ਟੈਲੈਂਟ ਕਾ ਦਮ’ ’ਚ ਜੈਨ ਵਿਦਿਆ ਮੰਦਰ ਦੀ ਝੰਡੀ ਟੈਲੈਂਟ ਕਾ ਦਮ’ ’ਚ ਜ਼ੀਰਾ ਦੇ ਜੈਨ ਵਿਦਿਆ ਮੰਦਰ ਦੇ ਹੋਣਹਾਰਾਂ ਨੇ ਗੱਡੇ ਸਫਲਤਾ ਦੇ ਝੰਡੇ
Publish Date: Wed, 09 Sep 2026 04:30 PM (IST)
Updated Date: Wed, 09 Sep 2026 04:31 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸ੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ, ਜ਼ੀਰਾ ਦੇ ਹੋਣਹਾਰ ਵਿਦਿਆਰਥੀਆਂ ਨੇ ‘ਟੈਲੈਂਟ ਕਾ ਦਮ’ ਟੈਲੈਂਟ ਸ਼ੋਅ ’ਚ ਸ਼ਾਨਦਾਰ ਪੇਸ਼ਕਾਰੀਆਂ ਦੇ ਕੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਅੱਠਵੀਂ ਜਮਾਤ ਦੀ ਵਿਦਿਆਰਥਣ ਕੁਮਕੁਮ ਪੁੱਤਰੀ ਰਣਜੀਤ ਕੁਮਾਰ ਵਾਸੀ ਜ਼ੀਰਾ ਨੇ ‘ਇੰਡੀਆ ਟੈਲੈਂਟ ਸੁਪਰ ਸਟਾਰ’ ਦਾ ਗ੍ਰੈਂਡ ਫਾਈਨਲ ਜਿੱਤ ਕੇ ਟਰਾਫੀ ਹਾਸਲ ਕੀਤੀ। ਮੁਕਾਬਲੇ ਵਿੱਚ ਵੱਖ-ਵੱਖ ਇਲਾਕਿਆਂ ਤੋਂ 63 ਬੱਚਿਆਂ ਨੇ ਹਿੱਸਾ ਲਿਆ ਅਤੇ ਕਈ ਰਾਊਂਡਾਂ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣਾ ਹੁਨਰ ਪੇਸ਼ ਕੀਤਾ। ਸੱਤਵੇਂ ਅਤੇ ਫਾਈਨਲ ਰਾਊਂਡ ਵਿੱਚ ਕੁਮਕੁਮ ਨੇ ਆਪਣੇ ਕੋਰੀਓਗ੍ਰਾਫਰ ਸੋਨੂੰ ਜੈਕਸਨ, ਇੰਟਰਨੈਸ਼ਨਲ ਕੋਰੀਓਗ੍ਰਾਫਰ, ਤੋਂ ਮਿਲੀ ਸਿਖਲਾਈ ਦੇ ਸਹਾਰੇ ਬੇਹੱਦ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ ਅਤੇ ਜੇਤੂ ਟਰਾਫੀ ਆਪਣੇ ਨਾਮ ਕੀਤੀ। ਸਨਮਾਨ ਸਮਾਰੋਹ ਦੌਰਾਨ ਪ੍ਰਸਿੱਧ ਅਦਾਕਾਰ ਸ਼ਾਹਬਾਜ ਖਾਨ ਨੇ ਕੁਮਕੁਮ ਨੂੰ ਟਰਾਫੀ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ‘ਟੈਲੈਂਟ ਕਾ ਦਮ’ ਵਿੱਚ ਕਲਾਸ ਅੱਠਵੀਂ ਦੀ ਅਨੰਨਿਆ, ਪੁੱਤਰੀ ਅਨਿਲ ਸ਼ਰਮਾ, ਕਲਾਸ ਪਹਿਲੀ ਦੀ ਵਾਮਿਕਾ, ਪੁੱਤਰੀ ਸਾਹਿਲ ਅਤੇ ਕਲਾਸ ਚੌਥੀ ਦੀ ਹੈਜ਼ਲ, ਪੁੱਤਰੀ ਗੌਰਵ ਨੇ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਵਿੱਚ ਵਾਧਾ ਕੀਤਾ।ਸਕੂਲ ਦੇ ਮੈਨੇਜਰ ਹਰੀਸ਼ ਜੈਨ ਅਤੇ ਐਕਟਿਵ ਮੈਨੇਜਰ ਅਰਚਨਾ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਉਪਲਬਧੀ ਸਿਰਫ਼ ਸਕੂਲ ਲਈ ਮਾਣ ਦੀ ਗੱਲ ਨਹੀਂ, ਸਗੋਂ ਜ਼ੀਰਾ ਦੀ ਧਰਤੀ ਲਈ ਵੀ ਗੌਰਵ ਦਾ ਪਲ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਸਹੀ ਮੰਚ ਅਤੇ ਹੌਸਲਾ ਮਿਲੇ ਤਾਂ ਉਹ ਵੱਡੀਆਂ ਮੰਜ਼ਿਲਾਂ ਹਾਸਲ ਕਰ ਸਕਦੇ ਹਨ।ਪ੍ਰਿੰਸੀਪਲ ਕਿਰਨ ਅਗਰਵਾਲ ਅਤੇ ਪ੍ਰਿੰਸੀਪਲ ਡਾ. ਸ਼ਾਲੂ ਸੂਦ ਨੇ ਸੰਬੋਧਨ ਕਰਦਿਆਂ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਣ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਅੱਗੇ ਵਧਣ ਦਾ ਜਜ਼ਬਾ ਪੈਦਾ ਕਰਦੇ ਹਨ।ਸਕੂਲ ਪ੍ਰਬੰਧਨ ਵੱਲੋਂ ਕੁਮਕੁਮ ਸਮੇਤ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।