ਤੀਜੇ ਦਿਨ ਧਰਨਾ, ਮੱਲਾਂਵਾਲਾ–ਫਿਰੋਜ਼ਪੁਰ ਰੋਡ ਦਾ ਕੰਮ ਸ਼ੁਰੂ
ਤੀਜੇ ਦਿਨ ਖਤਮ ਹੋਇਆ ਧਰਨਾ, ਲਗਾਤਾਰ ਹਾਦਸਿਆਂ ਤੋਂ ਬਾਅਦ ਮੱਲਾਂਵਾਲਾ–ਫਿਰੋਜ਼ਪੁਰ ਰੋਡ ਦਾ ਕੰਮ ਸ਼ੁਰੂ
Publish Date: Fri, 13 Feb 2026 03:34 PM (IST)
Updated Date: Fri, 13 Feb 2026 03:36 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਮੱਲਾਂਵਾਲਾ–ਫਿਰੋਜ਼ਪੁਰ ਰੋਡ ’ਤੇ ਲਗਾਤਾਰ ਹੋ ਰਹੇ ਹਾਦਸਿਆਂ ਅਤੇ ਲੰਬੇ ਸਮੇਂ ਤੋਂ ਰੁਕੇ ਪਏ ਨਿਰਮਾਣ ਕਾਰਨ ਲੱਗਿਆ ਧਰਨਾ ਤੀਜੇ ਦਿਨ ਸ਼ਾਮ ਕਰੀਬ 6 ਵਜੇ ਸਮਾਪਤ ਹੋ ਗਿਆ। ਇਹ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੱਗਿਆ ਹੋਇਆ ਸੀ। ਧਰਨੇ ਦੌਰਾਨ ਲੋਕਾਂ ਨੇ ਸੜਕ ਦੀ ਮਾੜੀ ਹਾਲਤ ਅਤੇ ਹੋ ਰਹੇ ਹਾਦਸਿਆਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਮੌਕੇ ’ਤੇ ਪਹੁੰਚੇ ਐਸਡੀਓ ਹਰਜਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਵਿਕਾਸ ਨੇ ਵਿਸ਼ਵਾਸ ਦਵਾਇਆ ਕਿ 21–22 ਫਰਵਰੀ ਤੱਕ ਸੜਕ ’ਤੇ ਲੁੱਕ ਦੀ ਪਹਿਲੀ ਪਰਤ ਪਾ ਦਿੱਤੀ ਜਾਵੇਗੀ। ਕਰੀਬ ਤਿੰਨ ਸਾਲ ਤੋਂ ਬਣ ਰਹੀ ਇਸ ਸੜਕ ’ਤੇ ਕਈ ਹਾਦਸੇ ਹੋ ਚੁੱਕੇ ਹਨ, ਜਿਸ ਨਾਲ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਸੀ। ਫਿਲਹਾਲ ਮੱਲਾਂਵਾਲਾ ਤੋਂ ਫਿਰੋਜ਼ਪੁਰ ਰੋਡ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਉਮੀਦ ਹੈ ਕਿ ਜਲਦ ਸੜਕ ਤਿਆਰ ਹੋ ਜਾਵੇਗੀ ਅਤੇ ਹਾਦਸਿਆਂ ਤੇ ਰੋਕ ਲੱਗੇਗੀ।