‘ਲੰਕਾ ਦਹਨ’ ਲੀਲ੍ਹਾ ਦੌਰਾਨ ਗੂੰਜੇ ‘ਜੈ ਸ਼੍ਰੀ ਰਾਮ ਦੇ ਜੈਕਾਰੇ’ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜੀ ਲੰਕਾ ਦਹਨ ਲੀਲਾ
Publish Date: Fri, 16 Oct 2026 03:21 PM (IST)
Updated Date: Fri, 16 Oct 2026 03:24 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਸਰਾਏ ਲਾਲਾ ਸਾਵਨ ਮੱਲ ਵਿਖੇ ਸ਼ਰਧਾ, ਭਗਤੀ ਅਤੇ ਧਾਰਮਿਕ ਉਤਸ਼ਾਹ ਦਾ ਅਜਿਹਾ ਅਲੌਕਿਕ ਮਾਹੌਲ ਸਿਰਜਿਆ ਗਿਆ ਕਿ ਸ੍ਰੀ ਰਾਮ ਭਗਤੀ ਵਿੱਚ ਲੀਨ ਦਰਸ਼ਕਾਂ ਦੇ ਮੁਖੋਂ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਦੀ ਗੂੰਜ ਉੱਠੀ। ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ 12ਵੇਂ ਦਿਨ ਹਨੂਮਾਨ ਜੀ ਵੱਲੋਂ ਲੰਕਾ ਦਹਨ ਦੀ ਲੀਲਾ ਦਾ ਭਾਵਪੂਰਤ ਮੰਚਨ ਕੀਤਾ ਗਿਆ। ਕਲਾਕਾਰਾਂ ਦੀ ਜੀਵੰਤ ਅਦਾਕਾਰੀ ਨੇ ਦਰਸ਼ਕਾਂ ਨੂੰ ਤ੍ਰੇਤਾ ਯੁੱਗ ਦੀਆਂ ਯਾਦਾਂ ਨਾਲ ਜੋੜਦਿਆਂ ਧਰਮ, ਸੱਚਾਈ ਅਤੇ ਪ੍ਰਭੂ ਪ੍ਰਤੀ ਅਟੁੱਟ ਸਮਰਪਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਸ੍ਰੀ ਵੈਸ਼ਨੋ ਭਜਨ ਮੰਡਲੀ ਟਰੱਸਟ ਦੇ ਪ੍ਰਧਾਨ ਕੁਲਭੂਸ਼ਨ ਸ਼ਰਮਾ, ਅਮਰੀਕ ਸਿੰਘ ਵਧੌਣ ਉਪ ਪ੍ਰਧਾਨ, ਮਨੋਜ ਕੁਮਾਰ ਮੌਜੀ ਸੈਕਟਰੀ, ਯਸ਼ਪਾਲ ਚੌਧਰੀ ਮਹੰਤ, ਵਿੱਕੀ ਰਾਜਪੂਤ ਕੈਸ਼ੀਅਰ, ਰਾਜੇਸ਼ ਮਿੱਤਲ, ਰਾਜੇਸ਼ ਗਰੋਵਰ (ਮਿੱਠਾ), ਮੰਨਤ ਜੈਨ, ਮੰਨੂ ਰਠੌਰ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਰਾਮਾਇਣ ਜੀ ਦੀ ਪੰਡਿਤ ਭੁਪਿੰਦਰ ਸ਼ਰਮਾ ਨੇ ਵਿਧੀਵਤ ਪੂਜਾ-ਅਰਚਨਾ ਕਰਵਾਈ। ਉਪਰੰਤ ਮਹਿਮਾਨਾਂ ਨੇ ਆਰਤੀ ਕਰਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੰਚਨ ਦੌਰਾਨ ਹਨੂਮਾਨ ਜੀ ਦਾ ਅਸ਼ੋਕ ਵਾਟਿਕਾ ਵਿੱਚ ਮਾਤਾ ਸੀਤਾ ਨਾਲ ਮਿਲਣਾ, ਪ੍ਰਭੂ ਸ੍ਰੀ ਰਾਮ ਦਾ ਸੰਦੇਸ਼ ਦੇਣਾ, ਅਕਸ਼ੇ ਕੁਮਾਰ ਨਾਲ ਯੁੱਧ ਅਤੇ ਮੇਘਨਾਥ ਵੱਲੋਂ ਬ੍ਰਹਮ ਅਸਤਰ ਨਾਲ ਬੰਦੀ ਬਣਾਏ ਜਾਣ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਿਆ। ਰਾਵਣ ਦੇ ਦਰਬਾਰ ਵਿੱਚ ਹਨੂਮਾਨ ਜੀ ਨੂੰ ਮੌਤ ਦੀ ਸਜ਼ਾ ਦੇਣ ਦੇ ਫ਼ੈਸਲੇ ਮਗਰੋਂ ਵਿਭੀਸ਼ਣ ਨੇ ਦੂਤ ਨੂੰ ਮਾਰਨ ਦੀ ਬਜਾਏ ਉਸ ਦੀ ਪੂਛ ਨੂੰ ਅੱਗ ਲਾਉਣ ਦਾ ਸੁਝਾਅ ਦਿੱਤਾ। ਇਸ ਉਪਰੰਤ ਹਨੂਮਾਨ ਜੀ ਵੱਲੋਂ ਲੰਕਾ ਦਹਨ ਦਾ ਦ੍ਰਿਸ਼ ਪੇਸ਼ ਕੀਤਾ ਗਿਆ, ਜਿਸ ਦੌਰਾਨ ਜੈਕਾਰਿਆਂ ਨਾਲ ਸਮੁੱਚਾ ਪੰਡਾਲ ਗੂੰਜ ਉੱਠਿਆ। ਇਸ ਮੌਕੇ ਗੌਰਵ ਖੰਨਾ, ਸੋਨੂ ਗੁਜਰਾਲ, ਵਨੀਤਾ ਝਾਂਜੀ, ਜੋਗਿੰਦਰ ਪਾਲ ਕੋਰੀ ਅਤੇ ਕਲੱਬ ਮੈਂਬਰਾਂ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਸੰਗੀਤ ਨਿਰਦੇਸ਼ਕ ਕੁਲਭੂਸ਼ਨ ਸ਼ਰਮਾ ਨੇ ਕਲਾਕਾਰਾਂ ਦੀਆਂ ਭੂਮਿਕਾਵਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਰਾਮ ਦੀ ਭੂਮਿਕਾ ਅਰੁਣ ਵਰਮਾ, ਤ੍ਰਿਜਟਾ ਰਿਸ਼ਬ, ਦਰਮੁਖੀ ਨਵੀਨ, ਹਨੂਮਾਨ ਰਾਮ ਸ਼ਰਮਾ, ਸੀਤਾ ਫਾਰਿਤ, ਰਾਵਣ ਵਿਸ਼ਾਲ, ਮੇਘਨਾਥ ਦਮਨ ਸ਼ਰਮਾ, ਅਕਸ਼ੇ ਕੁਮਾਰ ਚਾਂਦ ਸ਼ਰਮਾ, ਮੰਤਰੀ ਮਾਸਟਰ ਰਾਮ, ਅੰਸ਼ ਅਮਿਤ, ਰਕੇਸ਼ ਕਨਨ ਅਤੇ ਮਾਲੀ ਦੀ ਭੂਮਿਕਾ ਆਕਾਸ਼, ਨਵੀਨ ਤੇ ਰਿਦਮ ਸੇਠੀ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਧਾਨ ਜੋਗਿੰਦਰ ਪਾਲ ਕੋਰੀ ਡਾਇਰੈਕਟਰ ਕ੍ਰਿਸ਼ਨ ਹਾਂਡਾ, ਮਿਊਜਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ, ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਧਰਮਿੰਦਰ ਸਚਦੇਵਾ, ਅਭਿਸ਼ੇਕ, ਮੰਨਤ ਜੈਨ, ਡਾ. ਟਿੰਕੂ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।