
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਬਾਜੀਦਪੁਰ ਇਕ ਵਿਅਕਤੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਸਬੰਧ ਵਿਚ ਸਾਇਬਰ ਕਰਾਇਮ ਪੁਲਿਸ ਨੇ ਅਣਪਛਾਤੇ ਸਾਈਬਰ ਅਪਰਾਧੀਆਂ ਖਿਲਾਫ 308, 319(2), 318(4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਬਾਜੀਦਪੁਰ ਇਕ ਵਿਅਕਤੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਸਬੰਧ ਵਿਚ ਸਾਇਬਰ ਕਰਾਇਮ ਪੁਲਿਸ ਨੇ ਅਣਪਛਾਤੇ ਸਾਈਬਰ ਅਪਰਾਧੀਆਂ ਖਿਲਾਫ 308, 319(2), 318(4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਬੀਰ ਸਿੰਘ ਵੱਲੋਂ ਉਸ ਨੂੰ ਮੋਬਾਈਲ ਨੰਬਰ 91517-57191 ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਸ ਦੇ ਭਰਾ ਕੋਲੋਂ ਅਸਲੇਦੀ ਵੀਡੀਓ ਵਾਇਰਲ ਹੋਈ ਹੈ, ਜਿਸ ਕਰਕੇ ਪੁਲਿਸ ਨੇ ਉਸ ਨੂੰ ਫੜ ਲਿਆ ਹੈ। ਅਪਰਾਧੀਆਂ ਨੇ ਕੇਸ ਰਫ਼ਾ-ਦਫ਼ਾ ਕਰਨ ਬਦਲੇ 5,50,000 ਰੁਪਏ ਦੀ ਮੰਗ ਕੀਤੀ। ਇਸ ਡਰ ਦੇ ਮਾਰੇ ਕੁਲਬੀਰ ਸਿੰਘ ਨੇ ਆਪਣੇ ਖਾਤਾ ਨੰਬਰ 14442612000855 ਆਈਐੱਫਐੱਸਸੀ ਕੋਡ ਪੀਯੁਐੱਨਬੀ0144410 ਵਿੱਚੋਂ 1,00,000 ਰੁਪਏ ਤੁਰੰਤ ਟਰਾਂਸਫਰ ਕਰ ਦਿੱਤੇ। ਕੁਲਬੀਰ ਸਿੰਘ ਨੇ ਦੱਸਿਆ ਕਿ ਪੈਸੇ ਭੇਜਣ ਤੋਂ ਬਾਅਦ ਉਸ ਨੇ ਆਪਣੇ ਭਰਾ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਹ ਬਿਲਕੁਲ ਸਹੀ-ਸਲਾਮਤ ਆਪਣੀ ਡਿਊਟੀ ਕਰ ਰਿਹਾ ਸੀ। 1 ਲੱਖ ਰੁਪਏ ਦੀ ਠੱਗੀ ਦਾ ਅਹਿਸਾਸ ਹੋਣ ’ਤੇ ਉਸ ਨੇ 19 ਅਗਸਤ 2026 ਨੂੰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਨੰਬਰ 32508260032150 ਦਰਜ ਕਰਵਾਈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਟੇਟ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਵੱਲੋਂ ਮਿਤੀ 19 ਅਗਸਤ 2026 ਨੂੰ ਐੱਫਆਈਆਰ ਦਰਜ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।