- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕੰਪਿਊਟਰ ਐਪਲੀਕੇਸ਼ਨਜ਼ ਵਿਭਾਗ ਵੱਲੋਂ ਤਕਨੀਕੀ ਕੁਇੱਜ਼ ਮੁਕਾਬਲਾ ਕਰਵਾਇਆ ਗਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਦੇ ਕੰਪਿਊਟਰ ਐਪਲੀਕੇਸ਼ਨਜ਼ ਵਿਭਾਗ ਵੱਲੋਂ ਵਾਈਸ-ਚਾਂਸਲਰ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਦੀ ਸੁਚੱਜੀ ਅਗਵਾਈ ਹੇਠ ਇੱਕ ਤਕਨੀਕੀ ਕੁਇੱਜ਼ਮੁਕਾਬਲਾ ਕਰਵਾਇਆ ਗਿਆ। ਇਹ ਪ੍ਰੋਗਰਾਮ ਵਿਭਾਗ ਦੇ ਮੁਖੀ ਬਿੰਦੂ ਬਾਲਾ ਦੀ ਦੇਖ-ਰੇਖ ਹੇਠ ਫੈਕਲਟੀ ਮੈਂਬਰਾਂ ਅਮਰਦੀਪ ਚੋਪੜਾ, ਨਿਸ਼ਾ ਗੁਪਤਾ ਅਤੇ ਕੈਸਕੈਟ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ। ਇਸ ਮੁਕਾਬਲੇ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਤਕਨੀਕੀ ਗਿਆਨ, ਵਿਸ਼ਲੇਸ਼ਣਾਤਮਕ ਸੋਚ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਨੂੰ ਨਿਖਾਰਨਾ ਸੀ। ਇਸ ਪਲੇਟਫਾਰਮ ਰਾਹੀਂ ਵਿਦਿਆਰਥੀਆਂ ਨੇ ਸੂਚਨਾ ਤਕਨਾਲੋਜੀ, ਕੰਪਿਊਟਰ ਐਪਲੀਕੇਸ਼ਨਜ਼ ਅਤੇ ਖੇਤਰ ਵਿੱਚ ਆ ਰਹੇ ਨਵੇਂ ਰੁਝਾਨਾਂ ਨਾਲ ਸਬੰਧਤ ਆਪਣੇ ਗਿਆਨ ਨੂੰ ਪਰਖਿਆ। ਇਸ ਮੁਕਾਬਲੇ ਵਿੱਚ ਐੱਮ.ਸੀ.ਏ. ਅਤੇ ਬੀ.ਸੀ.ਏ. ਦੇ ਵਿਦਿਆਰਥੀਆਂ ਦੀਆਂ ਕੁੱਲ 11 ਟੀਮਾਂ (ਹਰੇਕ ਟੀਮ ਵਿੱਚ 5 ਵਿਦਿਆਰਥੀ) ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਵੱਖ-ਵੱਖ ਗੇੜਾਂ ਦੇ ਸਖ਼ਤ ਮੁਕਾਬਲੇ ਤੋਂ ਬਾਅਦ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ’ਚ ਪਹਿਲਾ ਸਥਾਨ ਜੈਸਿਕਾ ਐੱਮ.ਸੀ.ਏ. ਤੀਜਾ ਸਮੈਸਟਰ, ਕੋਮਲਪ੍ਰੀਤ ਸਿੱਧੂ ਐੱਮ.ਸੀ.ਏ. ਤੀਜਾ ਸਮੈਸਟਰ, ਰੂਹੀ ਐੱਮ.ਸੀ.ਏ. ਤੀਜਾ ਸਮੈਸਟਰ, ਦੇਵ ਬੀ.ਸੀ.ਏ. ਤੀਜਾ ਸਮੈਸਟਰ ਅਤੇ ਸ਼ਰਨਪ੍ਰੀਤ ਕੌਰ ਬੀ.ਸੀ.ਏ. ਤੀਜਾ ਸਮੈਸਟਰ ਨੇ ਹਾਸਲ ਕੀਤਾ। ਦੂਜਾ ਸਥਾਨ ਅਨਮੋਲ ਐੱਮ.ਸੀ.ਏ. ਤੀਜਾ ਸਮੈਸਟਰ, ਦਿਵਿਆ ਐੱਮ.ਸੀ.ਏ. ਪਹਿਲਾ ਸਮੈਸਟਰ, ਅੰਸ਼ਿਕਾ ਬੀ.ਸੀ.ਏ. ਤੀਜਾ ਸਮੈਸਟਰ, ਸਰਬਜੀਤ ਸਿੰਘ ਐੱਮ.ਸੀ.ਏ. ਪਹਿਲਾ ਸਮੈਸਟਰ ਅਤੇ ਪਲਕ ਐੱਮ.ਸੀ.ਏ. ਪਹਿਲਾ ਸਮੈਸਟਰ ਹਾਸਲ ਕੀਤਾ। ਤੀਜਾ ਸਥਾਨ ਗੁਰਨੂਰ ਬੀ.ਸੀ.ਏ. ਤੀਜਾ ਸਮੈਸਟਰ, ਸਰਬਜੀਤ ਸਿੰਘ ਬੀ.ਸੀ.ਏ. ਤੀਜਾ ਸਮੈਸਟਰ, ਅਨਮੋਲਦੀਪ ਬੀ.ਸੀ.ਏ. ਤੀਜਾ ਸਮੈਸਟਰ, ਜਸ਼ਨਪ੍ਰੀਤ ਸਿੰਘ ਬੀ.ਸੀ.ਏ. ਤੀਜਾ ਸਮੈਸਟਰ ਅਤੇ ਸ਼ਿਵਰਾਜ ਬੀ.ਸੀ.ਏ. ਤੀਜਾ ਸਮੈਸਟਰ ਹਾਸਲ ਕੀਤਾ।ਜੇਤੂ ਵਿਦਿਆਰਥੀਆਂ ਅਤੇ ਸਾਰੇ ਪ੍ਰਤੀਯੋਗੀਆਂ ਨੂੰ ਵਧਾਈ ਦਿੰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਅਕਾਦਮਿਕ ਤੇ ਤਕਨੀਕੀ ਗਤੀਵਿਧੀਆਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ, ਆਤਮ-ਵਿਸ਼ਵਾਸ ਵਧਾਉਣ ਅਤੇ ਭਵਿੱਖ ਦੀਆਂ ਪੇਸ਼ੇਵਰ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਮਾਗਮ ਦੇ ਅੰਤ ਵਿੱਚ ਜੇਤੂ ਟੀਮਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।