਿਲਾਈ ਸੈਂਟਰ ਖੋਲੇ ਜਾਣਗੇ ਇਸ ਮੌਕੇ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਰੈਲੀ ਵਿੱਚ ਮਹਿਲਾਵਾਂ ਦੀ ਵੱਡੀ ਸ਼ਮੂਲੀਅਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਔਰਤਾਂ ਪੈਸਿਆਂ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ।ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਹਜ਼ਾਰ-ਪੰਦਰਾਂ ਸੌ ਰੁਪਏ ਦੇ ਕੇ ਮਹਿਲਾਵਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੰਜਾਬ ਦੀਆਂ ਮਹਿਲਾਵਾਂ ਆਪਣੇ ਹੱਕਾਂ ਅਤੇ ਭਵਿੱਖ ਪ੍ਰਤੀ ਜਾਗਰੂਕ ਹਨ। ਅੰਤ ਵਿੱਚ ਹਰਪ੍ਰੀਤ ਸਿੰਘ ਹੀਰੋ ਨੇ ਰੈਲੀ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਇਸ ਮੌਕੇ ਹਾਜ਼ਿਰ ਹਰਬੰਸ ਕੌਰ ਹੀਰੋ, ਵੀਰਪਾਲ ਕੌਰ ਹੀਰੋ, ਨਵਰੀਤ ਕੌਰ ਹੀਰੋ,ਜਸਵਿੰਦਰ ਕੌਰ ਹਲਕਾ ਪ੍ਰਧਾਨ, ਪ੍ਰਿੰਸੀਪਲ ਸਤਬੀਰ ਕੌਰ ਪ੍ਰਚਾਰ ਸਕੱਤਰ,ਵੀਰਪਾਲ ਕੌਰ ਸਰਕਲ ਪ੍ਰਧਾਨ,ਕਰਮਜੀਤ ਕੌਰ ਸੀਨੀਅਰ ਮੀਤ ਪ੍ਰਧਾਨ,ਗੁਰਮੀਤ ਕੌਰ ਸਰਕਲ ਪ੍ਰਧਾਨ,ਕਰਮਜੀਤ ਕੌਰ ਸਰਕਲ ਪ੍ਰਧਾਨ, ਜਸਵਿੰਦਰ ਕੌਰ ਸਰਕਲ ਪ੍ਰਧਾਨ, ਦਵਿੰਦਰਜੀਤ ਕੌਰ ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਸੁਖਦੇਵ ਬਿੱਟੂ ਵਿੱਜ,ਸਰਕਲ ਪ੍ਰਧਾਨ ਜਸਵੰਤ ਸਿੰਘ ਸੋਭਾ,ਸਰਕਲ ਪ੍ਰਧਾਨ ਗੁਰਬਕਸ਼ ਸਿੰਘ ਰਟੋਲ, ਸਰਕਲ ਪ੍ਰਧਾਨ ਮਹਿੰਦਰ ਸਿੰਘ ਲਹਿਰਾ,ਸਰਕਲ ਪ੍ਰਧਾਨ ਕੁਲਦੀਪ ਸਿੰਘ ਬੰਬ, ਸੁਖਮੰਦਰ ਸਿੰਘ ਸੁਸ਼ਕ ਸਰਕਲ ਪ੍ਰਧਾਨ,ਜਸਵਿੰਦਰ ਸਿੰਘ ਭੁੱਲਰ ਸਰਕਲ ਪ੍ਰਧਾਨ, ਸਾਰਜ ਸਿੰਘ ਸਰਕਲ ਪ੍ਰਧਾਨ, ਆਸਾ ਸਿੰਘ ਸਰਕਲ ਪ੍ਰਧਾਨ, ਨਛੱਤਰ ਸਿੰਘ ਸੰਧੂ, ਡੈਲੀਗੇਟ ਪੰਜਾਬ, ਚਿਤਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ, ਪੀ ਏ ਸੀ. ਜਸਪਾਲ ਸਿੰਘ, ਕਰਮਜੀਤ ਸਿੰਘ ਸਨੇਰ, ਹਰਪ੍ਰੀਤ ਸਿੰਘ ਗੋਗੋਆਣੀ, ਬਲਕਾਰ ਸਿੰਘ ਪ੍ਰਧਾਨ ਬੀ ਸੀ ਵਿੰਗ, ਹਰਜਿੰਦਰ ਸਿੰਘ ਪ੍ਰਧਾਨ ਐ.ਸੀ ਵਿੰਗ, ਲਖਬੀਰ ਸਿੰਘ ਕਿਲੀ ਗੁਦੇ, ਸ਼ਮਸ਼ੇਰ ਸਿੰਘ ਮਨਸੂਰਵਾਲ, ਸੁਖਵਿੰਦਰ ਸਿੰਘ ਜੌੜਾ, ਸੁਖਵਿੰਦਰ ਸਿੰਘ ਸੰਧੂ, ਗੋਲਡੀ ਵਿਰਕਾਂ ਵਾਲੀ, ਜਤਿੰਦਰ ਸਿੰਘ, ਅਮਨਜੀਤ ਸਿੰਘ, ਰਣਜੀਤ ਸਿੰਘ, ਅਜੈ ਸੋਈ ਆਦਿ ਹਾਜ਼ਰ ਸਨ।