ਫਿਰੋਜ਼ਪੁਰ ਡਵੀਜ਼ਨ ’ਚ ‘ਸਵੱਛਤਾ ਪਖਵਾੜਾ-2026’ ਦੀ ਸ਼ੁਰੂਆਤ ਫਿਰੋਜ਼ਪੁਰ ਡਵੀਜ਼ਨ ’ਚ ‘ਸਵੱਛਤਾ ਪਖਵਾੜਾ-2026’ ਦੀ ਸ਼ੁਰੂਆਤ, ਰੇਲਵੇ ਸਟੇਸ਼ਨਾਂ ’ਤੇ ਸਾਂਝੀ ਸ਼ਰਮਦਾਨ ਮੁਹਿੰਮ
Publish Date: Thu, 01 Oct 2026 04:31 PM (IST)
Updated Date: Fri, 02 Oct 2026 04:02 AM (IST)
ਰੇਲਵੇ ਸਟੇਸ਼ਨਾਂ ’ਤੇ ਸਾਂਝੀ ਸ਼੍ਰਮਦਾਨ ਮੁਹਿੰਮ ‘ਇਕ ਦਿਨ, ਇਕ ਘੰਟਾ, ਇਕੱਠੇ’ ਤਹਿਤ ਅਧਿਕਾਰੀਆਂ ਕਰਮਚਾਰੀਆਂ ਤੇ ਸਕਾਊਟ-ਗਾਈਡ ਨੇ ਦਿੱਤਾ ਸਫ਼ਾਈ ਦਾ ਸੁਨੇਹਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਸਵੱਛਤਾ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ‘ਸਵੱਛਤਾ ਪਖਵਾੜਾ-2026’ ਦੀ ਸ਼ੁਰੂਆਤ ਕੀਤੀ ਗਈ। ਇਹ ਪਖਵਾੜਾ 1 ਤੋਂ 31 ਅਕਤੂਬਰ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ 17 ਸਤੰਬਰ ਤੋਂ 2 ਅਕਤੂਬਰ ਤੱਕ ‘ਸਵੱਛਤਾ ਹੀ ਸੇਵਾ’ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ 1 ਅਕਤੂਬਰ ਨੂੰ ਸਵੇਰੇ 8 ਵਜੇ ‘ਇਕ ਦਿਨ, ਇਕ ਘੰਟਾ, ਇਕੱਠੇ’ ਪ੍ਰੋਗਰਾਮ ਅਧੀਨ ਡਵੀਜ਼ਨ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ, ਯਾਰਡਾਂ, ਰੇਲਵੇ ਕਲੋਨੀਆਂ, ਆਰਪੀਐਫ ਬੈਰਕਾਂ ਅਤੇ ਰੇਲਵੇ ਟਰੈਕਾਂ ਦੇ ਆਸ-ਪਾਸ ਸਾਂਝੀ ਸ਼ਰਮਦਾਨ ਮੁਹਿੰਮ ਚਲਾਈ ਗਈ। ਅੰਮ੍ਰਿਤਸਰ, ਫਿਰੋਜ਼ਪੁਰ ਕੈਂਟ, ਲੁਧਿਆਣਾ, ਜਲੰਧਰ ਸਿਟੀ, ਜਲੰਧਰ ਕੈਂਟ, ਫਗਵਾੜਾ, ਫਿਲੌਰ ਅਤੇ ਢੰਡਾਰੀ ਕਲਾਂ ਰੇਲਵੇ ਸਟੇਸ਼ਨਾਂ ’ਤੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਸਫ਼ਾਈ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਸਟੇਸ਼ਨ ਪਰਿਸਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸਫ਼ਾਈ ਤੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਰੇਲਵੇ ਅਧਿਕਾਰੀਆਂ, ਕਰਮਚਾਰੀਆਂ, ਸਕਾਊਟ-ਗਾਈਡ ਅਤੇ ਵੱਖ-ਵੱਖ ਐੱਨਜੀਓਜ਼ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਮੁਹਿੰਮ ਦੌਰਾਨ ਪੋਸਟਰਾਂ, ਬੈਨਰਾਂ, ਪੈਂਫਲੈਟਾਂ ਅਤੇ ਪਬਲਿਕ ਐਡਰੈੱਸ ਸਿਸਟਮ ਰਾਹੀਂ ਯਾਤਰੀਆਂ ਨੂੰ ‘ਮੇਰੀ ਸੀਟ, ਮੇਰਾ ਡੱਬਾ’ ਥੀਮ ਤਹਿਤ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਅੰਮ੍ਰਿਤਸਰ ਰੇਲਵੇ ਸਟੇਸ਼ਨ ਅਤੇ ਸਰਕੂਲੇਟਿੰਗ ਏਰੀਆ ਵਿੱਚ 100 ਤੋਂ ਵੱਧ ਅਧਿਕਾਰੀਆਂ, ਕਰਮਚਾਰੀਆਂ ਅਤੇ ਸਕਾਊਟ-ਗਾਈਡ ਮੈਂਬਰਾਂ ਨੇ ਸ਼ਰਮਦਾਨ ਕੀਤਾ। ਇਸ ਮੌਕੇ ਡੀਆਰਐਮ ਨੇ ਲੋਕਾਂ ਨੂੰ ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਨ ਸਿਹਤਮੰਦ ਜੀਵਨ ਦੇ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਵੀ ਕਰਦਾ ਹੈ।