ਸ਼੍ਰੀਮਦ ਭਾਗਵਤ ਕਥਾ; ਪੰਜਵੇਂ ਦਿਨ ਭਗਵਾਨ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਵਰਨਣ ਸ਼੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਭਗਵਾਨ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਹੋਇਆ ਵਰਨਣ
Publish Date: Mon, 27 Jul 2026 04:03 PM (IST)
Updated Date: Mon, 27 Jul 2026 04:03 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸਿੱਧ ਸਮਾਧੀ ਧਾਮ ਸ਼ੰਕਰਪੁਰੀ ਵਿਖੇ ਸੁਆਮੀ ਕਮਲ ਪੁਰੀ ਦੀ ਪ੍ਰਧਾਨਗੀ ਹੇਠ ਚੱਲ ਰਹੇ ‘ਮੇਲਾ ਵਿਆਸ ਪੂਜਾ’ ਅਤੇ ਸ਼੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ, ਕਥਾਵਾਚਕ ਅਸ਼ਵਨੀ ਸ਼ਾਸਤਰੀ ਨੇ ਭਗਵਾਨ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਵਰਣਨ ਕਰਦਿਆਂ ਕਿਹਾ ਕਿ ਕੰਸ ਨੇ ਕ੍ਰਿਸ਼ਨ ਦੇ ਜਨਮ ਤੋਂ ਬਾਅਦ, ਆਪਣੇ ਰਾਜ ਦੀ ਸਭ ਤੋਂ ਸ਼ਕਤੀਸ਼ਾਲੀ ਰਾਕਸ਼ਸ ਪੂਤਨਾ ਨੂੰ ਉਸਨੂੰ ਮਾਰਨ ਲਈ ਭੇਜਿਆ। ਪੂਤਨਾ ਨੇ ਆਪਣਾ ਭੇਸ ਬਦਲ ਕਿ ਭਗਵਾਨ ਕ੍ਰਿਸ਼ਨ ਨੂੰ ਆਪਣਾ ਜ਼ਹਿਰੀਲਾ ਦੁੱਧ ਪਿਆਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਭਗਵਾਨ ਕ੍ਰਿਸ਼ਨ ਨੇ ਉਸਨੂੰ ਮਾਰ ਦਿੱਤਾ। ਇਸ ਤੋਂ ਬਾਅਦ, ਕਾਰਤਿਕ ਮਹੀਨੇ ਵਿੱਚ, ਬ੍ਰਜ ਦੇ ਲੋਕਾਂ ਨੇ ਭਗਵਾਨ ਇੰਦਰ ਨੂੰ ਖੁਸ਼ ਕਰਨ ਲਈ ਇੱਕ ਪੂਜਾ ਸਮਾਰੋਹ ਦੀ ਤਿਆਰੀ ਕੀਤੀ। ਭਗਵਾਨ ਕ੍ਰਿਸ਼ਨ ਨੇ ਉਨ੍ਹਾਂ ਨੂੰ ਭਗਵਾਨ ਇੰਦਰ ਦੀ ਪੂਜਾ ਕਰਨ ਤੋਂ ਮਨਾ ਕੀਤਾ ਅਤੇ ਉਨ੍ਹਾਂ ਨੂੰ ਗੋਵਰਧਨ ਮਹਾਰਾਜ ਦੀ ਪੂਜਾ ਕਰਨ ਲਈ ਕਿਹਾ। ਇਹ ਸੁਣ ਕੇ, ਭਗਵਾਨ ਇੰਦਰ ਗੁੱਸੇ ਵਿੱਚ ਆ ਗਏ ਅਤੇ ਭਾਰੀ ਮੀਂਹ ਵਰ੍ਹਾਇਆ, ਜਿਸ ਨਾਲ ਬ੍ਰਜ ਦੇ ਸਾਰੇ ਵਾਸੀ ਪਰੇਸ਼ਾਨ ਹੋ ਗਏ। ਭਾਰੀ ਮੀਂਹ ਦੇਖ ਕੇ, ਭਗਵਾਨ ਕ੍ਰਿਸ਼ਨ ਨੇ ਗੋਵਰਧਨ ਪਹਾੜ ਨੂੰ ਆਪਣੀ ਛੋਟੀ ਉਂਗਲੀ ਤੇ ਚੁੱਕਿਆ ਅਤੇ ਪੂਰੇ ਨਗਰ ਵਾਸੀਆਂ ਨੂੰ ਪਹਾੜ ਦੇ ਥੱਲੇ ਬੁਲਾ ਲੈਂਦੇ ਹਨ। ਹਾਰ ਕੇ, ਇੰਦਰ ਨੇ ਇਕ ਹਫ਼ਤੇ ਬਾਅਦ ਮੀਂਹ ਰੋਕ ਦਿੱਤਾ। ਇਸ ਤੋਂ ਬਾਅਦ, ਬ੍ਰਜ ਵਾਸੀਆਂ ਨੇ ਭਗਵਾਨ ਕ੍ਰਿਸ਼ਨ ਅਤੇ ਗੋਵਰਧਨ ਮਹਾਰਾਜ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਭਗਵਾਨ ਨੂੰ ਛਪੰਜਾ ਪ੍ਰਕਾਰ ਦਾ ਭੋਗ ਭੇਟ ਕੀਤਾ ਗਿਆ। ਇਸ ਮੌਕੇ ਸੁਆਮੀ ਲਾਲ ਬਾਬਾ, ਕੁਲਦੀਪ ਸ਼ਰਮਾ ਕੋਟਕਪੂਰਾ, ਜੋਗਿੰਦਰ ਪਾਲ ਕੋਰੀ ਸੁਪਰਡੈਂਟ, ਗੁਰਪ੍ਰੀਤ ਸਿੰਘ ਸੇਖੋ ਸਮਾਜ ਸੇਵੀ, ਆਸ਼ੂ ਸਚਦੇਵਾ, ਤਿਲਕ ਰਾਜ ਧਵਨ ਫਿਰੋਜ਼ਪੁਰ, ਚੇਅਰਮੈਨ ਵਿਜੇ ਕਾਲੜਾ, ਸੰਜੀਵ ਧਵਨ ਦਿੱਲੀ, ਰੂਪ ਲਾਲ ਵੱਤਾ ਤਲਵੰਡੀ ਭਾਈ, ਤਰਸੇਮ ਲਾਲ ਵੱਤਾ, ਤਲਵੰਡੀ ਭਾਈ, ਸਤਪਾਲ ਬਾਂਸਲ ਤਲਵੰਡੀ ਭਾਈ, ਰਾਕੇਸ਼ ਕੁਮਾਰ ਗੁਪਤਾ ਤਲਵੰਡੀ ਭਾਈ, ਸੇਵਾਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ,ਸੰਦੀਪ ਗੋਇਲ, ਸੇਵਾ ਮੁਕਤ ਤਹਿਸੀਲਦਾਰ ਪੁਰਸੋ਼ਤਮ ਸ਼ਰਮਾ, ਜਨਕ ਰਾਜ ਗੌਤਮ, ਸੰਜੀਵ ਕੱਕੜ ਫਰੀਦਕੋਟ, ਦੀਪਾ ਕੰਡਾ, ਜਨਕ ਰਾਜ ਝਾਂਭ, ਰਵੀ ਗਰੋਵਰ, ਸੁਰਿੰਦਰ ਸ਼ਰਮਾ, ਸੁਖਦੇਵ ਬਿੱਟੂ ਵਿੱਜ, ਸੁਰਿੰਦਰ ਕੁਮਾਰ, ਦਲਜੀਤ ਰਾਏ ਕਾਲੀਆ, ਸੁਰਿੰਦਰ ਕੁਮਾਰ, ਰਜਿੰਦਰ ਪੀ ਏ, ਨੀਲਕੰਠ ਸ਼ਰਮਾ, ਸੁਮਨ ਗੌਤਮ ਆਦਿ ਹਾਜਰ ਸਨ। ਇਸ ਮੌਕੇ ਅਟੁੱਟ ਲੰਗਰ ਵਰਤਾਇਆ ਗਿਆ।