- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਿਕਟ ਚੈਕਿੰਗ ਸਟਾਫ ਦੀ ਇਮਾਨਦਾਰੀ ਨੇ ਜਿੱਤਿਆ ਯਾਤਰੀ ਦਾ ਦਿਲ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਰੇਲਵੇ ਦੇ ਟਿਕਟ ਚੈਕਿੰਗ ਸਟਾਫ ਨੇ ਇੱਕ ਯਾਤਰੀ ਦਾ ਕੀਮਤੀ ਸਾਮਾਨ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਅਨੁਸਾਰ 6 ਸਤੰਬਰ ਨੂੰ ਰੇਲਗੱਡੀ ਨੰਬਰ 12013, ਨਵੀਂ ਦਿੱਲੀ–ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਵਿੱਚ ਟੀਟੀਆਈ ਦਿਨੇਸ਼ ਕੁਮਾਰ ਤੇ ਟੀਟੀਆਈ ਚਰਨਜੀਤ ਸਿੰਘ ਸੰਧੂ ਨੂੰ ਇੱਕ ਕਾਲੇ ਰੰਗ ਦਾ ਬੈਗ ਮਿਲਿਆ। ਬੈਗ ’ਚ ਐਪਲ ਦਾ ਮੋਬਾਈਲ ਫੋਨ, ਹੀਰੇ ਦੀਆਂ ਵਾਲੀਆਂ ਦਾ ਇੱਕ ਜੋੜਾ ਤੇ 10,000 ਰੁਪਏ ਦੀ ਨਕਦੀ ਮੌਜ਼ੂਦ ਸੀ। ਉਕਤ ਰੇਲਵੇ ਸਟਾਫ ਨੇ ਤੁਰੰਤ ਯਾਤਰੀ ਦਾ ਮੋਬਾਈਲ ਨੰਬਰ ਪ੍ਰਾਪਤ ਕਰ ਉਸ ਨਾਲ ਸੰਪਰਕ ਕੀਤਾ। ਯਾਤਰੀ ਦੀ ਸਹਿਮਤੀ ਤੋਂ ਬਾਅਦ ਬੈਗ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਜਿਉਂ ਦੀ ਤਿਉਂ ਹਾਲਤ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉਸ ਦੇ ਪਰਿਵਾਰਕ ਮੈਂਬਰ ਦੇ ਹਵਾਲੇ ਕਰ ਦਿੱਤਾ ਗਿਆ। ਆਪਣਾ ਕੀਮਤੀ ਸਮਾਨ ਵਾਪਸ ਮਿਲਣ ’ਤੇ ਯਾਤਰੀ ਨੇ ਰੇਲਵੇ ਸਟਾਫ ਦੀ ਤੁਰੰਤ ਕਾਰਵਾਈ, ਇਮਾਨਦਾਰੀ ਅਤੇ ਫਰਜ਼ ਪ੍ਰਤੀ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਦੋਵੇਂ ਰੇਲਵੇ ਕਰਮਚਾਰੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਕੜੀ ਮਿਹਨਤ, ਇਮਾਨਦਾਰੀ ਅਤੇ ਫਰਜ਼ ਪ੍ਰਤੀ ਸਮਰਪਣ ਸਦਕਾ ਹੀ ਰੇਲ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਖਦ ਯਾਤਰਾ ਦਾ ਅਨੁਭਵ ਮਿਲਦਾ ਹੈ।