- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਗਣਨਾ ਦੇ ਕੰਮ ਲਈ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਸਰਦੀਆਂ ਦੌਰਾਨ ਪੂਰਾ ਦਿਨ ਦਿੱਤਾ ਜਾਵੇ: ਡੀ.ਟੀ.ਐੱਫ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤ ਦੀ ਜਨਗਣਨਾ-2027 ਸਬੰਧੀ ਜਨਗਣਨਾ ਦੇ ਕੰਮ ਵਿਚ ਲੱਗੇ ਅਧਿਆਪਕਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਨਿਯਮਤ ਡਿਊਟੀ ਦੇ ਸਮੇਂ ਵਿਚ ਅੱਧੇ ਦਿਨ ਦੀ ਛੋਟ ਦੇਣ ਸਬੰਧੀ ਜਾਰੀ ਪੱਤਰ ਦੇ ਮੱਦੇਨਜ਼ਰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ, ਵਿੱਤ ਸਕੱਤਰ ਅਮਿਤ ਸ਼ਰਮਾਂ, ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਜ਼ਿਲ੍ਹਾ ਆਗੂ ਰਾਜ ਕੁਮਾਰ ਮਹਿਰੋਕ, ਹਰਵਿੰਦਰ ਸਿੰਘ ਕੈਲਾਸ਼ ਨੇ ਸਾਥੀਆਂ ਸਮੇਤ ਮੰਗ ਕੀਤੀ ਜਾ ਰਹੀ ਹੈ ਕਿ ਸਰਦੀਆਂ ਦੇ ਮੌਸਮ ਦੌਰਾਨ, ਖ਼ਾਸ ਕਰਕੇ 1 ਦਸੰਬਰ ਤੋਂ 25 ਦਸੰਬਰ ਤੱਕ, ਜਨਗਣਨਾ ਦੇ ਕੰਮ ਲਈ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਜਾਂ ਸਬੰਧਤ ਵਿਭਾਗਾਂ ਤੋਂ ਪੂਰਾ ਦਿਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਜਨਗਣਨਾ ਦਾ ਮਹੱਤਵਪੂਰਨ ਕੰਮ ਨਿਰਧਾਰਤ ਸਮੇਂ ਅੰਦਰ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ। ਆਗੂਆਂ ਦਾ ਕਹਿਣਾ ਹੈ ਕਿ ਦਸੰਬਰ ਦੇ ਮਹੀਨੇ ਵਿਚ ਦਿਨ ਬਹੁਤ ਛੋਟੇ ਹੁੰਦੇ ਹਨ ਅਤੇ ਸੂਰਜ ਡੁੱਬਣ ਦਾ ਸਮਾਂ ਵੀ ਜਲਦੀ ਹੋ ਜਾਂਦਾ ਹੈ। ਅਜਿਹੇ ਹਾਲਾਤ ਵਿਚ ਜੇਕਰ ਅਧਿਆਪਕਾਂ ਨੂੰ ਅੱਧਾ ਦਿਨ ਆਪਣੇ ਸਕੂਲਾਂ ਵਿੱਚ ਡਿਊਟੀ ਕਰਨ ਤੋਂ ਬਾਅਦ ਜਨਗਣਨਾ ਦੇ ਕੰਮ ਲਈ ਜਾਣਾ ਪਵੇਗਾ, ਤਾਂ ਉਨ੍ਹਾਂ ਲਈ ਨਿਰਧਾਰਤ ਸਮੇਂ ਵਿੱਚ ਕੰਮ ਪੂਰਾ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਹੀਰਾ ਸਿੰਘ ਤੂਤ, ਦਵਿੰਦਰ ਨਾਥ, ਅਮਿਤ ਕੰਬੋਜ਼ ਬਾਜੇ ਕੇ, ਕਿਰਪਾਲ ਸਿੰਘ, ਰਾਮ ਕੁਮਾਰ, ਵਰਿੰਦਰਪਾਲ ਸਿੰਘ ਖਾਲਸਾ, ਸਵਰਨ ਸਿੰਘ ਜੋਸਨ, ਨਰਿੰਦਰ ਸਿੰਘ ਜੰਮੂ, ਸੰਦੀਪ ਕੁਮਾਰ ਮਖੂ, ਅਨਿਲ ਧਵਨ, ਗਗਨ ਮਿੱਤਲ, ਹਰਜਿੰਦਰ ਸਿੰਘ ਜਨੇਰ, ਵਿਕਰਮਜੀਤ ਉੱਪਲ, ਜਗਜੀਤ ਸਿੰਘ ਨੇ ਕਿਹਾ ਕਿ ਜਨਗਣਨਾ ਇਕ ਮਹੱਤਵਪੂਰਨ ਕੌਮੀ ਕਾਰਜ ਹੈ, ਜਿਸ ਲਈ ਸਹੀ ਜਾਣਕਾਰੀ ਇਕੱਠੀ ਕਰਨੀ, ਹਰ ਘਰ ਤੱਕ ਪਹੁੰਚ ਕਰਨੀ ਅਤੇ ਨਿਰਧਾਰਤ ਸਮਾਂ-ਸੀਮਾ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।